ਬਠਿੰਡਾ : ਇੱਕ ਜੋੜੇ ਨੇ ਸਾਥੀਆਂ ਨਾਲ ਮਿਲ ਕੇ ਲਕਸ਼ੈ ਮਲਟੀਪਰਪਜ਼ ਕੋਆਪਰੇਟਿਵ ਸੁਸਾਇਟੀ ਬਣਾ ਕੇ ਇੱਕ ਵਿਅਕਤੀ ਤੋਂ ਕਰੀਬ 5 ਲੱਖ ਰੁਪਏ ਠੱਗ ਲਏ l ਪੁਲਿਸ ਨੇ ਮਾਮਲੇ ਦੀ ਪੜਤਾਲ ਦੇ ਬਾਅਦ ਮੁਲਜ਼ਮ ਜੋੜੇ ਸਮੇਤ ਤਿੰਨ ਲੋਕਾਂ ‘ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਸੁਖਵਿੰਦਰ ਸਿੰਘ ਵਾਸੀ ਨੈਸ਼ਨਲ ਕਲੋਨੀ ਨੇ ਦੱਸਿਆ ਕਿ ਉਹ ਕੋਆਪਰੇਟਿਵ ਸਹਕਾਰਿਤਾ ਵਿਭਾਗ ਤੋਂ ਬਤੌਰ ਸੀਨੀਅਰ ਆਡਿਟਰ ਰਿਟਾਇਰ ਹਨ l ਰਾਕੇਸ਼ ਕੁਮਾਰ, ਉਸ ਦੀ ਪਤਨੀ ਅਨੀਤਾ ਬੱਲਾ ਰਾਮ ਨਗਰ ਬਠਿੰਡਾ ਅਤੇ ਪਰਮਜੀਤ ਸਿੰਘ ਵਾਸੀ ਖੇਤਾ ਸਿੰਘ ਬਸਤੀ ਸਿਵਿਆਂ ਰੋਡ ਸਮੇਤ ਕੁਝ ਹੋਰ ਲੋਕਾਂ ਨਾਲ ਮਿਲ ਕੇ ਲਕਸ਼ੈ ਮਲਟੀਪਰਪਜ਼ ਕੋਲਾਪਰੇਟਿਵ ਸੁਸਾਇਟੀ ਬਣਾਈ, ਜਿਸਦਾ ਮਕਸਦ ਗਰੀਬ ਕਿਸਾਨਾਂ ਨੂੰ ਖੇਤੀਬਾੜੀ ਦੇ ਸੰਬੰਧ ਵਿੱਚ ਖਾਪ, ਬੀਜ, ਪੈਸਟੀਸਾਈਡ, ਮਸ਼ੀਨਰੀ ਸਮੇਤ ਖੇਤੀਬਾੜੀ ਨੂੰ ਪ੍ਰਮੋਟ ਕਰਨ ਦੇ ਲਈ ਉਨ੍ਹਾਂ ਦੀ ਸਹਾਇਤਾ ਕਰਨੀ ਸੀ ਪਰ ਸੁਸਾਇਟੀ ਮਿਲ ਕੇ ਲੋਕਾਂ ਤੋਂ ਪੈਸੇ ਇੱਕਠੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਪੈਸੇ ਇੱਕਠੇ ਕਰ ਕੇ ਫਰਾਰ ਹੋ ਗਏ l
previous post
