ਮੋਗਾ : ਚਾਚੇ ਭਤੀਜੇ ਦੇ ਮਾਮੂਲੀ ਝਗੜੇ ਨੂੰ ਸੁਲਝਾਉਣ ਗਈ ਪੁਲਿਸ ਟੀਮ ਤੇ ਇੱਕ ਕਿਸਾਨ ਨੇ ਅੰਧਾਧੁੰਦ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਸੀਆਈਏ ਸਟਾਫ ਦੇ ਹਵਾਲਦਾਰ ਦੀ ਮੌਤ ਹੋ ਗਈ।ਉੱਥੇ ਸੀਆਈਏ ਸਟਾਫ ਮੁਖੀ ਅਤੇ ਇੱਕ ਹਵਲਦਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ।ਉੱਥੇ ਜਵਾਬੀ ਫਾਇਰਿੰਗ ਵਿੱਚ ਮੁਲਜ਼ਮ ਗੰਭੀਰ ਰੂਪ ਨਾਲ ਜਖਮੀ ਹੋ ਗਿਆ।ਐਸਐਸਪੀ ਹਰਮਨਬੀਰ ਸਿੰਘ ਵਿੱਲ ਨੇ ਦੱਸਿਆ ਕਿ ਮੁਲਜ਼ਮ ਸਨਕੀ ਕਿਸਮ ਦਾ ਵਿਅਕਤੀ ਹੈ ਅਤੇ ਉਸ ਦੇ ਖਿਲਾਫ ਹੱਤਿਆ ਸਮੇਤ ਅਲੱਗ ਅਲੱਗ ਧਾਰਾਵਾਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਅਧਿਕਾਰਿਕ ਜਾਣਕਾਰੀ ਦੇ ਅਨੁਸਾਰ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਖੋਸਾ ਪਾਂਡੋ ਦਾ ਆਪਣੇ ਚਾਚਾ ਬਲਦੇਵ ਸਿੰਘ ਦੇ ਨਾਲ ਝਗੜਾ ਚੱਲ ਰਿਹਾ ਸੀ।ਸੋਮਵਾਰ ਨੂੰ ਗੁਰਵਿੰਦਰ ਸਿੰਘ ਨੇ ਆਪਣੇ ਚਾਚੇ ਦੇ ਖੇਤ ਵਿੱਚ ਤੂੜੀ ਨੂੰ ਅੱਗ ਲਾ ਦਿੱਤੀ।ਇਸ ਦੇ ਬਾਅਦ ਬਲਦੇਵ ਸਿੰਘ ਪਿੰਡ ਦੀ ਪੰਚਾਇਤ ਨੂੰ ਲੈ ਕੇ ਗੁਰਵਿੰਦਰ ਸਿੰਘ ਦੇ ਘਰ ਗਿਆ ਤਾਂ ਗੁਰਵਿੰਦਰ ਸਿੰਘ ਨੇ ਪੰਚਾਇਤ ਸਮੇਤ ਬਲਦੇਵ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਨੇ ਅਸਲਾ ਤਾਨ ਦਿੱਤਾ।ਇਸ ਦੇ ਬਾਅਦ ਬਲਦੇਵ ਸਿੰਘ ਨੇ ਥਾਣਾ ਸਦਰ ਪੁਲਿਸ ਨੂੰ ਮੁਲਜ਼ਮ ਦੇ ਖਿਲਾਫ ਲਿਖਤੀ ਸਿ਼ਕਾਇਤ ਦਿੱਤੀ।
ਏਐਸਆਈ ਬੂਚਾ ਸਿੰਘ ਦੀ ਟੀਮ ਸੋਮਵਾਰ ਸ਼ਾਮ ਕਰੀਬ 7 ਵਜੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਉਸ ਦੇ ਘਰ ਗਈ ਤਾਂ ਗੁਰਵਿੰਦਰ ਸਿੰਘ ਨੇ ਪੁਲਿਸ ਟੀਮ ਤੇ ਅਸਲਾ ਤਾਨ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।ਏਐਸਆਈ ਬੂਟਾ ਸਿੰਘ ਨੇ ਮਾਮਲੇ ਦੀ ਸੂਚਨਾ ਥਾਣਾ ਸਦਰ ਦੇ ਮੁਖੀ ਕਰਮਜੀਤ ਸਿੰਘ ਨੂੰ ਦਿੱਤੀ।ਥਾਣਾ ਮੁਖੀ ਸਮੇਤ ਪੁਲਿਸ ਪਾਰਟੀ ਪਿੰਡ ਖੋਸਾ ਪਾਂਡੋ ਵਿੱਚ ਮੁਲਜ਼ਮ ਦੇ ਘਰ ਪਹੁੰਚੀ।ਇਸ ਦੌਰਾਨ ਮੁਲਜ਼ਮ ਨੇ ਫੇਰ ਪੁਲਿਸ ਪਾਰਟੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।ਮਾਮਲਾ ਐਸਐਸਪੀ ਹਰਮਲਬੀਰ ਸਿੰਘ ਗਿੱਲ ਦੇ ਧਿਆਨ ਵਿੱਚ ਲਿਆਉਣ ਤੇ ਐਸਐਸਪੀ ਨੇ ਸੀਆਈਏ ਸਟਾਫ ਮੁਖੀ ਇੰਸਪੈਕਟਰ ਤਰਲੋਚਨ ਸਿੰਘ ਸਮੇਤ ਪੁਲਿਸ ਟੀਮ ਨੂੰ ਮੌਕੇ ਤੇ ਜਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਨੂੰ ਕਿਹਾ।ਰਾਤ ਕਰੀਬ ਸਾਢੇ 12 ਵਜੇ ਜਦ ਸੀਆਈਏ ਸਟਾਫ ਟੀਮ ਮੁਲਜ਼ਮ ਨੂੰ ਗਿਫ੍ਰਤਾਰ ਕਰਨ ਘਰ ਪਹੁੰਚੀ ਤਾਂ ਮੁਲਜ਼ਮ ਨੇ ਛੱਤ ਤੋਂ ਪੁਲਿਸ ਟੀਮ ਤੇ ਰਾਈਫਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ।
ਫਾਇਰਿੰਗ ਦੇ ਦੌਰਾਨ ਸੀਆਈਏ ਸਟਾਫ ਦੇ ਹਵਲਦਾਰ ਅਤੇ ਸਾਬਕਾ ਫੌਜੀ ਜਗਮੋਹਨ ਸਿੰਘ ਨੇ ਜਦ ਮੁਲਜ਼ਮ ਦੇ ਘਰ ਵਿੱਚ ਵੜ ਕੇ ਛੱਤ ਤੇ ਚੜਨ ਦੀ ਕੋਸਿ਼ਸ਼ ਕੀਤੀ ਤਾਂ ਪੌੜੀਆਂ ਚੜਨ ਤੋਂ ਪਹਿਲਾਂ ਹੀ ਮੁਲਜ਼ਮ ਗੁਰਰਵਿੰਦਰ ਸਿੰਘ ਨੇ ਹਵਲਦਾਰ ਜਗਮੋਹਨ ਸਿੰਘ ਦੀ ਛਾਤੀ ਤੇ ਗੋਲੀ ਮਾਰ ਦਿੱਤੀ, ਜਿਸ ਦੇ ਕਾਰਨ ਮੌਕੇ ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।ਇਸ ਦੇ ਬਾਅਦ ਮੁਲਜ਼ਮ ਗੁਰਵਿੰਦਰ ਸਿੰਘ ਨੇ ਸੀਆਈਏ ਮੁਖਖੀ ਤਰਲੋਚਨ ਸਿੰਘ ਅਤੇ ਇੱਕ ਹਵਲਦਾਰ ਵੇਦਮ ਸਿੰਘ ਤੇ ਵੀ ਗੋਲੀਆਂ ਚਲਾਈਆਂ, ਜਿਸ ਕਾਰਨ ਦੋਨੋਂ ਗੰਪੀਰ ਰੂਪ ਵਿੱਚ ਜਖ਼ਮੀ ਹੋ ਗਏ।
ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ 12 ਬੋਰ ਦੀ ਰਾਈਫਲ ਤੋਂ 100 ਦੇ ਕਰੀਬ ਫਾਇਰ ਕੀਤੇ ਗਏ, ਜਦ ਕਿ ਪੁਲਿਸ ਵੱਲੋਂ ਕਰੀਬ 80 ਫਾਇਰ ਕੀਤੇ ਜਾਣ ਦੀ ਸੂਚਨਾ ਹੈ।ਦੋਨੋਂ ਜਖ਼ਮੀ ਪੁਲਿਸ ਕਮਚਾਰੀਆਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਉੱਥੇ ਪੁਲਿਸ ਦੀ ਜਵਾਬੀ ਫਾਇਰਿੰਗ ਵਿੱੱਚ ਮੁਲਜ਼ਮ ਦੀ ਦੋਨੋਂ ਟੰਗਾਂ ਅਤੇ ਢਿੱਡ ਵਿੱਚ ਗੋਲੀ ਲੱਗੀ ਹੈ।ਮਾਮਲਾ ਹਦ ਤੋਂ ਬਾਹਰ ਹੁੰਦੇ ਦੇਖ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਸਵੇਰੇ 4 ਵਜੇ ਪਟਿਆਲਾ ਤੋਂ ਕਮਾਂਡੋ ਨੂੰ ਬੁਲਾਇਆ।
ਕਮਾਂਡੋ ਦੇ ਆਉਣ ਤੋਂ ਪਹਿਲਾਂ ਹੀ ਮੁਲਜ਼ਮ ਗੁਰਵਿੰਦਰ ਆਪਣੀ ਮਾਂ ਨੂੰ ਗੰਨ ਪੁਆਇੰਟ ਤੇ ਲੈ ਕੇ ਆਪਣੀ ਸਫਾਰੀ ਗੱਡੀ ਤੇ ਮੌਕੇ ਤੋਂ ਫਰਾਰ ਹੋ ਗਿਆ।ਮੁਲਜ਼ਮ ਪਿੰਡ ਦੌਲਤਪੁਰਾ ਨੀਂਵਾ ਦੇ ਕੋਲ ਪਹੁੰਚਿਆ ਤਾਂ ਜਖ਼ਮੀ ਹੋਣ ਦੇ ਕਾਰਨ ਗੱਡੀ ਨਹੀਂ ਚਲਾ ਸਕਿਆ।ਇਸ ਦੇ ਬਾਅਦ ਮੁਲਜ਼ਮ ਨੇ 108 ਐ਼ਬੂਲੈਂਸ ਤੇ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਜਲਦੀ ਇਲਾਜ਼ ਮੁਹੱਹੀਆ ਕਰਵਾਇਆ ਜਾਵੇ।
ਮੰਗਲਵਾਰ ਕਰੀਬ ਸਾਢੇ ਸੱਤ ਵਜੇ ਜਦ 108 ਐਂਬੂਲੈਂਸ ਗੁਰਵਿੰਦਰ ਸਿੰਘ ਨੂੰ ਲੈ ਕੇ ਹਸਪਤਾਲ ਮੋਗਾ ਪਹੁੰਚੀ ਤਾਂ ਸਿਵਿਲ ਹਸਪਤਾਲ ਵਿੱਚ ਤੈਨਾਤ ਪੁਲਿਸ ਵਾਲਿਆਂ ਸਮੇਤ ਮੀਡੀਆ ਕਰਮੀਆਂ ਨੇ ਮੁਲਜ਼ਮ ਨੂੰ ਪਹਿਚਾਣ ਲਿਆ।ਇਸ ਦੇ ਬਾਅਦ ਹਸਪਤਾਲ ਵਿੱਚ ਵਿਸ਼ੇਸ਼ ਪੁਲਿਸ ਟੀਮ ਨੂੰ ਬੁਲਾਇਆ ਗਿਆ ਅਤੇ ਪੁਲਿਸ ਨੇ ਮੁਲਜ਼ਮ ਗੁਰਵਿੰਦਰ ਨੂੰ ਸਿਵਿਲ ਹਸਪਤਾਲ ਤੋਂ ਆਪਣੀ ਕਸਟਡੀ ਵਿੱਚ ਲੈ ਲਿਆ।ਕੁਝ ਸਮੇਂ ਬਾਅਦ ਗੰਭੀਰ ਜਖ਼ਮੀ ਹੋਣ ਦੇ ਕਾਰਨ ਸਿਵਿਲ ਹਸਪਤਾਲ ਵਿੱਚ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।