ਮੁਕਤਸਰ : ਜਲੰਧਰ ਵਿੱਚ ਤੈਨਾਤ ਪੁਲਿਸ ਹਵਲਦਾਰ ਮਨਿੰਦਰਜੀਤ ਸਿੰਘ ਦੇ ਖਿਲਾਫ ਰੇਪ ਦਾ ਕੇਸ ਵਾਪਸ ਲੈਣ ਦੇ ਬਦਲੇ ਕੁੜੀ ਦੇ ਪਿਤਾ ਨੇ 15 ਲੱਖ ਦੀ ਡਿਮਾਂਡ ਕੀਤੀ.8 ਲੱਖ ਰੁਪਏ ਬੈਂਕ ਖਾਤੇ ਵਿੱਚ 2 ਲੱਖ ਕੈਸ਼ ਦੇਣ ਦਾ ਸੌਦਾ ਹੋਇਆ l ਕੁੜੀ ਦੇ ਪਿਤਾ ਨੂੰ ਪੁਲਿਸ ਨੇ 1 ਲੱਖ 45 ਹਜ਼ਾਰ ਨਾਲ ਗ੍ਰਿਫਤਾਰ ਕੀਤਾ ਹੈ l ਦਰਅਸਲ, ਫਾਜ਼ਿਲਕਾ ਦੇ ਮਸਬੇ ਬੁਰਜ ਹਨੂੰਮਾਨਗੜ ਦੇ ਇੱਕ ਪੁਲਿਸ ਵਾਲੇ ਦਾ ਮੁਕਤਸਰ ਜ਼ਿਲ੍ਹੇ ਦੇ ਪਿੰਡ ਗਿਲਜੇਵਾਲਾ ਦੀ ਕੁੜੀ ਨਾਲ ਸੰਬੰਧ ਸਨ l ਉਹ 3 ਸਾਲ ਨਾਲ ਰਹੇ ਅਤੇ ਜਦੋਂ ਮੁੰਡੇ ਨੇ ਵਿਆਹ ਤੋਂ ਇਨਕਾਰ ਕੀਤਾ ਅਤੇ ਦੂਜੀ ਕੁੜੀ ਨਾਲ ਵਿਆਹ ਕਰਵਾ ਲਿਆ l ਇਸ ਤੋਂ ਖਫਾ ਹੋ ਕੇ ਕੁਡੀ ਨੇ ਮੁੰਡੇ ਦੇ ਖਿਲਾਫ ਮੁਕਤਸਰ ਥਾਣਾ ਸਿਟੀ ਵਿੱਚ ਇੱਕ ਮਹੀਨੇ ਪਹਿਲਾਂ ਰੇਪ ਦਾ ਕੇਸ ਦਰਜ ਕਰਵਾ ਦਿੱਤਾ l ਮੁੰਡੇ ਦੇ ਘਰਵਾਲਿਆਂ ਨੇ ਯੂਪੀ ਦੀ ਸਮਾਜਸੇਵੀ ਸੰਸਥਾ ਜਵਾਲਾ ਸ਼ਕਤੀ ਸੰਗਠਨ ਨਾਲ ਸੰਪਰਕ ਕੀਤਾ l ਇਹ ਸੰਸਥਾ ਬਲਾਤਕਾਰ ਦੇ ਨਾਮ ‘ਤੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦੇ ਖਿਲਾਫ ਕੰਮ ਕਰਦੀ ਹੈ l ਸੰਸਥਾ ਨੇ ਮੁਕਤਸਰ ਆ ਕੇ ਜਾਲ ਬਿਛਾਇਆ ਅਤੇ ਸੰਸਥਾ ਦੀ ਮੁਖੀ ਕਾਜਲ ਨੇ ਮੁੰਡੇ ਦੀ ਭੈਣ ਬਣ ਕੇ ਕੁੜੀ ਦੇ ਪਿਤਾ ਤੋਂ ਮੁਕਤਸਰ ਤੇ ਹੋਟਲ ਵਿੱਚ ਪੈਸੇ ਲੈਣ ਬੁਲਾਇਆ l ਜਦ ਕੁੜੀ ਦਾ ਬਾਪ 1 ਲੱਖ 45 ਹਜ਼ਾਰ ਰੁਪਏ ਮੁੰਡੇ ਵਾਲਿਆਂ ਤੋਂ ਲੈ ਰਿਹਾ ਸੀ ਤਾਂ ਪੁਲਿਸ ਨੇ ਰੰਗੇ ਹੱਥੋਂ ਕਾਬੂ ਕਰ ਲਿਆ l ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਮੁਲਜ਼ਮ ਨੂੰ 3 ਸਾਲ ਤੋਂ ਜਾਣਦੀ ਹੈ l ਉਹ 3 ਸਾਲ ਤੱਕ ਉਸ ਦੇ ਨਾਲ ਰਿਲੇਸ਼ਨ ਵਿੱਚ ਰਹੀ ਹੈ l ਦੋਨਾਂ ਦੇ ਪਰਿਵਾਰ ਵਾਲੇ ਵੀ ਮਿਲ ਚੁੱਕੇ ਸਨ l 3 ਸਾਲ ਪਹਿਲਾਂ ਮਨਿੰਦਰਜੀਤ ਮੁਕਤਸਰ ਵਿੱਚ ਡਿਊਟੀ ‘ਤੇ ਆਇਆ ਸੀ l ਉਹ ਉਸ ਨੂੰ ਬੱਸ ਸਟੈਂਡ ‘ਤੇ ਮਿਲੀ ਅਤੇ ਉਹ ਫੋਨ ਨੰਬਰ ਦੇ ਕੇ ਚਲਿਆ ਗਿਆ l ਦੋਨਾਂ ਵਿੱਚ ਗੱਲ ਹੋਣ ਲੱਗੀ l ਮਨਿੰਦਰਜੀਤ ਸਿੰਘ ਨੇ ਉਸ ਦੇ ਪਿਤਾ ਨਾਲ ਗੱਲ ਕਰ ਕਿਹਾ ਕਿ ਉਹ ਵਿਆਹ ਕਰਾਉਣਾ ਚਾਹੁੰਦਾ ਹੈ l ਮੇਰੇ ਪਰਿਵਾਰ ਨੇ ਵੀ ਉਸ ਨੂੰ ਪਸੰਦ ਕਰ ਲਿਆ l