ਅੰਮ੍ਰਿਤਸਰ : ਕਰਫਿਊ ਤੇ ਤਾਲਾਬੰਦੀ ਦੌਰਾਨ ਇਨਸਾਨੀਅਤ ਵੀ ਜਿਵੇਂ ਕੋਰੋਨਾ ਦੀ ਸ਼ਿਕਾਰ ਹੋ ਗਈ ਹੈ। ਅਜਿਹਾ ਅੰਮ੍ਰਿਤਸਰ ਚ ਵਾਪਰੀ ਉਸ ਤਾਜ਼ਾ ਘਟਨਾ ਨੂੰ ਦੇਖਣ ਸੁਣਨ ਤੇ ਪੜ੍ਹਨ ਮਗਰੋਂ ਕਿਹਾ ਜਾ ਸਕਦਾ ਹੈ ਜਿਸ ‘ਚ ਹੋਸਟਲ ਦਾ ਕਿਰਾਇਆ ਨਾ ਮਿਲਣ ‘ਤੇ ਇੱਕ ਹੋਸਟਲ ਮਾਲਕ ਨੇ ਨਾਗਾਲੈਂਡ ਦੀਆਂ 9 ਕੁੜੀਆਂ ਨੂੰ ਬੀਤੇ ਕਈ ਦਿਨਾਂ ਤੋਂ ਹੋਸਟਲ ਵਿੱਚ ਹੀ ਬੰਦੀ ਬਣਾ ਕੇ ਰੱਖਿਆ ਹੋਇਆ ਸੀ । ਜਿਨ੍ਹਾਂ ਨੂੰ ਗੁਆਂਢੀਆਂ ਦੀ ਸੂਚਨਾ ‘ਤੇ ਪੁਲਿਸ ਨੇ ਜਾਕੇ ਤਾਲ ਖੋਲ੍ਹ ਕੇ ਆਜ਼ਾਦ ਕਰਵਾਇਆ । ਦੱਸ ਦਈਏ ਕਿ ਗਾਰਡਨ ਕਾਲੋਨੀ ਵਿੱਚ ਸਥਿਤ ਇਸ ਹੋਸਟਲ ਮਾਲਿਕ ‘ਤੇ ਦੋਸ਼ ਹਨ ਕਿ ਨੇ ਕਿਰਾਇਆ ਨਾ ਮਿਲਣ ‘ਤੇ ਉਸ ਨੇ ਹੋਸਟਲ ਦੇ ਮੁੱਖ ਗੇਟ ‘ਤੇ ਤਾਲਾ ਲਾ ਦਿੱਤਾ ਸੀ।
ਇਸ ਸਬੰਧ ‘ਚ ਥਾਣਾ ਮੋਹਕਾਮਪੁਰਾ ਦੇ ਇੰਚਾਰਜ ਮਨਜੀਤ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਾਗਾਲੈਂਡ ਦੀਆਂ 9 ਕੁੜੀਆਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ। ਉਹ ਹੋਸਟਲ ਪਹੁੰਚੇ ਤਾਂ ਮੁੱਖ ਗੇਟ ‘ਤੇ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਨੇ ਮਕਾਨ ਮਾਲਕ ਦਾ ਨੰਬਰ ਲੈ ਕੇ ਉਸ ਨਾਲ ਗੱਲ ਬਾਤ ਕੀਤੀ। ਜਦ ਉਹ ਨਹੀਂ ਪਹੁੰਚਿਆ ਤਾਂ ਕਿਸੇ ਤਰੀਕੇ ਘਰ ਦਾ ਦਰਵਾਜਾ ਖੋਲਿਆ ਗਿਆ।
ਆਜ਼ਾਦ ਹੋਣ ਮਗਰੋਂ ਕੁੜੀਆਂ ਨੇ ਦਸਿਆ ਕਿ ਉਹ 6 ਮਹੀਨੇ ਤੋਂ ਇਸੇ ਹੋਸਟਲ ਵਿੱਚ ਰਹਿ ਰਹੀਆਂ ਹਨ। ਹੋਟਲ ਵਿੱਚ ਰਿਸੈਪਸ਼ਨ ਅਤੇ ਸਪਾ ਕੇਂਦਰਾਂ ਵਿੱਚ ਨੌਕਰੀ ਕਰਦੀਆਂ ਹਨ।ਲਾਕ ਡਾਊਨ ਦੇ ਕਾਰਨ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਇਸ ਲਈ ਹੋਸਟਲ ਦਾ ਕਿਰਾਇਆ ਨਹੀਂ ਦਿੱਤਾ। ਇੱਕ ਦਿਨ ਹੋਸਟਲ ਮਾਲਕ ਆਇਆ ਅਤੇ ਧਮਕਾ ਕੇ ਗਿਆ ਕਿ ਹੋਟਲ ਮਾਲਕ ਨੂੰ ਕਿਰਾਇਆ ਦੇਣ ਲਈ ਕਹੋ। ਜੇਕਰ ਕਿਰਾਇਆ ਨਾ ਮਿਲਿਆ ਤਾਂ ਉਹ ਹੋਸਟਲ ਦੀ ਬਿਜਲੀ ਪਾਣੀ ਕੱਟ ਦਵੇਗਾ ਅਤੇ ਉਸ ਨੇ ਇੰਝ ਹੀ ਕੀਤਾ ਤੇ ਬਾਹਰ ਤਾਲਾ ਲਾਕੇ ਚਲਾ ਗਿਆ। ਕੁੜੀਆਂ ਨੇ ਦਸਿਆ ਕਿ ਲਾਕ ਡਾਊਨ ਦੌਰਾਨ ਆਲੇ ਦੁਆਲੇ ਦੇ ਲੋਕਾਂ ਨੇ ਉਹਨਾਂ ਨੂੰ ਖਾਣਾ ਦਿੱਤਾ ਸੀ ।
ਇਸ ਮਾਮਲੇ ਵਿੱਚ ਥਾਣਾ ਇੰਚਾਰਜ ਮਨਜੀਤ ਨੇ ਦਸਿਆ ਕਿ ਕਿਰਾਇਆ ਨਾ ਮਿਲਣ ਕਾਰਨ ਨਾਗਾਲੈਂਡ ਦੀ 9 ਕੁੜੀਆਂ ਨੂੰ ਹੋਸਟਲ ਮਾਲਿਕ ਨੇ ਬੰਧੀ ਬਣਾ ਦਿੱਤਾ ਸੀ।ਹੋਸਟਲ ਦਾ ਕਿਰਾਇਆ ਹੋਟਲ ਮਲਿਕ ਨੇ ਨਹੀਂ ਦਿੱਤਾ।ਹੋਟਲ ਮਾਲਿਕ ਦਾ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ। ਕੁੜੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਹੋਸਟਲ ਮਾਲਿਕ ਅਤੇ ਹੋਟਲ ਮਲਿਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।