ਫਤਿਹਗੜ ਸਾਹਿਬ : ਬੱਸੀ ਪਠਾਣਾਂ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਨੂੰ ਸਮੇਂ ਤੇ ਇਲਾਜ ਨਾ ਦੇਣ ਕਾਰਨ ਔਰਤ ਨੇ ਕਾਰ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ।ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਜਿੱਥੇ ਜੱਚਾ ਬੱਚਾ ਦੋਨੋਂ ਠੀਕ ਹਨ ਪਰ ਸਰਕਾਰੀ ਹਸਪਤਾਲ ਦੀ ਲਾਪਰਵਾਹੀ ਦੇ ਪ੍ਰਤੀ ਲੋਕਾਂ ਵਿੱਚ ਗੁੱਸਾ ਹੈ।ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਰੇਖਾ ਗਰਭਵਤੀ ਸੀ।ਉਸ ਦਾ ਇਲਾਜ ਸਿਵਿਲ ਹਸਪਤਾਲ ਬੱਸੀ ਪਠਾਣਾਂ ਵਿੱਚ ਚੱਲ ਰਿਹਾ ਸੀ।ਸ਼ੁੱਕਰਵਾਰ ਸਵੇਰੇ ਉਹ ਔਰਤ ਨੂੰ ਦਰਦ ਹੋਣ ਤੇ ਚੈਕਅਪ ਕਰਵਾਉਣ ਗਏ ਤਾਂ ਡਾਕਟਰਾਂ ਨੇ ਪਹਿਲਾਂ ਔਰਤ ਦਾ ਕੋਰੋਨਾ ਟੈਸਟ ਕਰਾਉਣ ਦੀ ਸ਼ਰਤ ਰੱਖ ਦਿੱਅ ਅਤੇ ਕਿਹਾ ਕਿ ਬਾਅਦ ਵਿੱਚ ਡਿਲੀਵਰੀ ਕੀਤੀ ਜਾਵੇਗੀ।
ਸੁਨੀਲ ਕੁਮਾਰ ਦੇ ਅਨੁਸਾਰ ਉਨ੍ਹਾਂ ਨੇ ਡਾਕਟਰਾਂ ਨੂੰ ਬੱਚੀ ਦੀ ਜਿ਼ੰਦਗੀ ਬਚਾਉਣ ਦੀ ਗੁਹਾਰ ਵੀ ਲਾਈ ਪਰ ਕੋਈ ਸੁਣਵਾਈ ਨਹੀਂ ਹੋਈ।ਨਿਰਾਸ਼ ਹੋ ਕੇ ਰੇਖਾ ਆਪਣੇ ਘਰ ਆ ਗਈ।ਦਰਦ ਹੋਣ ਤੇ ਔਰਤ ਨੂੰ ਕਾਰ ਵਿੱਚ ਸਿਵਿਲ ਹਸਪਤਾਲ ਫਤਿਹਗੜ ਸਾਹਿਬ ਲੈ ਜਾ ਰਹੇ ਸਨ ਤਦ ਥੋੜੀ ਦੂਰੀ ਤੇ ਕਾਰ ਦੇ ਅੰਦਰ ਹੀ ਅਰਤ ਨੇ ਬੱਚੀ ਨੂੰ ਜਨਮ ਦਿੱਤਾ।ਇਸ ਦੇ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ।ਪੀੜਿਤ ਪਰਿਵਾਰ ਨੇ ਇਸ ਸੰਬੰਧ ਵਿੱਚ ਹੈਲਪਲਾਈਨ 112 ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।
ਸੁਨੀਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਧੀਆ ਸਿਹਤ ਸੁਵਿਧਾਵਾਂ ਦਿਵਾਉਣ ਦੇ ਦਾਅਵੇ ਕਰਦੀ ਆ ਰਹੀ ਪਰ ਬੱਸੀ ਪਠਾਣਾਂ ਵਿੱਚ ਇਨ੍ਹਾਂ ਦਾਅਵਿਆਂ ਦਾ ਕੋਈ ਅਕਸ਼ ਨਹੀਂ ਹੈ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਹੈਪੀ ਅਤੇ ਭਾਜਪਾ ਦੇ ਐਸਸੀ ਸੈਲ ਦੇ ਜਿਲਾ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਹਤ ਸੇਵਾਵਾਂ ਵੱਲ ਧਿਆਣ ਦੇਣਾ ਚਾਹੀਦਾ ਹੈ।ਅਜਿਹੀ ਘਟਨਾਵਾਂ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸੰਬੰਧਿਤ ਡਾਕਟਰਾਂ ਅਤੇ ਸਟਾਫ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਔਰਤ ਸਵੇਰੇ ਰੁਟੀਨ ਚੈਕਅਪ ਦੇ ਲਈ ਆਈ ਸੀ।ਉਸ ਦੇ ਕੋਲ ਪਿਛਲੇ ਟੈਸਟ ਦੀ ਕੋਈ ਰਿਪੋਰਟ ਵੀ ਨਹੀਂ ਸੀ।ਸਰਕਾਰ ਦੀ ਹਿਦਾਇਤਾਂ ਦੇ ਮੱਦੇਨਜ਼ਰ ਔਰਤ ਦਾ ਕੋਰੋਨਾ ਟੈਸਟ ਕਰਵਾਉਣ ਨੂੰ ਕਿਹਾ ਗਿਆ ਸੀ, ਜਿਸ ਦੇ ਬਾਅਦ ਉਹ ਚਲੀ ਗਈ।ਹਸਪਤਾਲ ਵਿੱਚ ਔਰਤ ਵਿਸ਼ੇਸ਼ਕ ਡਾਕਟਰ ਨਹੀਂ ਹੈ।ਫਿਰ ਵੀ ਅਜਿਹੇ ਕੇਸਾਂ ਨੂੰ ਸੰਭਾਲਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ।ਡਾਕਟਰਾਂ ਅਤੇ ਸਟਾਫ ਤੇ ਲਾਏ ਗਏ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ।