Htv Punjabi
Punjab Religion

ਪ੍ਰਸਾਦ ਨੂੰ ਲੈਕੇ ਪਏ ਰੌਲੇ ‘ਤੇ ਕੈਪਟਨ ਨੇ ਦਿੱਤਾ ਵੱਡਾ ਬਿਆਨ! ਕਿਹਾ ਅਸੀਂ ਨਹੀਂ ਇਨ੍ਹਾਂ ਲੋਕਾਂ ਨੇ ਕੀਤਾ ਆਹ ਕੰਮ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੁਆਰਾ ਘਾਰਮਿਕ ਮਸਲੇ ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸਿ਼ਸ਼ਾਂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨਿੰਦਿਆ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਘਾਰਿਿਮਕ ਸਥਾਨਾਂ ਤੇ ਪ੍ਰਸ਼ਾਦ ਨਾ ਵੰਡੇ ਜਾਣ ਸੰਬੰਧੀ ਫੈਸਲਾ ਕੇਂਦਰ ਸਰਕਾਰ ਦਾ ਹੈ, ਜਿਸ ਦਾ ਸ਼ੀਅਦ ਹਿੱਸਾ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਦੀ ਕਿਸੀ ਧਰਮ ਦੇ ਰੀਤੀ ਰਿਵਾਜ਼ਾਂ ਅਤੇ ਪ੍ਰਥਾਵਾਂ ਵਿੱਚ ਦਖਲਅੰਦਾਜ਼ੀ ਕਰਨ ਵਿੱਚ ਵਿਸ਼ਵਾਸ਼ ਨਹੀਂ ਰੱਖਿਆ ਪਰ ਰਾਜ ਸਰਕਾਰ ਕੇਂਦਰੀ ਗ੍ਰਹਿ ਮੰਤਰਾਲਿਆ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਤੇ ਮਜ਼ਬੂਰ ਹਨ।ਰਾਜ ਸਰਕਾਰ ਨੂੰ ਗੁਰਦੁਆਰਿਆਂ ਜਾਂ ਹੋਰ ਪੂਜਾ ਸਥਾਨਾਂ ਵਿੱਚ ਪ੍ਰਸ਼ਾਦ ਵੰਡਣ ਤੇ ਰੋਕ ਲਾਉਣ ਦੇ ਲਈ ਜਿ਼ੰਮੇਦਾਰ ਕਿਵੇਂ ਠਹਿਰਾਇਆ ਜਾ ਸਕਦਾ ਹੈ।

ਕੈਪਟਨ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਨੇ 8 ਜੂਨ ਤੋਂ ਧਾਰਮਿਕ ਸਥਾਨਾਂ ਨੂੰ ਫਿਰ ਤੋਂ ਖੋਲਣ ਸੰਬੰਧਹ ਐਸਓਪੀਜ਼ ਜਾਰੀ ਹੋਣ ਤੋਂ ਪਹਿਲਾਂ ਜ਼ਰੂਰਰੀ ਸਲਾਹ ਮਸ਼ਵਰੇ ਕੀਤੇ ਹੋਣਗੇ।ਹਰਸਿਮਰਤ ਨੂੰ ਪ੍ਰਸ਼ਾਦ ਵੰਡਣ ਦੀ ਇਜ਼ਾਜ਼ਤ ਦੇਣ ਤੇ ਜ਼ੋਰ ਦੇਣਾ ਚਾਹੀਦਾ ਸੀ।

ਮੁੱਖਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਰਾਜ ਦੇ ਹੋਰ ਮੁੱਖ ਸਕੱਤਰ, ਗ੍ਰਹਿ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਗੁਰਦੁਆਰਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਲੰਗਰ ਵੰਡਣ ਦੇ ਜ਼ਰੂਰੀ ਨਿਰਦੇਸ਼ ਜਾਰੀ ਕਰਣ।ਉਨ੍ਹਾਂ ਨੇ ਕਿਹਾ ਕਿ ਉਹ ਖੁਦ ਪ੍ਰਧਾਨ ਮੰਤਰੀ ਨੂੰ ਧਾਰਮਿਕ ਸਥਾਨਾਂ ਤੇ ਪ੍ਰਸ਼ਾਦ ਵੰਡਣ ਦੀ ਇਜ਼ਾਜ਼ਤ ਦੇਣ ਦੇ ਲਈ ਪੱਤਰ ਲਿਖ ਰਹੇ ਹਨ।

ਕੇਂਦਰ ਸਰਕਾਰ ਅਤੇ ਪੰਜਾਬ ਨੇ ਧਾਰਮਿਕ ਸਥਾਨ ਖੋਲਣ ਦੀ ਇਜ਼ਾਜ਼ਤ ਦਿੰਦੇ ਹੋਏ ਇਹ ਸਾਫ ਹੁਕਮ ਦਿੱਤੇ ਸਨ ਕਿ ਉੱਥੇ ਲੰਗਰ ਅਤੇ ਪ੍ਰਸ਼ਾਦ ਵੰਡ ਨਹੀਂ ਹੋਵੇਗਾ।ਪਰ ਧਾਰਮਿਕ ਸਥਾਨਾਂ ਦੇ ਖੁੱਲਣ ਦੇ ਪਹਿਲੇ ਦਿਨ ਹੀ ਸੋਮਵਾਰ ਨੂੰ ਪੰਜਾਬ ਦੇ ਕਈ ਗੁਰਦੁਆਰਿਆਂ ਵਿੱਚ ਲੰਗਰ ਅਤੇ ਪ੍ਰਸ਼ਾਦ ਵੰਡਿਆ ਗਿਆ।

ਇਨ੍ਹਾਂ ਵਿੱਚ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵੀ ਸ਼ਾਮਿਲ ਰਿਹਾ।ਲੰਗਰ ਪ੍ਰਸ਼ਾਦ ਵੰਡਣ ਤੇ ਮੈਨੇਜਰ ਜਰਨੈਲ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜੋ ਦੇਗ ਚੜਦੀ ਹੈ ਤਾਂ ਉਹ ਸੰਗਤ ਵਿੱਚ ਵੰਡੀ ਵੀ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਹੁਕਮ ਤਾਂ ਨਹੀਂ ਪਤਾ ਪਰ ਐਸਜੀਪੀਸੀ ਵੱਲੋਂ ਉਨ੍ਹਾਂ ਨੂੰ ਅਜਿਹਾ ਕੋਈ ਹੁਕਮ ਨਹੀਂ ਹੈ।ਇਸ ਦੇ ਇਲਾਵਾ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਿਰ ਸਾਹਿਬ, ਸ਼੍ਰੀ ਫਤਿਹਗੜ ਸਾਹਿਬ ਅਤੇ ਜੋਤੀ ਸਰੂਪ ਸਾਹਿਬ ਅਤੇ ਲੁਧਿਆਣਾ ਵਿੱਚ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਵਿੱਚ ਵੀ ਪ੍ਰਸ਼ਾਦ ਵੰਡਿਆ ਜਾਵੇਗਾ।

Related posts

ਮੁਲਾਜ਼ਮ ਦੀ ਘਰਵਾਲੀ ਪਿੱਛੋਂ ਯਾਰ ਨਾਲ ਲੈਂਦੀ ਸੀ ਫੁੱਲ ਨਜ਼ਾਰੇ

htvteam

ਅਪਾਹਿਜ ਵਿਅਕਤੀ ਨੇ ਪੁਲਿਸ ‘ਤੇ ਲਗਾਏ ਬੁਰੀ ਤਰਾਂ ਮਾਰ ਕੁੱਟ ਦੇ ਦੋਸ਼

htvteam

ਆਹ ਮੁੰਡੇ ਕਾਰਾਂ ‘ਚ ਦੇਖੋ ਕੀ ਕਰਦੇ ਸੀ

htvteam

Leave a Comment