Htv Punjabi
Punjab Video

Gang-ster Goldy Brar ਨੂੰ ਚੁੱਕਣ ਲਈ ਦੇਖੋ ਕਿਹੜੀ ਸਕੀਮ ਲਗਾਈ ?

ਏਸ ਵੇਲੇ ਦੀ ਵੱਡੀ ਖਬਰ ਗੈਗਸਟਰ ਗੋਲਡੀ ਬਰਾੜ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕੀ ਵਿਦੇਸ਼ ਚ ਬੈਠੇ ਗੋਲਡੀ ਬਰਾੜ ਨੂੰ ਚੁੱਕਣ ਲਈ ਐੱਨਆਈਏ) ਨੇ ਚੰਡੀਗੜ੍ਹ ਅਦਾਲਤ ਦਾ ਰੁੱਖ ਕੀਤਾ ਹੈ ਜਿੱਥੇ ਉਨ੍ਹਾਂ ਮਾਨਯੋਗ ਅਦਾਲਤ ਚ ਗੋਲਡੀ ਦੀ ਗ੍ਰਿਫਤਾਰੀ ਲਈ ਅਰਜ਼ੀ ਦਾਇਰ ਕੀਤੀ ਹੈ ਤੇ ਗੋਲਡੀ ਦੀ ਗ੍ਰਿਫਤਾਰੀ ਲਈ ਵਾਰੰਟ ਦੀ ਮੰਗ ਕੀਤੀ ਹੈ ਦਰਸਲ ਲੰਘੀ 19 ਜਨਵਰੀ 2024 ਨੂੰ ਚੰਡੀਗੜ ਸੈਕਟਰ 5 ਚ ਕਾਰਬਾਰੀ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੇ ਵਿੱਚ ਉਹ ਬੱਚ ਗਏ ਸਨ,ਦੱਸਿਆ ਜਾ ਰਿਹਾ ਕਿ ਗੋਲਡੀ ਬਰਾੜ ਦੇ ਇਸ਼ਾਰੇ ਤੇ ਗੋਲੀਆਂ ਚੱਲੀਆਂ ਸਨ, ਬਾਅਦ ਵਿਚ ਕਾਰਬਾਰੀ ਤੋਂ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਮਾਮਲੇ ਦੀ ਜਾਂਚ ਇਸ ਸਮੇਂ ਐੱਨਆਈਏ ਕੋਲ ਹੈ। ਇਸ ਲਈ ਐੱਨਆਈਏ ਨੇ ਗੋਲਡੀ ਬਰਾੜ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਢਿੱਲੋਂ ਉਰਫ ਗੋਲਡੀ ਰਾਜਪੁਰਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਗਿ੍ਰਫ਼ਤਾਰੀ ਵਾਰੰਟ ਜਾਰੀ ਕਰਨ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਹੈ ਜਿਸ ’ਤੇ ਪੰਜ ਜੁਲਾਈ ਨੂੰ ਸੁਣਵਾਈ ਹੋਵੇਗੀ। ਗਿ੍ਰਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਫੜਨ ਅਤੇ ਫਿਰ ਵਿਦੇਸ਼ ਤੋਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ,,,,,

ਚੰਡੀਗੜ੍ਹ ਪੁਲਿਸ ਨੇ 20 ਮਾਰਚ ਨੂੰ ਮੱਕੜ ਦੇ ਘਰ ’ਤੇ ਫਾਇਰਿੰਗ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਦੋ ਮਹੀਨੇ ਬਾਅਦ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪ ਦਿੱਤੀ ਗਈ। ਐੱਨਆਈਏ ਇਸ ਮਾਮਲੇ ਵਿਚ ਗਿ੍ਰਫ਼ਤਾਰ ਮੁਲਜ਼ਮਾਂ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਪੁਲਿਸ ਵੱਲੋਂ ਏਸ ਮਾਮਲੇ ਚ ਹੁਣ ਤੱਕ ਕਰੀਬ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ

ਐੱਨਆਈਏ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਪੰਜਾਬ ਤੇ ਆਸ-ਪਾਸ ਦੇ ਇਲਾਕਿਆਂ ਵਿਚ ਆਪਣੇ ਸਾਥੀ ਗੋਲਡੀ ਰਾਜਪੁਰਾ ਨਾਲ ਮਿਲ ਕੇ ਵਸੂਲੀ ਦਾ ਰੈਕਟ ਚਲਾ ਰਿਹਾ ਹੈ। ਇਹ ਲੋਕ ਪੰਜਾਬ ਦੇ ਵੱਡੇ ਕਾਰੋਬਾਰੀਆਂ ਨੂੰ ਧਮਕਾ ਕੇ ਉਨ੍ਹਾਂ ਤੋਂ ਵਸੂਲੀ ਕਰ ਰਹੇ ਹਨ। ਗੋਲਡੀ ਬਰਾੜ ਨੇ ਇਸ ਕੰਮ ਲਈ ਇਕ ਗਿਰੋਹ ਬਣਾਇਆ ਹੋਇਆ ਹੈ ਜਿਸ ਵਿਚ ਕਈ ਨੌਜਵਾਨ ਸ਼ਾਮਲ ਹਨ ਜਿਨ੍ਹਾਂ ਨੂੰ ਵਾਰਦਾਤਾਂ ਕਰਨ ਲਈ ਫੰਡ, ਹਥਿਆਰ ਤੇ ਰਹਿਣ ਲਈ ਟਿਕਾਣੇ ਮੁਹੱਈਆ ਕਰਵਾਏ ਜਾਂਦੇ ਹਨ। ਵਿਦੇਸ਼ ਚ ਬੈਠੇ ਗੋਲਡ਼ੀ ਬਰਾੜ ਨੂੰ ਗ੍ਰਿਫਤਾਰ ਕਰਨਾ ਐਨ ਆਈ ਏ ਲਈ ਚਣੌਤੀ ਵਾਲੀ ਗੱਲ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਪੰਚਣੀ ਦੀ ਕੁੜੀ ਦੇ ਕਮਰੇ ਦੀ ਵੀਡੀਓ ਵਾਇਰਲ !

htvteam

ਐਵੇਂ ਗਏ ਕੈਨੇਡਾ ਤਾਂ ਏਅਰਪੋਰਟ ‘ਤੇ ਮਿਲੇਗੀ ਪੂਰੀ ਫੈਮਿਲੀ ਨੂੰ PR, ਦੇਖੋ ਕਿਵੇਂ ?

htvteam

ਹੁਣੇ ਹੁਣੇ ਪੰਜਾਬ ‘ਚ ਸਰਕਾਰੀ ਬੈਂਕ ‘ਚ ਹੋਈ ਵੱਡੀ ਡਕੈਤੀ; ਦੇਖੋ ਵੀਡੀਓ

htvteam

Leave a Comment