ਤਲਵੰਡੀ ਸਾਬੋ :- ਇੱਕ ਪਾਸੇ ਜਿੱਥੇ ਪਟਿਆਲੇ ‘ਚ ਕਥਿਤ ਨਿਹੰਗਾਂ ਵੱਲੋਂ ਪੁਲਿਸ ਮੁਲਾਜ਼ਮ ਦਾ ਹੱਥ ਵੱਡਣ ਵਾਲੀ ਘਟਨਾ ਕਰਕੇ ਕੁਝ ਲੋਕਾਂ ਵੱਲੋਂ ਪੂਰੀ ਸਿੱਖ ਕੌਮ ਨੂੰ ਨਿੰਦਿਆ ਜਾ ਰਿਹੈ ਉੱਥੈ, ਹੀ ਦੂਜੇ ਪਾਸੇ ਦੇਸ਼ ਅੰਦਰ ਕੋਰੋਨਾ ਫੈਲਾਉਣ ਲਈ ਜਮਾਤੀਆਂ ਨੂੰ ਜਿੰਮੇਦਾਰ ਠਹਿਰਾਇਆ ਜਾ ਰਿਹੈ। ਅਜਿਹੇ ਮਾਹੌਲ ‘ਚ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਇੱਕਜੁਟ ਹੋ ਕੇ ਕੋਰੋਨਾ ਵਾਇਰਸ ਨਾਲ ਲੜਾਈ ਕਰਨ ਦਾ ਹੁਕਮ ਦਿੱਤੈ, ਉੱਥੇ ਹੀ ਨਾਲ ਇਹ ਵੀ ਕਿਹਾ ਕਿ ਕਿਸੇ ਇੱਕ ਵਿਅਕਤੀ ਵੱਲੋਂ ਬੁਰਾ ਕੰਮ ਕਰਨ ਤੇ ਪੂਰੀ ਕੌਮ ਨੂੰ ਨਹੀਂ ਨਿੰਦਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਖਾਲਸਾ ਬੇਰਪਾਹ ਹੈ ਪਰ ਲਾਪਰਵਾਹ ਨਹੀਂ, ਤੇ ਖਾਲਸਾ ਹਮੇਸ਼ਾ ਬੇਰਵਾਹ ਰਹੇਗਾ। ਸਰਕਾਰਾਂ ਜੋ ਮਰਜੀ ਕਹੀ ਜਾਣ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਸਾਰੀਆਂ ਕੌਮਾਂ ਨੂੰ ਇੱਕਜੁਟ ਹੋ ਕੇ ਇਸ ਮਹਾਮਾਰੀ ਨਾਲ ਲੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਸਿੱਖ ਤੇ ਮੁਸਲਮਾਨ ਕੋਈ ਵੀ ਕੌਮ ਬੁਰੀ ਨਹੀਂ ਲਿਹਾਜਾ ਸਭ ਕੌਮਾਂ ਨੂੰ ਇੱਕ ਸਮਾਨ ਸਮਝਿਆ ਜਾਵੇ। ਇਸ ਟੀਨ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਕੌਮਾਂ ਨੂੰ ਇੱਕਜੁਟ ਹੋ ਕੇ ਰਹਿਣ ਦੀ ਅਪੀਲ ਵੀ ਕੀਤੀ।
ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਕੀ ਕਿਹਾ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,….