Htv Punjabi
Punjab Video

ਸਾਰੇ ਨਿਹੰਗਾਂ ਨੂੰ ਮਾੜਾ ਹੁਣ ਜ਼ਰਾ ਸੋਚ ਕੇ ਬੋਲਿਓ, ਫੇਰ ਨਾ ਕਿਹੋ ਕਿ ਸਾਨੂੰ ਕਿਸੇ ਨੇ ਦੱਸਿਆ ਨੀਂ !

ਚੰਡੀਗੜ੍ਹ : ਪਟਿਆਲੇ ‘ਚ ਕੁਝ ਕਥਿਤ ਨਿਗੰਗਾਂ ਵੱਲੋਂ ਪੁਲਿਸ ਮੁਲਾਜ਼ਮ ‘ਤੇ ਹਮਲੇ ਮਗਰੋਂ ਜਿਥੇ ਬਹੁਤ ਸਾਰੀਆਂ ਨਿਹੰਗ ਸਿੰਘ ਜੱਥਬੰਦੀਆਂ ਵੱਲੋਂ ਹਮਲਾਵਰ ਬੰਦਿਆਂ ਨੂੰ ਨਿਹੰਗ ਸਿੰਘ ਮੰਨਣੋ ਇਨਕਾਰ ਕਰਦਿਆਂ ਇਹ ਤੱਕ ਕਹਿ ਦਿੱਤਾ ਸੀ ਕਿ ਜੇਕਰ ਇਹ ਬੰਦੇ ਪੁਲਿਸ ਤੋਂ ਪਹਿਲਾ ਸਾਡੇ ਹੱਥ ਲੱਗ ਜਾਂਦੇ ਤਾਂ ਅਸੀਂ ਇਨ੍ਹਾਂ ਨੂੰ ਆਪਣੇ ਹਿਸਾਬ ਨਾਲ ਬੰਨ੍ਹ ਕੇ  ਸਜ਼ਾ ਦੇਣੀ ਸੀ ਉਥੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਅਜਿਹੇ ਨਿਹੰਗਾਂ ਦੇ ਖਿਲਾਫ ਆਪਣੀਆਂ ਪੋਸਟਾਂ ਰਹਿਣ ਖੂਬ ਜ਼ਹਿਰ ਉਗਲਣ ਸ਼ੁਰੂ ਕਰ ਦਿੱਤਾ ਸੀ।
ਅਜਿਹੇ ਵਿਚ ਨਿਹੰਗ ਸਿੰਘ ਦੀ ਜਥੇਬੰਦੀ ਤਰਨਾ ਦਲ ਦੇ ਮੁਖੀ ਬਾਬਾ ਨਰਾਇਣ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਕੇ ਜਿਥੇ ਪੁਲਿਸ ਕਾਰਵਾਈ ਸਬੰਧੀ ਸਿਮਰਜੀਤ ਬੈਂਸ ਵਾਲਾ ਬਿਆਨ ਦੁਹਰਾਉਂਦਿਆਂ ਇਹ ਕਹਿ ਦਿੱਤਾ ਕਿ ਜਦੋਂ ਪੁਲਿਸ ਵਾਲੇ ਲੋਕਾਂ ਨੂੰ ਕੁੱਟ ਰਹੇ ਸੀ ਲੋਕਾਂ ਦੀਆਂ ਧਿਆਨ ਭੈਣਾਂ ਦੀ ਬੇਇੱਜਤੀ ਕਰ ਰਹੇ ਸੀ ਉਦੋਂ ਕੈਪਟਨ ਦੇ ਸਖਤੀ ਵਾਲੇ ਬਿਆਨ ਕਿਥੇ ਗਏ ਸੀ, ਉੱਥੇ ਦੂਜੇ ਪਾਸੇ ਬਾਬਾ ਨਰਾਇਣ ਸਿੰਘ ਅਨੁਸਾਰ ਪੁਲਿਸ ਨੇ ਉਨ੍ਹਾਂ ਨਿਹੰਗ ਸਿੰਘਾਂ ਕੋਲੋਂ ਜਿਹੜੇ 39 ਲੱਖ ਰੁਪਏ ਦੀ ਰਕਮ ਕੈਸ਼ ਫੜੀ ਹੈ ਉਹ ਉਨ੍ਹਾਂ ਨੇ ਉਸੇ ਲੰਗਰ ਲਈ ਰਾਖੀ ਹੋਈ ਸੀ  ਜਿਸ ਲੰਗਰ ਲਈ ਉਹ ਸਬਜ਼ੀ ਲੈਣ ਸਬਜ਼ੀ ਮੰਡੀ ਗਏ ਸਨ। ਇਸ ਮੌਕੇ ਨਿਹੰਗ ਮੁਖੀ ਬਾਬਾ ਨਰਾਇਣ ਸਿੰਘ ਨੇ ਨਿਹੰਗਾਂ ਖਿਲਾਫ ਬੋਲਣ ਵਾਲੀਆਂ ਜਥੇਬੰਦੀਆਂ ਨੂੰ ਵੀ ਲਾਹਨਤਾਂ ਪਾਈਆਂ ਤੇ ਕਿਹਾ ਕਿ ਨਿਹੰਗ ਸਿੰਘਾਂ ਦਾ ਬਾਣਾ ਪਹਿਨਣ ਵਾਲਾ ਕੋਈ ਅਖੌਤੀ ਨੀਂ ਹੋ ਸਕਦਾ।
ਇਸ ਤੋਂ ਇਲਾਵਾ ਇਸ ਵਾਇਰਲ ਵੀਡੀਓ ਵਿਚ ਬਾਬਾ ਨਰਾਇਣ ਸਿੰਘ ਨੇ ਪੁਲਿਸ ਵਲੋਂ ਫੜੇ ਗਏ ਨਿਹੰਗਾਂ ਦੇ ਹੱਕ ਵਿੱਚ ਹੋਰ ਕੀ ਕੀ ਕਿਹਾ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ…

 

Related posts

1 ਕਰੋੜ 40 ਲੱਖ ‘ਚ ਵੀਜ਼ਾ ਲਵਾਕੇ ਮੁੰਡਾ ਫਿਰਦਾ ਪੰਜਾਬ !

htvteam

ਆਹ ਦੇਖਲੋ ਨੌਜਵਾਨ ਮੁੰਡਿਆਂ ਦੇ ਕੰਮ

htvteam

ਆਹ ਪਿੰਡ ਚ ਹੜ ਦੀ ਤਬਾਹੀ, ਉਜੜੇ ਲੋਕ

htvteam

Leave a Comment