Htv Punjabi
Punjab Video

ਆਹ ਬੰਦੇ ਰੇਲਵੇ ਲਾਈਨ ਤੇ ਅਜਿਹੀਆਂ ਹਰਕਤਾਂ ਕਿਉਂ ਕਰਨ ਲੱਗੇ

ਰੇਲਵੇ ਫਾਟਕ ਬੰਦ ਹੋਣ ਅਤੇ ਲਾਈਨਾਂ ਦੇ ਦੁਆਲੇ ਫੈਂਸਿੰਗ ਹੋਣ ਕਾਰਨ ਲੋਕ ਪਰੇਸ਼ਾਨ
ਪੌੜੀ ਦਾ ਸਹਾਰਾ ਲੈਕੇ ਕਰਦੇ ਨੇ ਲਾਈਨਾਂ ਪਾਰ, ਜਾਨ ਨੂੰ ਖਤਰਾ
ਕਿਹਾ ਦੂਸਰੇ ਪਾਸੇ ਜਾਣ ਨੂੰ ਦੋ ਤੋਂ ਤਿੰਨ ਕਿਲੋਮੀਟਰ ਦਾ ਕਰਨਾ ਪੈਂਦਾ ਸਫਰ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਫਾਟਕ ਖੁਲਵਾਉਣ ਦੀ ਕੀਤੀ ਮੰਗ
ਲੁਧਿਆਣਾ ਦੇ ਕਰਤਾਰ ਨਗਰ ਨਜਦੀਕ ਲੋਕਾਂ ਦੀ ਆਵਾਜਾਈ ਲਈ ਚੱਲ ਰਹੇ ਰੇਲਵੇ ਫਾਟਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਲਾਈਨਾਂ ਦੇ ਆਲੇ ਦੁਆਲੇ ਵੀ ਫੈਂਸਿੰਗ ਕਰ ਦਿੱਤੀ ਗਈ ਹੈ ਤਾਂ ਕਿ ਲੋਕ ਆਪਣੀ ਜਾਨ ਨੂੰ ਜੋ ਕਿ ਵਿੱਚ ਨਾ ਪਾ ਸਕਣ ਪਰ ਬਾਵਜੂਦ ਇਸਦੇ ਲੋਕ ਪੋੜੀ ਦਾ ਸਹਾਰਾ ਲੈ ਕੇ ਲਾਈਨਾਂ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦੀਏ ਕਿ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਦੋ ਤੋਂ ਤਿੰਨ ਕਿਲੋਮੀਟਰ ਘੁੰਮ ਕੇ ਸਫਰ ਕਰਨਾ ਪੈ ਰਿਹਾ ਜਿਸ ਕਾਰਨ ਉਹਨਾਂ ਨੂੰ ਖਜਲ ਖੁਾਰੀ ਹੋ ਰਹੀ ਹੈ ਇਹੀ ਨਹੀਂ ਸਥਾਨਕ ਲੋਕਾਂ ਨੇ ਕਿਹਾ ਕਿ ਜਿੱਥੇ ਉਨਾਂ ਦੇ ਕਾਰੋਬਾਰ ਤੇ ਵੱਡਾ ਅਸਰ ਪਿਆ ਹੈ ਤਾਂ ਉਥੇ ਹੀ ਰੇਲਵੇ ਫਾਟਕ ਬੰਦ ਹੋਣ ਕਾਰਨ ਇੱਕ ਦੂਸਰੇ ਇਲਾਕਿਆਂ ਤੱਕ ਜਾਣ ਵਾਲੀ ਆਵਾਜਾਈ ਵਿੱਚ ਵੀ ਅਸਰ ਹੋਇਆ ਹੈ।

ਉਹਨਾਂ ਕਿਹਾ ਕਿ ਰੋਜਾਨਾ ਹੀ ਇਸ ਫਾਟਕ ਦੇ ਜਰੀਏ ਲੱਖਾਂ ਲੋਕ ਲੰਘਦੇ ਸਨ ਪਰ ਇਸ ਫਾਟਕ ਦੇ ਬੰਦ ਹੋਣ ਕਾਰਨ ਉਹਨਾਂ ਦੇ ਇਲਾਕੇ ਵਿੱਚ ਆਵਾਜਾਈ ਘਟ ਗਈ ਹੈ ਅਤੇ ਲੁੱਟਖੋ ਦੀ ਵਾਰਦਾਤ ਵਧ ਗਈ ਹੈ। ਇਸ ਦੌਰਾਨ ਸਥਾਨਕ ਲੋਕਾਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਲੁਧਿਆਣਾ ਪ੍ਰਸ਼ਾਸਨ ਤੋਂ ਇਸ ਫਾਟਕ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਤੋਂ ਬਾਅਦ ਮੁੜ ਹੋਣ ਲੱਗੀਆਂ ਇੰਝ ਮੌਤਾਂ, ਦੋਵੇਂ ਭਰਾਂਵਾਂ ਦਾ ਅੰਤ ਬੇਹੱਦ ਦਰਦਨਾਕ ਹੋਇਆ 

Htv Punjabi

ਐਮਰਜੈਂਸੀ ਫਿਲਮ ਤੋਂ ਬਾਅਦ ਸਿਨੇਮਾ ਘਰਾਂ ਦੇ ਬਾਹਰ ਦੇਖੋ ਸੀਨ ?

htvteam

ਤਰਨਤਾਰਨ ਗੁਰਦੁਆਰੇ ਤੋਂ ਮੱਥਾ ਟੇਕ ਕੇ ਆ ਰਹੇ ਮੋਟਰਸਾਈਕਲ ਸਵਾਰ ਭਾਈ ਭੈਣ ‘ਤੇ ਮਾਂ ਨੂੰ ਕਾਰ ਨੇ ਟੱਕਰ ਮਾਰੀ, ਤਿੰਨਾਂ ਦੀ ਮੌਤ

Htv Punjabi

Leave a Comment