Htv Punjabi
Punjab

ਨਗਰ ਨਿਗਮ ਚੰਡੀਗੜ੍ਹ ਦੇ ਕੌਂਸਲਰਾਂ ਦੀ ਲੱਗ ਗਈ ਲਾਟਰੀ ਨਿਗਮ ਹਾਉਸ ਨੇ ਪਾਸ ਕਰਤਾ ਆਹ ਮਤਾ, ਲੋਕਾਂ ਦਾ ਕੀ ਐ ਬੋਲੀ ਜਾਣ ਦਿਓ!

ਚੰਡੀਗੜ੍ਹ : ਸ਼ਹਿਰਵਾਸੀਆਂ ਤੇ ਨਗਰ ਨਿਗਮ ਨੇ ਪਾਣੀ ਦੇ ਰੇਟ ਅਤੇ ਹਾਊਸ ਪ੍ਰਾਪਰਟੀ ਦਾ ਰੇਟ ਵਧਾਕੇ ਬੋਝ ਪਾਇਆ ਹੈ, ਪਰ ਕੌਂਸਲਰਾਂ ਨੇ ਖੁਦ ਦੀ ਸੁਵਿਧਾ ਦੇ ਲਈ ਦੋ ਨਿੱਜੀ ਕਰਮਚਾਰੀਆਂ ਨੂੰ ਰੱਖਣ ਦੀ ਪੇਸ਼ਕਸ਼ ਦਾ ਮਤਾ ਪਾਸ ਕਰਵਾ ਲਿਆ ਹੈ l ਇਹ ਕਰਮਚਾਰੀ ਚੁਣੇ ਹੋਏ ਕੌਂਸਲਰਾਂ ਦੇ ਰੁਟੀਨ ਦੇ ਕੰਮਾਂ ਵਿੱਚ ਮਦਦ ਕਰਨਗੇ l ਪੇਸ਼ਕਸ਼ ਦੇ ਅਨੁਸਾਰ ਹਰ ਕੌਂਸਲਰ ਨੂੰ ਇੱਕ ਡਾਟਾ ਐਂਟਰੀ ਓਪਰੇਟਰ ਅਤੇ ਇੱਕ ਸੇਵਾਦਾਰ ਮਿਲੂਗਾ l ਇਨ੍ਹਾਂ ਦੋਨਾਂ ਕਰਮਚਾਰੀਆਂ ਨੂੰ ਮਹੀਨੇ ਦੀ ਤਨਖਾਹ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿੱਚੋਂ ਹੀ ਕੀਤਾ ਜਾਵੇਗਾ l ਸੋਮਵਾਰ ਨੂੰ ਨਗਰ ਨਿਗਮ ਦੀ ਸਦਨ ਦੀ ਬੈਠਕ ਵਿੱਚ ਇਸ ਮਤੇ ਨੂੰ ਪਾਸ ਕਰ ਦਿੱਤਾ ਹੈ l ਚੰਡੀਗੜ੍ਹ ਨਗਰ ਨਿਗਮ ਦੇਸ਼ ਦਾ ਪਹਿਲਾ ਦੇਸ਼ ਦਾ ਪਹਿਲਾ ਨਗਰ ਨਿਗਮ ਹੈ ਜਿਸ ਵਿੱਚ ਕੌਂਸਲਰਾਂ ਨੂੰ ਇਹ ਸੁਵਿਧਾ ਮਿਲ ਰਹੀ ਹੈ l ਹੁਣ ਤੱਕ ਸਿਰਫ਼ ਨਗਰ ਨਿਗਮ ਦੇ ਮੇਅਰ ਨੂੰ ਹੀ ਇਹ ਸੁਵਿਧਾ ਪ੍ਰਾਪਤ ਸੀ l
ਕੌਂਸਲਰਾਂ ਦੇ ਅਨੁਸਾਰ ਉਨ੍ਹਾਂ ਨੂੰ ਪ੍ਰਤੀਦਿਨ ਦੇ ਕੰਮ ਕਰਵਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਇਸ ਕਾਰਨ ਇਨ੍ਹਾਂ ਕਰਮਚਾਰੀਆਂ ਦੀ ਲੋੜ ਹੈ l ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦ ਕੌਂਸਲਰਾਂ ਨੂੰ ਕਰਮਚਾਰੀ ਮਿਲਣਗੇ l ਹਾਲ ਹੀ ਵਿੱਚ ਪ੍ਰਸ਼ਾਸ਼ਨ ਨੇ ਨਗਰ ਨਿਗਮ ਦੇ ਕੌਂਸਲਰਾਂ ਨੂੰ ਮਿਲਣ ਵਾਲੀ ਤਨਖਾਹ ਵਿੱਚ ਪੰਜ ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ l ਹਾਲਾਂਕਿ ਹਰ ਕੌਂਸਲਰ ਨੂੰ ਡਾਟਾ ਐਂਟਰੀ ੳਪਰੇਟਰ ਅਤੇ ਚਪਰਾਸੀ ਦੇਣ ਦੇ ਪੱਖ ਵਿੱਚ ਅਧਿਕਾਰੀ ਨਹੀਂ ਸਨ ਪਰ ਕੌਂਸਲਰਾਂ ਦੇ ਦਬਾਅ ਪਾਉਣ ਤੇ ਉਨ੍ਹਾਂ ਨੂੰ ਝੁਕਣਾ ਪਿਆ l

Related posts

ਪੰਜਾਬ ਚ ਮੁੜ ਬਣੇ ਹੜ ਵਰਗੇ ਹਾਲਾਤ! ਸਤਲੁਜ ਦਰਿਆ ਦਾ ਟੁੱਟਿਆ ਬੰਨ

htvteam

ਮੁਲਾਜ਼ਮ ਚੁੱਕਣ ਗਏ ਰੇਹੜੀ, ਅੱਗਿਓਂ ਚਾਲਕ ਚੜ੍ਹਿਆ ਰੇਹੜੀ ‘ਤੇ

htvteam

ਆਹ ਦੇਖਲੋ ਮੁੰਡੇ ਬਾਥਰੂਮ ‘ਚ ਵੜ੍ਹਕੇ ਕੀ ਕਰਨ ਲੱਗੇ ਹੋਏ ਸੀ

htvteam

Leave a Comment