ਮਲੇਰਕੋਟਲਾ : ਜਿਸ ਵੇਲੇ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਦੀ ਚਪੇਟ ‘ਚ ਆਕੇ ਆਪਣੇ ਆਪਣੇ ਘਰਾਂ ‘ਚ ਬੰਦ ਰਹਿਣ ਲਈ ਮਜਬੂਰ ਹੈ, ਜਿਸ ਵੇਲੇ ਪੂਰੇ ਵਿਸ਼ਵ ਦੇ ਵਿਗਿਆਨਿਕ ਇਸ ਨਾਮੁਰਾਦ ਲਾਗ ਵਾਲੀ ਬਿਮਾਰ ਦਾ ਇਲਾਜ ਲੱਭਣ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਨੇ, ਜਿਸ ਵੇਲੇ ਭਾਰਤ ਦੀ ਇੰਡਿਅਨ ਰਿਸਰਚ ਫ਼ਾਰ ਮੈਡੀਕਲ ਕੌਂਸਲ ਯਾਨੀ “ਆਈਸੀਐਮਆਰ” ਵੀ ਵੱਖ ਵੱਖ ਢੰਗ ਤਰੀਕਿਆਂ ਨਾਲ ਤਜ਼ਰਬੇ ਕਰਕੇ ਇਸ ਬਿਮਾਰੀ ਤੋਂ ਇਨਸਾਨੀਅਤ ਨੂੰ ਬਚਾਉਣ ਦੇ ਉਪਰਾਲਿਆਂ ‘ਚ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ, ਅਜਿਹੇ ਵਿਚ ਕੇਂਦਰ ਸਰਕਾਰ ਦੇ ਆਯੂਸ਼ ਵਿਭਾਗ ਨੇ ਹੋਮਿਓਪੈਥੀ ਤੇ ਆਯੁਰਵੈਦਿਕ ਡਾਕਟਰਾਂ ਨੂੰ ਇਨਸਾਨੀ ਸ਼ਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਨ ਵਾਲੀ ਦਵਾਈ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦੇਣ ਦੀ ਇਜ਼ਾਜ਼ਤ ਦੇ ਦਿੱਤੀ ਹੈ। ਆਖ਼ਰ ਕਿਹੜੀ ਹੈ ਉਹ ਦਵਾਈ ?ਤੇ ਇਨਸਾਨੀ ਸ਼ਰੀਰ ‘ਤੇ ਉਹ ਦਵਾਈ ਕਿਸ ਢੰਗ ਤਰੀਕੇ ਨਾਲ ਕੰਮ ਕਰਦੀ ਹੈ ? ਇਸ ਨੂੰ ਜਾਣਨ ਤੇ ਸਮਝਣ ਲਈ ਹਕੀਕਤ ਟੀਵੀ ਪੰਜਾਬੀ ਦੇ ਸੀਨੀਅਰ ਐਡੀਟਰ ਕਾਸ਼ਿਫ਼ ਫਾਰੂਕੀ ਨੇ ਖੰਨਾ ਤੋਂ ਹੋਮਿਓਪੈਥੀ ਦੇ ਪ੍ਰਸਿੱਧ ਡਾਕਟਰ ਅਜਮੇਰ ਸਿੰਘ (ਜਿਨ੍ਹਾਂ ਨੂੰ ਕਾਟੋ ਵਾਲੇ ਡਾਕਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ਨਾਲ ਕੈਮਰੇ ‘ਤੇ ਖਾਸ ਗੱਲਬਾਤ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਲੋਕ ਅਕਸਰ ਕੋਰੋਨਾ ਵਾਇਰਸ ਤੇ ਕੋਵਿਡ-19 ਨੂੰ ਇੱਕੋ ਚੀਜ਼ ਸਮਝੀ ਜਾਂਦੇ ਨੇ ਜਦਕਿ ਇਹ ਬਹੁਤ ਗੱਲਤ ਹੈ ਕਿਉਂਕਿ ਕੋਰੋਨਾ ਵਾਇਰਸ ਇੱਕ ਵਾਇਰਸਾਂ ਦਾ ਪਰਿਵਾਰ ਹੈ ਜਿਸ ਵਿਚ 200 ਦੇ ਕਰੀਬ ਵਾਇਰਸ ਪਾਏ ਜਾਂਦੇ ਹਨ। ਜਦਕਿ ਕੋਵਿਡ-19 ਹੀ ਉਹ ਵਾਇਰਸ ਹੈ ਜਿਹੜਾ ਆਪਣੇ ਕਿਸਮ ਦਾ ਨਵੇਕਲਾ ਤੇ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੀ ਪਹਿਲੀ ਵਾਰ ਦੇਖਿਆ ਗਿਆ ਸੀ। ਡਾਕਟਰ ਅਜਮੇਰ ਸਿੰਘ ਅਨੁਸਾਰ ਇਸ ਦੇ ਵੱਖਰੇ ਹੀ ਕਿਸਮ ਦੇ ਲੱਛਣ ਹਨ ਤੇ ਇਹੋ ਉਹ ਵਾਇਰਸ ਹੈ ਜਿਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ,…
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,..