Htv Punjabi
Punjab

ਬਾਪ ਨਾਲ ਘਰੋਂ ਗਈ ਪੰਜ ਸਾਲਾ ਬੱਚੀ ਦੀ ਸ਼ਮਸ਼ਾਨਘਾਟ ‘ਚ ਮਿਲੀ ਲਟਕਦੀ ਹੋਈ ਲਾਸ਼, ਦਹਿਸ਼ਤ

ਅੰਮ੍ਰਿਤਸਰ : ਇੱਥੋਂ ਦੇ ਜ਼ਿਲ੍ਹਾ ਰਈਆ ਵਿੱਚ 5 ਸਾਲ ਦੀ ਇੱਕ ਬੱਚੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ l ਇਹ ਕੰਮ ਕਿਸੇ ਹੋ ਦਾ ਨਹੀਂ, ਬਲਕਿ ਉਸਦੇ ਆਪਣੇ ਪਿਤਾ ਨੇ ਕੀਤਾ ਹੈ l ਦੱਸ ਦਈਏ ਕਿ ਉਹ ਪਤਨੀ ਨਾਲ ਝਗੜੇ ਤੋਂ ਬਾਅਦ ਅਲਗ ਰਹਿੰਦਾ ਸੀ l ਪੁਲਿਸ ਨੇ ਸ਼ਮਸ਼ਾਨਘਾਟ ਦੇ ਕੋਲ ਬੱਚੀ ਦੀ ਲਾਸ਼ ਨੂੰ ਬਰਾਮਦ ਕਰਕੇ ਪੋਸਟ ਮਾਰਟਮ ਦੇ ਲਈ ਭੇਜਿਆ ਗਿਆ ਹੈ l ਪੁਲਿਸ ਨੂੰ ਆਸ਼ੰਕਾ ਹੈ ਕਿ ਬੱਚੀ ਦੀ ਹੱਤਿਆ ਤੋਂ ਪਹਿਲਾਂ ਉਸਦੇ ਨਾਲ ਪਹਿਲਾਂ ਕੁਕਰਮ ਕੀਤਾ ਗਿਆ ਹੈ l ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਰਈਆ ਸ਼ਮਸ਼ਾਨਘਾਟ ਦੇ ਕੋਲ ਇੱਕ ਦਰਖੱਤ ਨਾਲ ਪੰਜ ਸਾਲ ਦੀ ਬੱਚੀ ਦੀ ਲਾਸ਼ ਲਟਕਦੀ ਮਿਲੀ ਹੈ l ਬਿਆਸ ਥਾਣਾ ਮੁਖੀ ਕਿਰਨਦੀਪ ਸਿੰਘ ਸੰਧੂ, ਐਸਪੀ ਅਮਨਦੀਪ ਅਤੇ ਡੀਐਸਪੀ ਅਮਨਪ੍ਰੀਤ ਕੌਰ ਤਰੰਤ ਮੌਕੇ ‘ਤੇ ਪਹੰੁਚੇ l ਜਾਂਚ ਵਿੱਚ ਸਾਹਮਣੇ ਕਿ ਮੁਲਜ਼ਮ ਪਿਤਾ ਸ਼ਰਾਬ ਪੀਣ ਦਾ ਆਦੀ ਹੈ l ਉਸਦੇ ਤਿੰਨ ਬੱਚੇ ਹਨ, ਪਰ ਸ਼ਰਾਬ ਦੀ ਲਤ ਦੇ ਕਾਰਨ ਪਰਿਵਾਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ l ਇਸੀ ਕਾਰਨ ਪਤੀ ਪਤਨੀ ਅਲੱਗ ਰਹਿ ਰਹੇ ਸਨ l ਪਤਨੀ ਆਪਣੀ ਦੋ ਕੁੜੀਆਂ ਅਤੇ ਇੱਕ ਮੁੰਡੇ ਦੇ ਨਾਲ ਆਪਣੇ ਮਾਇਕੇ ਵਿੱਚ ਰਹਿ ਰਹੀ ਸੀ l ਐਤਵਾਰ ਦੁਪਹਿਰ ਮੁਲਜ਼ਮ ਕਿਸੀ ਤਰ੍ਹਾਂ ਆਪਣੀ ਪੰਜ ਸਾਲ ਦੀ ਬੱਚੀ ਨੂੰ ਸਹੁਰਿਆਂ ਦੇ ਘਰ ਤੋਂ ਨਾਲ ਲੈ ਗਿਆ l ਸ਼ਾਮ ਤੱਕ ਜਦ ਬੱਚੀ ਘਰ ਨਹੀਂ ਪਹੁੰਚੀ ਤਾਂ ਮਾਂ ਨੇ ਤਲਾਸ਼ ਸ਼ੁਰੂ ਕਰ ਦਿੱਤੀ l ਜਿਸ ਤੋਂ ਬਾਅਦ ਰਈਆ ਦੇ ਸ਼ਮਸ਼ਾਨਘਾਟ ਦੇ ਕੋਲ ਮਾਸੂਮ ਦੀ ਲਾਸ਼ ਮਿਲੀ l ਪੁਲਿਸ ਨੇ ਸ਼ਮਸ਼ਾਨਘਾਟ ਤੋਂ ਬੱਚੀ ਦੀ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ l ਪੁਲਿਸ ਦਾ ਕਹਿਣਾ ਕਿ ਬੱਚੀ ਦੀ ਹੱਤਿਆ ਤੋਂ ਪਹਿਲਾਂ ਉਸ ਲਾਲ ਕੁਕਰਮ ਹੋਇਆ, ਪਰ ਹਾਲਾਂਕਿ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਹੀ ਕੁਕਰਮ ਅਤੇ ਹੱਤਿਆ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ l

Related posts

ਹਸਪਤਾਲਾਂ ਦੇ ਵਾਲਿਆਂ ਨੇ 6 ਸਾਲਾਂ ਦੇ ਬੱਚੇ ਦਾ ਨਹੀਂ ਕੀਤਾ ਸੀ ਇਲਾਜ਼, ਮੌਤ ਤੋਂ ਬਾਅਦ ਦੇਖੋ ਕਿਵੇਂ ਤੜਫ ਉੱਠਿਆ ਆਹ ਅੰਤਰਰਾਸ਼ਟਰੀ ਬੰਦਾ

Htv Punjabi

ਨਕਲੀ ਕਾਗਜ਼ਾਤ ਤੇ ਕਰ ਰਹੀ ਸੀ ਨੌਕਰੀ ਕਾਂਗਰਸੀ ਨੇਤਾ ਦੀ ਧੀ

Htv Punjabi

ਜਨਮ ਦਿਨ ਪਾਰਟੀ ‘ਚ ਸ਼ਾਮਿਲ ਨੌਜਵਾਨ ਦੀ ਗੋਲੀ ਬਾਰੀ ‘ਚ ਮੌਤ; ਪੁਲਿਸ ਨੇ ਕੀਤਾ ਕਤਲ ਦਾ ਮਾਮਲਾ ਦਰਜ਼

htvteam

Leave a Comment