ਮਲੇਰਕੋਟਲਾ :- ਇਸ ਵੇਲੇ ਜਦੋਂ ਕੋਰੋਨਾ ਦੇ ਮਾਹੌਲ ‘ਚ ਚਾਰੇ ਪਾਸੇ ਦਹਿਸ਼ਤ ਛਾਈ ਹੋਈ ਐ ਤੇ ਹਰ ਕੋਈ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸਿਹਤ ਨੂੰ ਲੈਕੇ ਅੰਤਾਂ ਦਾ ਫ਼ਿਕਰਮੰਦ ਐ ਤਾਂ ਉਸ ਵੇਲੇ ਸਭ ਤੋਂ ਜ਼ਿਆਦਾ ਫਿਕਰ ਡਾਕਟਰਾਂ ਅਤੇ ਸਿਹਤ ਮਾਹਰਾਂ ਦੀ ਇਹ ਗੱਲ ਪਾਉਂਦੀ ਐ ਕਿ ਇਹ ਬਿਮਾਰੀ ਉਨ੍ਹਾਂ ਬਜ਼ੁਰਗਾਂ ਤੇ ਬੱਚਿਆਂ ਤੇ ਸਭ ਤੋਂ ਵੱਧ ਹਮਲਾ ਕਰਦੀ ਐ ਜਿਨ੍ਹਾਂ ਦੇ ਸ਼ਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਟੋ ਬਹੁਤ ਘੱਟ ਐ।
ਅਜਿਹੇ ‘ਚ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਬੱਚਿਆਂ ਨੂੰ ਆਪਣੇ ਬਜ਼ੁਰਗ ਮਾਪਿਆਂ ਦੀ ਸਿਹਤ ਨੂੰ ਲੈਕੇ ਚਿੰਤਿਤ ਹੋਣਾ ਸੁਭਾਵਿਕ ਐ। ਇਨ੍ਹਾਂ ਹੀ ਚਿੰਤਾਂਵਾਂ ਸਬੰਧੀ ਐਚਟੀਵੀ ਪੰਜਾਬੀ ਦੇ ਸੀਨੀਅਰ ਐਡੀਟਰ ਕਾਸ਼ਿਫ਼ ਫਾਰੂਕੀ ਨੇ ਕੈਂਸਰ ਅਤੇ ਉਸ ਵਰਗੀਆਂ ਹੋਰ ਬਹੁਤ ਬਿਮਾਰੀਆਂ ਨੂੰ ਬਿਨਾ ਦਵਾਈ ਹਰਾਉਣ ਵਾਲੇ ਨੌਜਵਾਨ ਪ੍ਰਭਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਰਨਾ ਸੇ ਇਸ ਹਮਲੇ ਮੌਕੇ ਮਾਪੇ ਆਪਣੇ ਬੱਚਿਆਂ ਨੂੰ ਬਿਨਾ ਦਵਾਈ ਦੇ ਇਸ ਬਿਮਾਰੀ ਤੋਂ ਕਿਵੇਂ ਬਚਾਉਣ।
ਜਿਸ ਬਾਰੇ ਦੱਸਦਿਆਂ ਪ੍ਰਭਪ੍ਰੀਤ ਸਿੰਘ ਨੇ ਕੈਮਰੇ ਅੱਗੇ ਕੀ ਕੀ ਖੁਲਾਸੇ ਕੀਤੇ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਵੀਡੀਓ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਇੰਟਰਵਿਊ