ਨਵੀਂ ਦਿੱਲੀ : ਭਾਰਤ ਵਿੱਚ ਸੋਨੇ ਦੀ ਕੀਮਤਾਂ ਲਗਾਤਾਰ ਦੂਸਰੇ ਦਿਨ ਨਵੀਂ ਉੱਚਾਈ ਤੇ ਪਹੁੰਚ ਗਈਆਂ।ਐਮਸੀਐਕਸ ਤੇ ਅਗਸਤ ਦਾ ਸੋਨਾ ਵਾਅਦਾ 0.8 ਡੀਸਦੀ ਵੱਧ ਕੇ 49925 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ।ਉੱਥੇ ਐਮਸੀਐਕਸ ਤੇ ਸਤੰਬਰ ਚਾਂਦੀ ਵਾਅਦਾ ਚਾਰ ਫੀਸਦੀ ਉੱਛਲ ਕੇ 59635 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਿਆ।ਪਿਛਲੇ ਸ਼ੈਸ਼ਨ ਵਿੱਚ ਸੋਨੇ ਦੀ ਕੀਮਤਾਂ ਵਿੱਚ ਇੱਕ ਫੀਸਦੀ ਯਾਨੀ ਲਗਭਗ 3400 ਪ੍ਰਤੀ ਕਿਲੋਗ੍ਰਾਮ ਵੱਧ ਗਈ ਸੀ ਅਤੇ ਸੋਮਵਾਰ ਨੂੰ ਚਾਂਦੀ ਦੀ ਕੀਮਤ 1150 ਰੁਪਏ ਵਧੀ ਸੀ।
ਵਿਸ਼ਵ ਭਰ ਦੇ ਬਜ਼ਾਰਾਂ ਵਿੱਚ ਸੋਨਾ ਹਾਜਿਰ 1.3 ਫੀਸਦੀ ਵੱਧ ਕੇ 1865.81 ਡੀਲਰ ਪ੍ਰਤੀ ਔਸਤ ਹੋ ਗਿਆ, ਜੋ ਲਗਭਗ 9 ਸਾਲਾਂ ਵਿੱਚ ਸਭ ਤੋਂ ਜਿ਼ਆਦਾ ਹੈ।ਅਮਰੀਕੀ ਡਾਲਰ ਵਿੱਚ ਕਮਜ਼ੋਰੀ, ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਪ੍ਰੋਤਸਾਹਨ ਉਪਾਆਂ ਦੀ ਉਮੀਦ ਨੇ ਸੋਨੇ ਅਤੇ ਚਾਂਦੀ ਸਹਿਤ ਕੀਮਤੀ ਧਾਤੂਆਂ ਦੀ ਕੀਮਤਾਂ ਵਧਾ ਦਿੱਤੀਆਂ ਹਨ।ਚਾਂਦੀ ਹਾਜਿਰ ਦੀ ਕੀਮਤ 7.2 ਫੀਸਦੀ ਚੜ ਕੇ 22.8366 ਡਾਲਰ ਪ੍ਰਤੀ ਔਂਸ ਹੋ ਗਈ, ਜਿਹੜੀ 2013 ਦੇ ਬਾਅਦ ਸਭ ਤੋਂ ਜਿਆਦਾ ਸੀ।ਵੈਕਸੀਨ ਵੱਧਣ ਦੀ ਉਮੀਦ ਦੇ ਚੱਲਦੇ ਉਦਯੋਗਿਕ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਤੇ ਚਾਂਦੀ ਵਿੱਚ ਤੇਜ਼ੀ ਆਈ ਹੈ।
ਮੰਗਲਵਾਰ ਨੂੰ ਯੁਰਪੀ ਨੇਤਾਵਾਂ ਨੇ ਕੋਰੋਨਾ ਵਾ-ੲਰਸ ਮਹਾਂਮਾਰੀ ਦੇ ਕਾਰਨ ਹੋਣ ਵਾਲੇ ਆਰਥਿਕ ਸੰਕਟ ਤੋਂ ਉਭਰਣ ਦੇ ਲਈ 8650 ਲੰਖ ਡਾਲਰ ਦੀ ਪ੍ਰੋਤਸਾਹਨ ਯੋਜਨਾ ਤੇ ਸਹਿਮਤੀ ਦਿੱਤੀ ਹੈ।ਅਮਰੀਕਾ ਵਿੱਚ ਵਾਈਟ ਹਾਊਸ ਦੇ ਅਧਿਕਾਰੀਆਂ ਅਤੇ ਸਾਰੇ ਕਾਂਗਰਸ ਦੇ ਡੈਮੋਕਰੇਟ ਨੇ ਇੱਕ ਹੋਰ ਪੈਕੇਜ ਤੇ ਚਰਚਾ ਕੀਤੀ ਜਿਸ ਵਿੱਚ ਵਿਸਤਾਰਿਤ ਬੇਰੁਜ਼ਗਾਰੀ ਬੀਮਾ ਸ਼ਾਮਿਲ ਹੋਵੇਗਾ।
ਆਨੰਦ ਰਾਠੀ ਸ਼ੇਅਰ ਅਤੇ ਸਟਾਕ ਬਰੋਕਰਸ ਦੇ ਰਿਸਰਚ ਅਨਾਲਿਸਟ ਜਿਗਰ ਤ੍ਰਿਵੇਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਾਮਲਿਆਂ ਵਿੱਚ ਤੇਜ਼ੀ ਆਉਣ ਤੇ ਅਤੇ ਪ੍ਰੋਤਸਾਹਨ ਦੇ ਉਪਾਆਂ ਦੇ ਮੁਕਾਬਲੇ ਸੋਨੇ ਦੀ ਮੰਗ ਵੱਧੀ ਹੈ।ਯੁਰਪੀ ਸੰਘ ਦੇ ਨੇਤਾਵਾਂ ਨੇ ਮਹਾਂਮਾਰੀ ਦੇ ਕਾਰਨ ਖੇਤਰੀ ਅਰਥਵਿਵਸਥਾਵਾਂ ਦੇ ਲਈ 7500 ਲੱਖ ਯੂਰੋ ਦੀ ਪ੍ਰੋਤਸਾਹਨ ਸੋਜਨਾ ਤੇ ਸਹਿਮਤੀ ਦਿੱਤੀ ਹੈ।ਅਮਰੀਕਾ ਵੀ ਇੱਕ ਟ੍ਰਿਲੀਅਨ ਡਾਲਰ ਦੇ ਰਾਹਤ ਬਿਲ ਤੇ ਕੰਮ ਕਰ ਰਿਹਾ ਹੈ।
ਅਮਰੀਕੀ ਡਾਲਰ ਇੰਡੈਕਸ 4 ਮਹੀਨੇ ਤੋਂ ਜਿਆਦਾ ਦੇ ਹੇਠਲੇ ਲੈਵਲ ਦੇ ਕੋਲ ਰਿਹਾ, ਜਿਸ ਤੋਂ ਹੋਰ ਮੁਦਰਾਵਾਂ ਦੇ ਧਾਰਕਾਂ ਦੇ ਲਈ ਸੋਨਾ ਘੱਟ ਮਹਿੰਗਾ ਹੋ ਗਿਆ।ਵਾਇਰਸ ਦੇ ਵੱਧਦੇ ਮਾਮਲਿਆਂ ਅਤੇ ਅਰਥਵਿਵਸਥਾ ਤੇ ਚਿੰਤਾਵਾਂ ਦੇ ਵਿੱਚ ਨਿਵੇਸ਼ਕ ਵਿੱਚ ਸੁਰੱਖਿਅਤ ਧਾਤੂਆਂ ਦੀ ਮੰਗ ਵੱਧੀ ਹੈ।