Htv Punjabi
corona news Fitness Health India

ਇਸ ਸ਼ਕਸ ਨੂੰ ਇੱਕ ਪੱਥਰ ਨੇ ਬਣਾਇਆ 25 ਕਰੋੜ ਦਾ ਮਾਲਕ, ਕਹਾਣੀ ਪੜ੍ਹ ਕੇ ਮੂੰਹੋ ਨਿਕਲੇਗਾ,ਰੱਬਾ ਸਾਨੂੰ ਵੀ ਦੇ ਛੱਪੜ ਫਾੜ ਕੇ!

ਨਵੀਂ ਦਿੱਲੀ : ਤੰਜਾਨੀਆ ਦੇ ਇੱਕ ਛੋਟੇ ਖਦਾਨਕਰਮੀ ਨੇ ਨਾ ਸਿਰਫ ਆਪਣੀ ਜਿ਼ੰਦਗੀ ਦੀ ਸਭ ਤੋਂ ਵੱਡੀ ਖੋਜ ਕੀਤੀ ਹੈ ਬਲਕਿ ਉਸ ਦੀ ਇਹ ਖੋਜ ਦੇਸ਼ ਦੀ ਵੀ ਸਭ ਤੋਂ ਵੱਡੀ ਖੋਜ ਹੈ।ਸੈਨੀਨਿਯੁ ਲਾਈਜਰ ਨੂੰ ਦੋ ਵੱਡੇ ਕੱਚੇ ਤੰਜਾਨਾਈਟ ਪੱਥਰ ਮਿਲੇ ਹਨ।ਇਨ੍ਹਾਂ ਦਾ ਕੁੱਲ ਵਜਨ 15 ਕਿਲੋ ਹੈ।ਇੀ ਕੀਮਤੀ ਪੱਥਰ ਪ੍ਰਿਥਵੀ ਤੇ ਮਿਲਣ ਵਾਲਾ ਦੁਰਲੱਭ ਪੱਥਰ ਹੈ।ਇਸ ਖੋਜ ਤੋਂ ਉਨ੍ਹਾਂ ਨੂੰ 34 ਲੱਖ ਡਾਲਰ ਯਾਨੀ ਤਕਰੀਬਨ 25 ਕਰੋੜ ਰੁਪਏ ਦੀ ਰਕਮ ਮਿਲੀ ਹੈ।ਦੇਸ਼ ਦੇ ਖਨਨ ਮੰਤਰਾਲਿਆ ਤੋਂ ਇੰਨੀ ਮੋਟੀ ਰਕਮ ਮਿਲਣ ਤੋਂ ਬਾਅਦ ਉਹ ਰਾਤੋ ਰਾਤ ਕਰੋੜਪਤੀ ਬਣ ਗਏ ਹਨ।

ਇਸ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਲਾਈਜਰ ਨੇ ਕਿਹਾ ਕਿ ਉਹ ਇੱਕ ਵੱਡੀ ਪਾਰਟੀ ਕਰਨਗੇ।ਲਾਈਜਰ 30 ਤੋਂ ਜਿ਼ਆਦਾ ਬੱਚਿਆਂ ਦਾ ਪਿਤਾ ਹੈ।

ਤੰਜਾਨਾਈਟ ਸਿਰਫ ਉੱਤਰੀ ਤੰਜਾਨੀਆ ਵਿੱਚ ਪਾਇਆ ਜਾਂਦਾ ਹੈ ਅਤੇ ਇਹ ਜਵੈਲਰੀ ਦੇ ਲਈ ਇਸਤੇਮਾਲ ਹੋਣ ਵਾਲਾ ਮਸ਼ਹੂਰ ਰਤਨ ਹੈ।ਇਸ ਦਾ ਇਸਤੇਮਾਲ ਅੰਗੂਠੀਆਂ, ਬਰੈਸਲੇਟ ਅਤੇ ਨੈਕਲੇਸ ਵਿੱਚ ਹੁੰਦਾ ਹੈ।ਇਸ ਤੋਂ  ਹੋਰ ਕਈ ਤਰ੍ਹਾਂ ਦੇ ਗਹਿਣੇ ਵੀ ਬਣਾਏ ਜਾਂਦੇ ਹਨ।ਇਹ ਧਰਤੀ ਤੇ ਮਿਲਣ ਵਾਲੇ ਦੁਰਲੱਭ ਰਤਨਾ ਵਿੱਚੋਂ ਇੱਕ ਹੈ।ਇੱਥ ਇੱਥੋਂ ਦੇ ਜਿਯੋਲਾਜਿਸਟ ਦਾ ਅਨੁਮਾਨ ਹੈ ਕਿ ਇਸ ਦੀ ਸਪਲਾਈ ਅਗਲੇ 20 ਸਾਲ ਵਿੱਚ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ।

ਹਰੇ, ਲਾਲ, ਬੈਂਗਨੀ ਅਤੇ ਨੀਲੇ ਵਰਗੇ ਅਲੱਗ ਅਲੱਗ ਰੰਗ ਫ਼ਿੲਸ ਕੀਮਤੀ ਪੱਕਰ ਦਾ ਮੁੱਖ ਆਕਰਸ਼ਣ ਹਨ।ਇਸ ਦੀ ਕੀਮਤ ਇਸ ਦੇ ਦੁਰਲੱਭ ਹੋਣ ਤੇ ਆਧਾਰਿਤ ਹੁੰਦੀ ਹੈ।ਜਿੰਨਾ ਰੰਗ ਜਾਂ ਸੱਪਸ਼ਟਤਾ ਹੋਵੇਗੀ ਉਨੀ ਹੀ ਕੀਮਤ ਜਿ਼ਆਦਾ ਹੁੰਦੀ ਹੈ।ਲਾਈਜਰ ਨੇ ਪਿਛਲੇ ਹਫਤੇ 9.2 ਅਤੇ 5.8 ਕਿਲੋ ਵਜਨ ਦੇ ਇਨ੍ਹਾਂ ਪੱਥਰਾਂ ਨੂੰ ਖਨਨ ਕਰਕੇ ਕੱਢਿਆ ਸੀ ਪਰ ਬੁੱਧਵਾਰ ਨੂੰ ਉਨ੍ਹਾਂ ਨੇ ਮਾਨਿਆਰਾ ਵਿੱਚ ਹੋਏ ਇੱਕ ਟਰੇਡਿੰਗ ਪ੍ਰੋਗਰਾਮ ਵਿੱਚ ਇਨ੍ਹਾਂ ਨੂੰ ਵੇਚ ਦਿੱਤਾ।

ਇਸ ਤੋਂ ਪਹਿਲਾਂ ਖਨਨ ਕਰਕੇ ਕੱਢਿਆ ਗਿਆ ਸਭ ਤੋਂ ਵੱਡਾ ਤੰਜਾਨਾਈਟ ਪੱਥਰ 3.3 ਕਿਲੇ ਦਾ ਸੀ।ਲਾਈਜਰ ਦੀ ਇਸ ਖੋਜ ਦੇ ਲਈ ਰਾਸ਼ਟਰਪਤੀ ਜਾਨ ਮੈਗੁਫੁਲੀ ਨੇ ਉਨ੍ਹਾਂ ਨੂੰ ਫੋਨ ਕਰਕੇੇ ਵਧਾਈ ਵੀ ਦਿੱਤੀ ਹੈ।ਰਾਸ਼ਟਰਪਤੀ ਨੇ ਕਿਹਾ ਛੋਟੇ ਖਨਨਕਰਤਾਵਾਂ ਦਾ ਇਹੀ ਫਾਇਦਾ ਹੈ ਅਤੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਤੰਜਾਨੀਆ ਅਮੀਰ ਹੈ।ਮੈਗੁਫੁਲੀ ਖਨਨ ਸੈਕਟਰ ਵਿੱਚ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਇਸ ਸੈਕਟਰ ਤੋਂ ਸਰਕਾਰ ਦੀ ਕਮਾਈ ਵਧਾਉਣ ਦੇ ਵਾਅਦੇ ਦੇ ਨਾਲ ਹੀ 2015 ਵਿੱਚ ਸੱਤਾ ਵਿੱਚ ਆਏ ਸਨ।

52 ਸਾਲ ਦੇ ਲਾਈਜਰ ਦੀ ਚਾਰ ਪਤਨੀਆਂ ਹਨ।ਲਾਈਜਰ ਨੇ ਕਿਹਾ ਕਿ ਜਸ਼ਨ ਮਨਾਉਣ ਦੇ ਲਈ ਉਹ ਆਪਣੇ ਇੱਕ ਪਸ਼ੂ ਨੂੰ ਕੱਟਣਗੇ।ਉਨ੍ਹਾਂ ਦੀ ਮਾਨਿਆਰਾ ਦੇ ਸਿਮਾਂਜਿਰੋ ਜਿਲੇ ਵਿੱਚ ਆਪਣੇ ਸਮੁਦਾਇ ਤੇ ਇਹ ਪੈਸਾ ਨਿਵੇਸ਼ ਕਰਨ ਦੀ ਯੋਜਨਾ ਹੈ।ਉਹ ਕਹਿੰਦੇ ਹਨ, ਉਹ ਇੱਕ ਸ਼ਾਪਿੰਗ ਮਾਲ ਅਤੇ ਇੱਕ ਸਕੂਲ ਬਣਾਉਣਾ ਚਾਹੁੰਦੇ ਹਨ।ਉਹ ਇਹ ਸਕੂਲ ਆਪਣੇ ਘਰ ਦੇ ਕੋਲ ਬਣਾਉਣਾ ਚਾਹੁੰਦੇ ਹਨ।ਇੱਥੇ ਬਹੁਤ ਸਾਰੇ ਗਰੀਬ ਲੋਕ ਹਨ ਜਿਹੜੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਲਿਜਾ ਸਕਦੇ ਹਨ।

ਉਹ ਕਹਿੰਦੇ ਹਨ, ਕਿ ਉਹ ਪੜਿਆ ਲਿਖਿਆ ਨਹੀਂ ਹੈ ਪਰ ਉਹ ਚੀਜ਼ਾਂ ਨੂੰ ਪੇਸ਼ੇਵਰ ਤਰੀਕੇ ਨਾਲ ਕਰਨਾ ਚਾਹੁੰਦਾ ਹੈ।ਉਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਪੇਸ਼ੇਵਰ ਤਰੀਕੇ ਨਾਲ ਕਾਰੋੋਬਾਰ ਨੂੰ ਚਲਾਉਣ।ਲਾਈਜਰ ਵਰਗੇ ਕੁਝ ਛੋਟੇ ਖਨਨਕਰਤਾਵਾਂ ਨੇ ਸਰਕਾਾਰ ਤੋਂ ਲਾਇਸੰਸ ਹਾਸਿਲ ਕੀਤੇ ਹਨ ਪਰ ਖਾਸ ਤੌਰ ਤੇ ਵੱਡੀ ਕੰਪਨੀਆਂ ਦੀ ਮਾਈਨਸ ਦੇ ਨਾਜਾਇਜ਼ ਖਨਨ ਜਾਰੀ ਹਨ।

2017 ਵਿੱਚ ਰਾਸ਼ਟਰਪਤੀ ਮੈਗੁਫੁਲੀ ਨੇ ਮਾਨਿਯਾਰਾ ਵਿੱਚ ਮੇਰੇ ਲਾਨੀ ਮਾਈਨਿੰਗ ਸਾਈਟ ਦੇ ਕਰੀਬ 24 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਦੀਵਾਰ ਬਣਾਉਣ ਦਾ ਹੁਕਮ ਸੇਨਾ ਨੂੰ ਦਿੱਤਾ ਸੀ।ਮੰਨਿਆ ਜਾਂਦਾ ਹੈ ਕਿ ਇਹ ਦੁਨੀਆਂ ਵਿੱਚ ਤੰਜਾਨਾਈਟ ਦਾ ਸਭ ਤੋਂ ਵੱਡਾ ਸਰੋਤ ਹੈ।ਇੱਕ ਸਾਲ ਬਾਅਦ ਸਰਕਾਰ ਨੇ ਮਾਈਨਿੰਗ ਸੈਕਟਰ ਤੋਂ ਹੋਣ ਵਾਲੀ ਆਪਣੀ ਕਮਾਈ ਵਿੱਚ ਇਜਾਫਾ ਦਿਖਾਇਆ ਅਤੇੇ ਇਸ ਦੀ ਵਜ੍ਹਾ ਦੀਵਾਰ ਦਾ ਬਣਨਾ ਦੱਸਿਆ ਸੀ।

ਲਾਈਜਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੰਨਾ ਪੈਸਾ ਹੱਥ ਵਿੱਚ ਆਉਣ ਦੇ ਬਾਵਜੂਦ ਕੋਈ ਜਿ਼ਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਨਹੀਂ ਹੈ।ਉਹ ਕਹਿੰਦੇ ਹਨ, ਇੱਥੇ ਪੂਰੀ ਸੁਰੱਖਿਆ ਹੈ।ਕੋਈ ਦਿੱਕਤ ਨਹੀਂ ਹੋਵੇਗੀ।ਇੱਥੇ ਤੱਕ ਕਿ ਉਹ ਰਾਤ ਵਿੱਚ ਸੈਰ ਤੇ ਵੀ ਨਿਕਲ ਜਾਂਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਮਸ਼ਹੂਰ ਹੋਣ ਅਤੇ ਪੈਸੇ ਆਉਣ ਦੇ ਬਾਵਜੂਦ ਉਹ ਹੁਣ ਵੀ ਆਪਣੀ 2000 ਗਾਵਾਂ ਦੀ ਦੇਖਭਾਲ ਕਰਨ ਦੀ ਯੋਜਨਾ ਤੇ ਕਾਇਮ ਰਹਿਣਗੇ।

Related posts

ਖਾਲਿਸਤਾਨ ਝੰਡਾ ਲਹਿਰਾਉਣ ਵਾਲਿਆਂ ਨੂੰ ਪਨਾਹ ਦੇਣ ਵਾਲਾ ਕਾਬੂ, ਅਹਿਮ ਖੁਲਾਸੇ

htvteam

ਨੋਟਾਂ ਨਾਲ ਲਿਫਾਫੇ ਭਰਦੇ ਨੌਜਵਾਨਾ ਦੀ ਵੀਡੀਓ ਹੋਈ ਵਾਇਰਲ,ਕਰਫਿਊ ਦੌਰਾਨ ਅਮੀਰ ਬਣਨ ਲਈ ਕਰਵਾ ਰਹੇ ਸੀ ਗਲਤ ਕੰਮ 

Htv Punjabi

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਲਗਵਾਈ ਵੈਕਸੀਨ ਦੀ ਡੋਜ

htvteam