ਲੁਧਿਆਣਾ(ਸੁਰਿੰਦਰ ਸੋਨੀ) :- ਕਰਫਿਊ ਅਤੇ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਕੇਂਦਰ ਤੇ ਸੂਬਾ ਸਰਕਾਰ ਨੇ ਇਕ ਨਵੇਕਲਾ ਫੈਸਲਾ ਕੀਤਾ ਹੈ। ਜਿਸ ਤਰੀਕੇ ਨਾਲ ਸਿਵਲ ਪ੍ਰਸਾਸ਼ਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ‘ਚ ਸਬਜ਼ੀਆਂ ਅਤੇ ਰਾਸ਼ਨ ਸਮੇਤ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲੰਗਰ ਤੇ ਸੁੱਕੀ ਰਸਦ ਦੀ ਪੂਰਤੀ ਕੀਤੀ ਜਾ ਰਹੀ ਹੈ। ਉਸੇ ਲੜੀ ਨੂੰ ਅੱਗੇ ਵਧਾਉਂਦੇ ਸਰਕਾਰ ਨੇ ਘਰਾਂ ‘ਚ ਨਕਦੀ ਦੀ ਥੋੜ੍ਹ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਸਬਜ਼ੀਆਂ ਤੇ ਰਾਸ਼ਨ ਵਾਗੂੰ ਹੁਣ ਲੋਕਾਂ ਨੂੰ ਘਰਾਂ ‘ਚ ਬੈਠੇ ਬੈਠਾਏ 10-10 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਹ ਸਾਰੀ ਪ੍ਰਕਿਰਿਆ ਲਈ ਤੁਹਾਨੂੰ ਆਪੋ ਆਪਣੇ ਡਾਕਖਾਨਿਆਂ ਨਾਲ ਸੰਪਰਕ ਕਰਨਾ ਪਵੇਗਾ।
ਇਸ ਖ਼ਬਰ ਦੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲੀਕ ਕਰੋ