Htv Punjabi
Punjab

ਗਰਲਫਰੈਂਡ ਬੁਆਏਫਰੈਂਡ ਕਰਦੇ ਸਨ ਤਸਕਰੀ, 560 ਗਰਾਮ ਹੈਰੋਈਨ ਸਮੇਤ ਗ੍ਰਿਫਤਾਰ

ਲੁਧਿਆਣਾ : ਇੱਕ ਜਗ੍ਹਾ ਤੋਂ ਨਸ਼ਾ ਲੈਣ ਦੇ ਕਾਰਨ ਮੁਲਾਕਾਤ ਹੋਣ ਦੇ ਬਾਅਦ ਗਰਲਫਰੈਂਡ ਬੁਆਏਫਰੈਂਡ ਬਣ ਕੇ ਤਸਕਰੀ ਕਰਨ ਵਾਲੇ ਨੌਜਵਾਨ ਅਤੇ ਕੁੜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ l ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ 560 ਗਰਾਮ ਹੈਰੋਈਨ ਬਰਾਮਦ ਕੀਤੀ ਹੈ l ਜਿਸ ਦੀ ਅੰਤਰ ਰਾਸ਼ਟਰੀ ਕੀਮਤ ਸਾਢੇ ਤਿੰਨ ਲੱਖ ਰੁਪਏ ਦੱਸੀ ਜਾ ਰਹੀ ਹੈ l ਥਾਣਾ ਐਸਟੀਐਫ ਮੁਹਾਲੀ ਦੀ ਪੁਲਿਸ ਨੇ ਪਟਿਆਲਾ ਦੇ ਅਮਿਤ ਪ੍ਰੀਤ ਸਿੰਘ ਉਰਫ ਰੋਬੀ ਅਤੇ ਦੋਰਾਹਾ ਦੀ ਲਕਸ਼ਮੀ ਉਰਫ ਮੁਸਕਾਨ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ l ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜ਼ੇਲ੍ਹ ਭੇਜ ਦਿੱਤਾ ਹੈ l ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਥਿਤ ਦੋਨੋਂ ਮੁਲਜ਼ਮ ਕਾਰ ਵਿੱਚ ਸਵਾਰ ਹੋ ਕੇ ਹੈਰੋਈਨ ਦੀ ਤਸਕਰੀ ਕਰਨ ਦੇ ਲਈ ਜਾ ਰਹੇ ਹਨ l ਸੂਚਨਾ ਦੇ ਆਧਾਰ ‘ਤੇ ਏਐਸਆਈ ਜਸਪਾਲ ਸਿੰਘ ਦੁਆਰਾ ਰੇਡ ਕਰ ਕੇ ਉਨ੍ਹਾਂ ਨੂੰ ਸਾਹਨੇਵਾਲ ਦੇ ਕੋਲ ਤੋਂ ਕਾਬੂ ਕਰ ਲਿਆ ਗਿਆ l ਮੁਲਜ਼ਮਾਂ ਦੀ ਕਾਰ ਦੀ ਤਲਾਸ਼ੀ ਲੈਣ ‘ਤੇ ਡਰਾਈਵਰ ਸੀਟ ਦੇ ਪਿਛਲੀ ਸਾਈ ਬਣੀ ਪਾਕਿਟ ਵਿੱਚ ਹੈਂਡ ਬੈਗ ਦੇ ਅੰਦਰ ਲੁਕੋ ਕੇ ਰੱਖੀ 560 ਗਰਾਮ ਹੈਰੋਈਨ ਬਰਾਮਦ ਕੀਤੀ ਗਈ l ਦੋਨਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਕਾਰ ਨੂੰ ਜ਼ਬਤ ਕਰ ਲਿਆ ਗਿਆ l

Related posts

ਪੱਕੇ ਪੁਲਾਂ ਥੱਲੇ ਪੁਲਿਸ ਤੇ ਗੈਂਗਸਟਰਾਂ ਚ ਜ਼ਬਰਦਸਤ ਮੁਕਾਬਲਾ

htvteam

ਪੰਜਾਬ ‘ਚ ਫੇਰ ਬਣਿਆ ਅਮਰੀਕਾ-ਕੈਨੇਡਾ ਵਾਲਾ ਸੀਨ

htvteam

ਮੋਟਰਸਾਇਕਲ ਤੇ 3 ਮੁੰ/ਡੇ ਕਰ ਰਹੇ ਸੀ ਆਹ ਹਰ/ਕ/ਤਾਂ, ਕਾਰ ਚ ਮੁੰ/ਡੇ ਨੇ ਬਣਾ ਲਈ ਵੀਡੀਓ

htvteam

Leave a Comment