Htv Punjabi
Punjab Video

ਇਸ ਸ਼ਹਿਰ ਲਈ ਆਈ ਚੰਗੀ ਖ਼ਬਰ ।। ਸਿਹਤ ਮਹਿਕਮੇ ਨੇ ਲਿਆ ਸੁਖ ਦਾ ਸਾਹ !

ਬਰਨਾਲਾ/ਪਟਿਆਲਾ (ਰਾਜੇਸ਼ ਗੋਇਲ) : ਜਿੱਥੇ ਇੱਕ ਪਾਸੇ ਦੇਸ਼ ਚ ਕਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਵਧਣ ਕਾਰਨ ਜਨਤਾ ਫਿਕਰਾਂ ਚ ਪਈ ਹੋਈ ਐ ਉਥੇ ਦੂਜੇ ਪਾਸੇ ਪਟਿਆਲਾ ਅਤੇ ਬਰਨਾਲਾ ਅੰਦਰੋਂ ਕਰੋਨਾ ਨੂੰ ਲੈਕੇ ਦੋ ਰਾਹਤ ਵਾਲਿਆਂ ਖ਼ਬਰਾਂ ਆਈਆਂ ਨੇ। ਬਰਨਾਲਾ ਤੋਂ ਆਈ ਰਾਹਤ ਵਾਲੀ ਖ਼ਬਰ ਮੁਤਾਬਕ ਪਿਛਲੀ 5 ਅਪ੍ਰੈਲ ਨੂੰ ਉਥੋਂ ਦੇ ਸੇਖਾ ਰੋਡ ‘ਤੇ ਰਹਿਣ ਵਾਲੀ ਜਿਸ ਔਰਤ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਣ ਮਗਰੋਂ ਨਾ ਸਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭਾਜੜਾ ਪੈ ਗਈਆਂ ਸਨ ਤੇ ਔਰਤ ਦੀ ਰਿਹਾਇਸ਼ ਦੇ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਘਰਾਂ ਅੰਦਰ ਹੀ ਕੁਅਰਿੰਟੀਨ ਕਰ ਦਿੱਤਾ ਗਿਆ ਸੀ ਉਥੇ ਮਰੀਜ਼ ਔਰਤ ਦੀ ਹਾਲਤ ਵਿਗੜਣ ਤੇ ਉਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।

ਜਿਥੇ ਉਸ ਦਾ ਇਲਾਜ ਚੱਲਿਆ ਤੇ ਹੁਣ ਰਾਹਤ ਵਾਲੀ ਖ਼ਬਰ ਇਹ ਆਈ ਹੈ ਕਿ ਉਸ ਕੋਰੋਨਾ ਮਰੀਜ਼ ਦਾ ਦੁਬਾਰਾ ਟੈਸਟ ਕਰਵਾਉਣ ਤੇ ਉਸ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਪਟਿਆਲਾ ਦਾ ਹੀ ਇੱਕ ਹੋਰ ਕੋਰੋਨਾ ਪਾਜ਼ਿਟਿਵ ਮਰੀਜ਼ ਗੁਰਪ੍ਰੀਤ ਸਿੰਘ ਜੋ ਕਿ ਰਾਜਿੰਦਰ ਹਸਪਤਾਲ ਅੰਦਰ ਹੀ ਜ਼ੇਰੇ ਇਲਾਜ ਸੀ ਉਸ ਦੀ ਕਰਨਾ ਪਾਜ਼ਿਟਿਵ ਰਿਪੋਰਟ ਵੀ ਨੈਗੇਟਿਵ ਆਈ ਹੈ

ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ…..

Related posts

ਮੁਫ਼ਤ ‘ਚ ਮਿਲਦਾ ਕਮਾਲ ਦਾ ਬੂਟਾ

htvteam

ਮ੍ਰਿਤਕ ਦੇ ਸਾਥੀ ਅਤੇ ਨਸ਼਼ਾ ਵੇਚਣ ਵਾਲੀ ਔਰਤ ‘ਤੇ ਕੇਸ ਦਰਜ

Htv Punjabi

ਆਪ’ ਦੇ ਉਮੀਦਵਾਰਾਂ ਦੀ ਆ ਰਹੀ ਦੂਜੀ ਲਿਸਟ ਇਹਨਾਂ ਲੀਡਰਾਂ ‘ਤੇ ਪਾਰਟੀ ਖੇਡਣ ਜਾ ਰਹੀ ਗੇਮ

htvteam

Leave a Comment