ਰਾਹੋਂ : ਫਿਲੌਰ ਰੋਡ ਸਥਿਤ ਇੱਕ ਰਿਸੋਰਟ ਦੇ ਕੋਲ ਐਤਵਾਰ ਸਵੇਰੇ ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ l ਨਾਲ ਹੀ ਤਿੰਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ l ਮ੍ਰਿਤਕ ਜੋੜਾ ਅਤੇ ਜਖ਼ਮੀ ਪਿੰਡ ਕੰਗ ਦੇ ਰਹਿਣ ਵਾਲੇ ਹਨ l ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਨਵਾਂ ਸ਼ਹਿਰ ਦੇ ਸਿਵਿਲ ਹਸਪਤਾਲ ਵਿੱਚ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪਿੰਡ ਕੰਗ ਨਿਵਾਸੀ ਚਰਨਜੀਤ ਰਾਜ ਮਿਸਤਰੀ ਦਾ ਕੰਮ ਕਰਦਾ ਸੀ, ਉਹ ਆਪਣੀ ਪਤਨੀ ਮਾਇਆ ਦੇਵੀ ਨਾਲ ਰਾਹੋਂ ਦੇ ਨਿਰੰਕਾਰੀ ਭਵਨ ਤੋਂ ਸਤਿਸੰਗ ਸੁਣਨ ਤੋਂ ਬਾਅਦ ਸਕੂਟਰ ‘ਤੇ ਪਿੰਡ ਵਾਪਸ ਆ ਰਹੇ ਸਨ l ਜਦ ਉਹ ਫ਼ਿਲੌਰ ਰੋਡ ‘ਤੇ ਚੰਨੀ ਰਿਸੋਰਟ ਦੇ ਕੋਲ ਪਹੁੰਚੇ, ਤਾਂ ਰਿਸੋਰਟ ਤੋਂ ਅਚਾਨਕ ਇੱਕ ਕਾਰ ਬਾਹਰ ਨਿਕਲੀ l ਜਿਸ ਨੂੰ ਬਚਾਉਣ ਦੇ ਲਈ ਪਿੰਡ ਕੰਗ ਸਾਈਡ ਤੋਂ ਆ ਰਹੀ ਇੱਕ ਬੋਲੈਰੋ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬੋਲੈਰੋ ਪਲਟਦੇ ਹੋਏ ਸਾਹਮਣੇ ਤੋਂ ਆ ਰਹੇ ਚਰਨਜੀਤ ਸਿੰਘ ਚੰਨੀ ਦੇ ਸਕੂਟਰ ‘ਤੇ ਪਲਟ ਗਈ l ਕਾਰ ਦੀ ਚਪੇਟ ਵਿੱਚ ਆਉਣ ਕਾਰਨ ਚਰਨਜੀਤ ਅਤੇ ਉਸਦੀ ਪਤਨੀ ਮਾਇਆ ਦੇਵੀ ਦੀ ਮੌਕੇ ‘ਤੇ ਮੌਤ ਹੋ ਗਈ l ਜਦਕਿ ਬੋਲੈਰੋ ਚਲਾ ਰਹੇ ਪਿੰਡ ਕੰਗ ਦੇ ਹੀ ਇੰਦਰਜੀਤ ਸਿੰਘ ‘ਤੇ ਉਨ੍ਹਾਂ ਦੀ ਪਤਨੀ ਜਗਜੀਤ ਕੌਰ ਅਤੇ ਭੈਣ ਗੁਰਜੀਤ ਕੌਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ l ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਨਵਾਂਸ਼ਹਿਰ ਦੇ ਸਿਵਿਲ ਹਸਪਤਾਲ ਵਿੱਚ ਪਹੁੰਚਾਇਆ ਅਤੇ ਜਖ਼ਮੀਆਂ ਨੂੰ ਰਾਹੋਂ ਦੇ ਸੈਣੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ l
