Htv Punjabi
Punjab

ਘਰਵਾਲਾ ਕਰਦਾ ਸੀ ਬਾਹਰ ਕੰਮ,ਫ਼ੇਰ ਅੰਦਰ ਵਾੜ੍ਹ ਲੈਂਦੀ ਗੁਆਂਢੀਆਂ ਦ ਮੁੰਡਾ,ਅੱਕੀ ਜ਼ਨਾਨੀ ਨੇ ਜਵਾਕ ਵੀ ਨਾ ਦੇਖੇ,ਕਰਦੀ ਰਹੀ ਪੁੱਠੇ ਕੰਮ,ਘਰਵਾਲੇ ਨੇ ਪਵਾਇਆ ਛਾਪਾ

ਤਰਨਤਾਰਨ ਦੇ ਪਿੰਡ ਨੋਨੋ ਦੀ ਰਹਿਣ ਵਾਲੀ ਇੱਕ ਔਰਤ ਦੇ ਸਿਰ ਆਸ਼ਿਕੀ ਦਾ ਅਜਿਹਾ ਭੂਤ ਸਵਾਰ ਹੋਇਆ ਕਿ ਇੱਕ ਬੱਚੇ ਨੂੰ ਨਾਲ ਲੈ ਕੇ ਤੇ ਦੂਸਰੇ ਨੂੰ ਰੋਦਾਂ ਬਿਲਕਦਾ ਆਪਣੇ ਆਸ਼ਿਕ ਨਾਲ ਫ਼ਰਾਰ ਹੋ ਗਈ l ਅਸਲ ‘ਚ ਅਮਨਦੀਪ ਕੌਰ ਦਾ ਵਿਆਹ 10 ਸਾਲ ਪਹਿਲਾਂ ਗੁਰਜੰਟ ਸਿੰਘ ਨਾਲ ਹੋਇਆ ਸੀ l ਜਿਸ ਤੋਂ ਬਾਅਦ ਅਮਨਦੀਪ ਕੌਰ ਦੋ ਬੱਚਿਆਂ ਦੀ ਮਾਂ ਵੀ ਬਣ ਗਈ l ਇਸੇ ਦੌਰਾਨ ਕੰਮ ਕਾਰ ਦੇ ਸਿਲਸਿਲੇ ‘ਚ ਅਮਨਦੀਪ ਕੌਰ ਦੇ ਪਤੀ ਗੁਰਜੰਟ ਸਿੰਘ ਨੂੰ ਮੁੰਬਈ ਨੌਕਰੀ ਮਿਲ ਗਈ ਤੇ ਉਹ ਉਥੇ ਹੀ ਰਹਿਣ ਲੱਗ ਪਿਆ ਸੀ l

ਜਿਸ ਤੋਂ ਬਾਅਦ ਪਿੱਛੇ ਅਮਨਦੀਪ ਕੌਰ ਨੇ ਆਪਣੇ ਤੋਂ ਕਈ ਸਾਲ ਛੋਟੇ ਸਰਬਜੀਤ ਸਿੰਘ ਨੂੰ ਆਪਣੇ ਪਿਆਰ ਦੇ ਜਾਲ ‘ਚ ਫ਼ਸਾਇਆ ਤੇ ਬੀਤੇ ਦਿਨੀਂ ਅਮਨਦੀਪ ਕੌਰ ਆਪਣਾ ਇੱਕ ਬੱਚਾ ਲੈ ਕੇ ਸਰਬਜੀਤ ਨਾਲ ਘਰ ਛੱਡ ਕੇ ਫ਼ਰਾਰ ਹੋ ਗਈ l ਪੁਲਿਸ ਨੇ ਦੋਨਾਂ ਨੂੰ ਫ਼ੜ ਲਿਆ ਤੇ ਪੁਲਿਸ ਦੇ ਦਬਾਅ ਤੋਂ ਬਾਅਦ ਅਮਨਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ ਕਾਫ਼ੀ ਦੁਖੀ ਸੀ l ਇਸ ਲਈ ਉਹ ਸਰਬਜੀਤ ਸਿੰਘ ਨਾਲ ਆਪਣੀ ਮਰਜ਼ੀ ਨਾਲ ਚਲੀ ਗਈ ਸੀ l ਇਸਦੇ ਨਾਲ ਹੀ ਸਰਬਜੀਤ ਸਿੰਘ ਨੇ ਬੜ ਹੌਂਸਲੇ ਨਾਲ ਕਿਹਾ ਹੈ ਕਿ ਅਮਨਦੀਪ ਭਾਵ ਦੋ ਬੱਚਿਆਂ ਦੀ ਮਾਂ ਨੂੰ ਪਿਆਰ ਕਰਦਾ ਤੇ ਉਸਦੇ ਬਿਨਾਂ ਨਹੀਂ ਰਹਿ ਸਕਦਾ l ਉਧਰ ਪੂਰੇ ਮਾਮਲੇ ‘ਚ ਪੁਲਿਸ ਵੀ ਕਾਫ਼ੀ ਭੰਬਲਭੂਸੇ ‘ਚ ਪਈ ਹੋਈ ਹੈ ਤੇ ਮਾਮਲੇ ਦੀ ਜਾਂਚ ਕਰਕੇ ਹੀ ਕਾਰਵਾਈ ਕਰਨ ਦੀ ਹਾਮੀ ਭਰ ਰਹੀ ਹੈ l ਫ਼ਿਲਹਾਲ ਪਿਆਰ ਦੇ ਚੱਕਰ ‘ਚ ਆਪਣਾ ਘਰ ਬਰਬਾਦ ਕਰਨ ਵਾਲੀ ਇਸ ਔਰਤ ਦੇ ਬੱਚਿਆਂ ਨੂੰ ਵੱਡੇ ਹੋ ਕੇ ਇਹ ਘਟਨਾ ਪਤਾ ਲੱਗੇਗੀ ਤਾਂ ਉਨ੍ਹਾਂ ਦੇ ਦਿਲ ‘ਤੇ ਜੋ ਗੁਜ਼ਰੇਗੀ ਉਹੀ ਜਾਣਦੇ ਹੋਣਗੇ l

Related posts

ਪੰਜਾਬ ਦੇ ਇਸ ਸਿੰਗਰ ਨੇ 26 ਜਨਵਰੀ ਲਈ ਕੀਤੀ ਖਾਸ ਅਪੀਲ

htvteam

ਆਹ ਬੀਜ ਸ਼ੂਗਰ ਨੂੰ ਕਰ ਦਿੰਦੈ ਨੇ ਠੀਕ

htvteam

ਸ਼ੰਭੂ ਬਾਰਡਰ ‘ਤੇ ਵਿਨੇਸ਼ ਫੋਗਾਟ ਦਾ ਕੀਤਾ ਗਿਆ ਸਨਮਾਨ

htvteam

Leave a Comment