ਸ੍ਰੀ ਫਤਿਹਗੜ੍ਹ ਸਾਹਿਬ (ਬਹਾਦਰ ਸਿੰਘ ਟਿਵਾਣਾ) : ਇਸ ਵਾਲੇ ਕਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਪਿਛਲੇ 23 ਦਿਨਾਂ ਤੋਂ ਪੰਜਾਬ ਅੰਦਰ ਕਰਫਿਊ ਅਤੇ ਤਾਲਾਬੰਦੀ ਚੱਲ ਰਹੀ ਐ। ਪਰ ਇਸ ਦੌਰਾਨ ਨਾ ਤਾਂ ਨਸ਼ੇੜੀਆਂ ਤੋਂ ਨਸ਼ੇ ਬਿਨਾਂ ਰਿਹਾ ਜਾ ਰਿਹਾ ਹੈ ਤੇ ਨਾ ਹੀ ਜੀਭ ਦੇ ਸਵਾਦੀਆਂ ਕੋਲੋਂ ਚਟਪਟੀਆਂ ਚੀਜਾਂ ਤੇ ਮੀਟ ਬਿਨਾਂ, ਪਰ ਅਜਿਹੇ ਵਿੱਚ ਜੇਕਰ ਕੋਈ ਮਰਨ ਤੋਂ ਬਾਅਦ ਧਰਤੀ ਚ ਦੱਬ ਦਿੱਤਾ ਜਾਨਵਰ ਵੀ ਧਰਤੀ ਪੁੱਟਕੇ ਕੱਢ ਲਿਆਵੇ ਤੇ ਜਦੋਂ ਆਉਂਦੇ ਆਉਂਦੇ ਉਹ ਵੀ ਘੱਟ ਲੱਗੇ ਤਾਂ ਇਹ ਚਟਕੋਰੇ ਚੋਰ ਉਸਦੇ ਨਾਲ ਦਾ ਇੱਕ ਹੋਰ ਜਾਨਵਰ ਚੋਰੀ ਕਰ ਲਿਆਉਣ ਤੇ ਫਿਰ ਉਸ ਨੂੰ ਪਾਕ ਕੇ ਨਾ ਸਿਰਫ ਆਪ ਖਾਣ ਬਲਕਿ ਪਿੰਡ ਦੇ ਹੋਰ ਬੰਦਿਆਂ ਨੂੰ ਵੀ ਖੁਆਉਣ ਤਾਂ ਸਾਨੂ ਪੱਕਾ ਯਕੀਨ ਐ ਕਿ ਤੁਸੀਂ ਇਹ ਸੁਣ ਕੇ ਆਪਣੇ ਮੱਥੇ ਤੇ ਹੱਥ ਜ਼ਰੂਰ ਮਾਰੋਗੇ। ਤੇ ਇਹੋ ਕੁਝ ਹੋਇਐ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਛੰਨਾਂ ਅੰਦਰ। ਜਿਥੇ ਪ੍ਰੀਤਮ ਸਿੰਘ ਨਾਂ ਦੇ ਇੱਕ ਅਜਿਹੇ ਬੰਦੇ ਨਾਲ ਆਹ ਘਟਨਾ ਵਾਪਰੀ ਐ ਜਿਹੜਾ ਬੱਕਰੀਆਂ ਪਾਲ ਕੇ ਆਪਣੇ ਘਰ ਦਾ ਗੁਜਾਰਾ ਕਰਦੈ…ਬੱਕਰੀਆਂ ਪਾਲ ਕੇ ਗੁਜਾਰਾ ਕਰਨ ਵਾਲੇ ਏਸ ਪਰਿਵਾਰ ਦਾ ਪਿੰਡ ਦੇ ਕੁਝ ਲੋਕਾਂ ਨੇ ਰੋਜਗਾਰ ਹੀ ਮਾਰ ਕੇ ਖਾ ਲਿਆ।
ਪੀੜਿਤ ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਇੱਕ ਬੱਕਰੀ ਮਰ ਗਈ ਸੀ ਜਿਸਨੂੰ ਉਹ ਹੱਡਾਰੋੜੀ ‘ਚ ਦੱਬ ਆਏ ਸੀ। ਦੋਅਸ਼ ਐ ਕਿ ਪਿੰਡ ਦੇ ਕੁਝ ਲੋਕਾਂ ਨੇ ਕੋਰੋਨਾ ਕਰਫਿਊ ਦੌਰਾਨ ਮੀਟ ਨਾ ਮਿਲਣ ਕਰਕੇ ਆਪਣੀ ਜੀਬ ਦਾ ਸਵਾਦ ਪੂਰਾ ਕਰਨ ਲਈ ਨਾ ਸਿਰਫ ਪ੍ਰੀਤਮ ਸਿੰਘ ਦੀ ਮਰੀ ਹੋਈ ਉਹ ਬੱਕਰੀ ਵੀ ਧਰਤੀ ਪੁੱਟ ਕੇ ਕੱਢ ਲਿਆਂਦੀ ਜਿਸ ਨੂੰ ਉਸ ਦੀ ਮੌਤ ਹੋ ਜਾਣ ਮਗਰੋਂ ਪ੍ਰੀਤਮ ਸਿੰਘ ਦਾ ਪਰਿਵਾਰ ਧਰਤੀ ਚ ਇਹ ਸੋਚ ਕੇ ਦੱਬ ਆਇਆ ਸੀ ਕਿ ਇਹ ਵੀ ਉਸਦੇ ਪਰਿਵਾਰ ਦੇ ਜੀਅ ਵਾਂਗ ਐ। ਪਰ ਲੋਕ ਉਸ ਬੱਕਰੀ ਵੀ ਮੀਟ ਬਣਾ ਕੇ ਖਾ ਗਏ। ਗੱਲ ਇਥੇ ਹੀ ਮੁੱਕ ਜਾਂਦੀ ਤਾਂ ਸ਼ਾਇਦ ਮਾਮਲਾ ਪ੍ਰੀਤਮ ਸਿੰਘ ਦੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਕੇ ਹੀ ਮੁੱਕ ਜਾਂਦਾ ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਪ੍ਰੀਤਮ ਸਿੰਘ ਨੂੰ ਕਿਸੇ ਨੇ ਇਹ ਦੱਸ ਦਿੱਤਾ ਕਿ ਮੀਟ ਬਣਾਉਣ ਵਾਲੇ ਤਾਂ ਉਸਦਾ ਬਕਰਾ ਵੀ ਚੋਰੀ ਕਰਕੇ ਲੈ ਗਏ ਤੇ ਉਨ੍ਹਾਂ ਨੇ ਉਸ ਬੱਕਰੇ ਦਾ ਵੀ ਮੀਟ ਬਣਾ ਕਰ ਖਾ ਲਿਆ
ਇਸ ਮੌਕੇ ਪੀੜਿਤ ਪਰਿਵਾਰ ਦੀ ਔਰਤ ਜਸਵੀਰ ਕੌਰ ਨੇ ਦੋਸ਼ ਲਾਇਆ ਕਿ ਪਿੰਡ ਦੇ ਰਾਜੂ, ਕਮਲ ਸਿੰਘ ਤੇ ਲੱਖਾ ਨਾਂ ਦੇ ਤਿੰਨ ਵਿਅਕਤੀਆਂ ਨੇ ਹੀ ਉਨ੍ਹਾਂ ਦੇ ਬੱਕਰੇ ਬੱਕਰੀ ਦਾ ਮੀਟ ਬਣਾ ਕੇ ਖਾਧੈ, ਤੇ ਪੂਰੇ ਪਿੰਡ ਨੂੰ ਵੀ ਖਵਾਇਆ ਹੈ। ਪਰਿਵਾਰ ਨੇ ਪ੍ਰਸ਼ਾਸ਼ਨ ਪੱਸੋਂ ਇਨਸਾਫ ਦੀ ਮੰਗ ਕੀਤੀ ਹੈ
ਇਸ ਤੋਂ ਇਲਾਵਾ ਪ੍ਰੀਤਮ ਸਿੰਘ ਤੇ ਉਸਦੇ ਪਰਿਵਾਰ ਦਾ ਹੋਰ ਕੀ ਕਹਿਣੈ ਤੇ ਪੁਲਿਸ ਅਤੇ ਪ੍ਰਸ਼ਾਸ਼ਨ ਕੀ ਉਸਦੇ ਪਰਿਵਾਰ ਨੂੰ ਇਨਸਾਫ ਦੁਆ ਪਾਇਆ ਜਾ ਨਹੀਂ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਇਹ ਪੂਰੀ ਵੀਡੀਓ,…..
