ਨਿਊਜ਼ ਡੈਸਕ : ਗੀਤ ‘ਮੇਰਾ ਕੀ ਕਸੂਰ’ ਗਾ ਕੇ ਗਾਇਕ ਰਣਜੀਤ ਬਾਵਾ ਵਿਵਾਦਾਂ ‘ਚ ਘਿਰ ਗਿਐ। ਬੀਤੇ ਦਿਨੀਂ ਰਣਜੀਤ ਬਾਵਾ ਵੱਲੋਂ ਗਾਇਆ ਗੀਤ ਰਿਲੀਜ਼ ਹੋਣ ਤੋਂ ਬਾਅਦ ਧਾਰਮਿਕ ਜਥੇਬੰਦੀਆਂ ਵੱਲੋਂ ਉਸਦਾ ਵਿਰੋਧ ਸ਼ੁਰੂ ਹੋ ਗਿਆ ਸੀ ਅਤੇ ਸਭ ਤੋਂ ਪਹਿਲਾਂ ਜਲੰਧਰ ਦੇ ਥਾਣੇ ‘ਚ ਹਿੰਦੂ ਨੇਤਾ ਨੇ ਰਣਜੀਤ ਬਾਵੇ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਸੀ। ਜਿਸ ਤੋਂ ਬਾਅਦ ਰਣਜੀਤ ਬਾਵਾ ਨੇ ਲਾਈਵ ਹੋ ਕੇ ਮੁਆਫੀ ਵੀ ਮੰਗ ਲਈ ਸੀ।
ਪਰ ਇੰਝ ਜਾਪਦਾ ਹੈ ਕਿ ਰਣਜੀਤ ਬਾਵਾ ਵੱਲੋਂ ਇਸ ਮਾਮਲੇ ‘ਚ ਮੁਆਫੀ ਮੰਗਣ ਤੋਂ ਬਾਅਦ ਵੀ ਹਿੰਦੂ ਨੇਤਾਵਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ, ਕਿਉਂਕਿ ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਰਣਜੀਤ ਵਾਵੇ ਦਾ ਮੂੰਹ ਕਾਲਾ ਕਰਨ ਵਾਲੇ ਨੂੰ ਇਨਾਮ ਵਜੋਂ ਇੱਕ ਲੱਖ ਰੁਪਏ ਨਗਦ ਅਤੇ ਸਨਮਾਨਿਤ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਣਜੀਤ ਬਾਵਾ ਦਾ ਵਿਰੋਧ ਹੋਣ ਤੋਂ ਬਾਅਦ ਸਮਾਜ ਸੇਵੀ ਲੱਖਾ ਸਿਧਾਣਾ ਰਣਜੀਤ ਬਾਵੇ ਦੇ ਹੱਕ ‘ਚ ਬੋਲਿਆ ਸੀ ਅਤੇ ਲੱਖਾਂ ਸਿਧਾਣਾ ਨੇ ਰਣਜੀਤ ਬਾਵੇ ਨੂੰ ਕਿਸੇ ਕੋਲੋਂ ਵੀ ਨਾ ਡਰਨ ਲਈ ਕਿਹਾ ਸੀ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸ਼ਨ ਸ਼ਰੇਆਮ ਇੱਕ ਗਾਇਕ ਨੂੰ ਧਮਕੀ ਦੇਣ ਅਤੇ ਅਜਿਹਾ ਇਨਾਮ ਰੱਖਣ ਦੇ ਮਾਮਲੇ ‘ਚ ਹਿੰਦੂ ਲੀਡਰਾਂ ‘ਤੇ ਕੀ ਕਾਰਵਾਈ ਕਰੇਗਾ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….