Htv Punjabi
Punjab

ਆਪਣੀ ਗੁੰਮਸ਼ੁਦਗੀ ਦੇ ਪੋਸਟਰ ‘ਤੇ ਤਮਤਮਾਏ ਸੰਨੀ ਦਿਓਲ ਬੋਲੇ, ਜੇ ਕੁਟਾਪਾ ਕਰਨਾ ਹੋਵੇ ਤਾਂ ਮੇਰੇ ਤੋਂ ਵੱਡਾ ਬੰਦਾ ਕੋਈ ਨਹੀਂ, ਅਸੀਂ ਚੱਕਣਾ ਤਾਂ ਚੱਕ ਹੀ ਲੈਣਾ

ਪਠਾਨਕੋਟ : ਗੁਰਦਾਸਪੁਰ ਤੋਂ ਲੋਕਸਭਾ ਚੋਣ ਜਿੱਤਣ ਦੇ ਬਾਅਦ ਤੋਂ ਕਈ ਮਹੀਨਿਆਂ ਤੱਕ ਹਲਕੇ ਵਿੱਚ ਨਾ ਪਹੁੰਚਣ ਵਾਲੇ ਸੰਸਦ ਅਤੇ ਸਿਨੇ ਸਟਾਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਲਾਏ ਗਏ ਪੋਸਟਰਾਂ ਦੇ ਬਾਅਦ ਹਲਕੇ ਵਿੱਚ ਪਹੁੰਚੇ ਸੰਨੀ ਦਿਓਲ ਨੇ ਕਿਹਾ ਮੈਂ ਆਪਣਾ ਕੰਮ ਕਰ ਰਿਹਾ ਹਾਂ ਬਾਕੀ ਜਿਸ ਨੇ ਜੋ ਕਹਿਣਾ ਹੈ ਕਹਿੰਦਾ ਰਹੇ l ਸੰਨੀ ਨੇ ਤਮਤਮਾਉਂਦੇ ਹੋਏ ਕਿ ਤੁਸੀਂ ਸਾਰੇ ਜਾਣਦੇ ਓ ਜਿਸਦਾ ਕੁਟਾਪਾ ਕਰਨਾ ਤਾਂ ਮੇਰੇ ਤੋਂ ਵੱਡਾ ਬੰਦਾ ਕੋਈ ਨਹੀਂ ਹੈ l ਅਸੀਂ ਜਿਨੂ ਚੱਕਣਾ ਤਾਂ ਚੱਕ ਦੇਣੇ ਆਂ.ਸੰਨੀ ਦਿਓਲ ਨੇ ਸ਼ਨੀਵਾਰ ਨੂੰ ਸੁਜਾਨਪੁਰ ਦੇ ਦੁਨੇਰਾ ਅਤੇ ਭੋਆ ਹਲਕੇ ਦੇ ਅਖਵਾੜਾ ਵਿੱਚ ਸਭਾਵਾਂ ਵਿੱਚ ਉਨ੍ਹਾਂ ਨੂੰ ਜਿਤਾਉਣ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ l ਭੋਆ ਵਿੱਚ ਸਾਬਕਾ ਵਿਧਾਇਕ ਸੀਮਾ ਕੁਮਾਰੀ ਦੁਆਰਾ ਹਲਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ‘ਤੇ ਸੰਨੀ ਰਾਵੀ ਦਰਿਆ ਵਿੱਚ ਰਾਜੀ ਵੇਲੀ ਪਹੁੰਚੇ l ਜਿਨ੍ਹਾਂ ਦੇ ਪਹੁੰਚਣ ‘ਤੇ ਮਾਈਨਿੰਗ ਕਰ ਰਹੇ ਲੋਕਾਂ ਨੇ ਮਾਈਨਿੰਗ ਫੇਰ ਸ਼ੁਰੂ ਕਰ ਦਿੱਤੀ l ਸੰਨੀ ਨੇ ਕਿਹਾ ਕਿ ਜੇਕਰ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤਾਂ ਇਸ ਦੀ ਜਾਂਚ ਕਰਾਉਣਗੇ l ਡੀਸੀ ਨਾਲ ਵੀ ਗੱਲ ਕਰਨਗੇ l

Related posts

ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਆਪਣੀ ਪਾਰਟੀ ਬਣਾਉਣ ਦਾ ਐਲਾਨ

htvteam

ਰਾਤ ਨੂੰ ਗੋਲੀ ਚੂਸੋ ਸਵੇਰ ਤੱਕ ਭੁੱਲ ਜਾਓਗੇ ਕੀ ਦਰਦ ਕਿੱਥੇ ਹੁੰਦਾ ਸੀ

htvteam

ਹੜ੍ਹਾਂ ਚ ਮੁੰਡਾ ਕੁੜੀ ਨੂੰ ਲੈ ਗਿਆ ਭਜਾਕੇ !

htvteam

Leave a Comment