Htv Punjabi
Uncategorized

ਗੈਂਗਸਟਰ ਨੇ ਹਲਵਾਈ ਤੋਂ ਮੰਗੀ 5 ਲੱਖ ਦੀ ਫਿਰੌਤੀ, ਹਲਵਾਈ ਪੈਸੇ ਲੈਕੇ ਪਹੁੰਚਿਆ ਤਾਂ, ਮੈਸੇਜ ਕਰਤਾ ਪੁਲਿਸ ਲੈਕੇ ਆਇਆ ਹੈਂ, ਪੈਸੇ ਗਰੀਬਾਂ ‘ਚ ਵੰਡ ਤੇ ਅੰਜਾਮ 10 ਦਿਨਾਂ ਭੁਗਤਣ ਲਈ ਤਿਆਰ ਰਹਿ 

ਮੋਗਾ : ਗੈਂਗਸਟਰ ਸੁੱਖਾ ਲੰਮੇ ਨੇ ਇੱਕ ਮਿਠਾਈ ਵਦੁਕਾਨਦਾਰ ਤੋਂ 5 ਲੱਖ ਦੀ ਫਿਰੌਤੀ ਮੰਗੀ।ਮਿਠਾਈ ਵਾਲਾ ਗੈਂਗਸਟਰ ਦੀ ਦੱਸੀ ਜਗ੍ਹਾ ਤੇ ਫਿਰੌਤੀ ਦੀ ਰਕਮ ਲੈ ਕੇ ਪੁਲਿਸ ਵਾਲਿਆਂ ਦੇ ਨਾਲ ਪਹੁੰਚ ਗਿਆ।ਗੈਂਗਸਟਰ ਨੂੰ ਇਸ ਗੱਲ ਦੀ ਭਣਕ ਲੱਗ ਗਈ।ਉਸ ਨੇ ਮਿਠਾਈ ਵਾਲੇ ਨੂੰ ਮੈਸੇਜ ਕਰਕੇ ਕਿਹਾ ਕਿ ਤੈਨੂੰ ਕਿਹਾ ਸੀ ਕਿ ਪੁਲਿਸ ਨੂੰ ਨਹੀਂ ਦੱਸਣਾ।ਤੂੰ ਪੁਲਿਸ ਨੂੰ ਲੈ ਕੇ ਹੀ ਪਹੁੰਚ ਗਿਆ।ਹੁਣ ਇਹ ਪੈਸੇ ਉਸ ਨੂੰ ਨਹੀਂ ਚਾਹੀਦੇ।ਗਰੀਬਾਂ ਨੂੰ ਵੰਡ ਦੇ।
ਇਸ ਦੇ ਬਾਅਦ ਵਿਕਰੇਤਾ ਨੂੰ ਅਗਲੇ 10 ਦਿਨਾ ਵਿੱਚ ਇਸ ਦਾ ਅੰਜਾਮ ਭੁਗਤਨ ਦੀ ਚਿਤਾਵਨੀ ਵੀ ਦਿੱਤੀ।ਇਸ ਦੇ ਬਾਅਦ ਗੈਂਗਸਟਰ ਨੇ ਗਰੀਬਾਂ ਵਿੱਚ ਪੈਸੇ ਵੰਡਣ ਦਾ ਵੀਡੀਓ ਵੀ ਫੇਸਬੁੱਕ ਤੇ ਅਪਲੋਡ ਕੀਤਾ ਹੈ।ਇਸ ਵਿੱਚ ਇੱਕ ਵਿਅਕਤੀ ਪੈਸਾ ਦਿੰਦਾ ਦਿਖਾਈ ਦੇ ਰਿਹਾ ਹੈ।ਹਾਲਾਂਕਿ ਇਹ ਵਿਅਕਤੀ ਕੌਣ ਹੈ ਅਤੇ ਪੈਸੇ ਲੰਮੇ ਨੇ ਵੰਡਵਾਏ ਜਾਂ ਫਿਰ ਮਿਠਾਈ ਵਾਲੇ ਨੇ ਇਹ ਸਪੱਸ਼ਟ ਨਹੀਂ ਹੈ।ਮਾਮਲੇ ਨੂੰ ਲੈ ਕੇ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਹੈ।ਸ਼ਹਿਰ ਦੇ ਇੱਕ ਦੋ ਲੋਕਾਂ ਦੇ ਫੋਨ ਆਏ ਹਨ।ਪੁਲਿਸ ਉਨ੍ਹਾਂ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਹੈ।ਜਲਦੀ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਸੁਖਾ ਲੰਮੇ ਦੇ ਸਾਥੀ ਨਵ ਸੰਧੂ ਨੇ ਫੇਸਬੁੱਕ ਤੇ ਪਾਈ ਪੋਸਟ ਤੇ ਲਿਖਿਆ ਹੈ ਕਿ ਮਾਨ ਨੂੰ ਮਾਰ ਕੇ ਹੀ ਮਰੂੰਗਾ, ਪਹਿਲਾਂ ਨਹੀਂ ਮਰਦੇ, ਪੈਸੇ ਤਾਂ ਗਏ ਹੀ ਸਨ, ਹੁਣ ਜਾਨ ਵੀ ਜਾਓੂ।10 ਦਿਨਾਂ ਵਿੱਚ ਮੌਤ ਪੱਕੀ ਹੈ।ਵੀਡੀਓ ਨਹੀਂ ਬਣਾਈ ਹੈ ਛੋਟਾ ਜਿਹਾ ਕਲਿੱਪ ਬਣਾ ਕੇ ਭੇਜਿਆ ਹੈ।ਅੱਗੇ ਤੋਂ ਜੋ ਵੀ ਉਨ੍ਹਾਂ ਦੇ ਖਿਲਾਫ ਮਾੜਾ ਸੋਚੂ, ਉਹਦੇ ਨਾਲ ਆਹੀ ਕਰਨਗੇ।ਗੌਰ ਹੋਵੇ ਕਿ ਉਕਤ ਗੈਂਗਸਟਰਾਂ ਨੇ ਮੋਗਾ ਸ਼ਹਿਰ ਦੇ ਮਸ਼ਹੂਰ ਮਿਠਾਈ ਦਾ ਕੰਮ ਕਰਨ ਵਾਲੇ 3 ਬਿਜਨਸਮੈਨ ਵਪਾਰੀਆਂ ਤੋਂ 25-25 ਲੱਖ ਰੁਪਏ ਦੀ ਰੰਗਦਾਰੀ ਮੰਗੀ ਸੀ।

Related posts

ਹਾਕੀ ਖਿਡਾਰਨ ਵਲੋਂ ਇਕ ਨੌਜਵਾਨ ਦੇ ਕੀਤੇ ਕਤਲ ਦੇ ਮਾਮਲੇ ‘ਚ 4 ਗ੍ਰਿਫਤਾਰ

htvteam

ਲੁਧਿਆਣਾ ‘ਚ ਬੇਖੌਫ ਹੋਕੇ ਵਾਰਦਾਤਾਂ ਕਰ ਰਹੇ ਨੇ ਸਮਾਜ ਦੇ ਦੁਸ਼ਮਣ, ਇਸ ਹੱਤਿਆ ਨੇ ਪੈਦਾ ਕੀਤਾ ਇਲਾਕੇ ਚ ਸਹਿਮ  

Htv Punjabi

ਪੂਨਮ ਪਾਂਡੇ ਨੇ ਚੁੱਪ-ਚਪੀਤੇ ਕਰਵਾਇਆ ਵਿਆਹ ਤਾਂ ਬਾਅਦ ‘ਚ ਮੁੜ ਹੋਇਆ ਵੱਡਾ ਕਾਂਢ!

htvteam