ਕਾਦੀਆਂ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੁਰੋਂ ਸਿਆਸੀ ਵਿਰੋੋਧੀ ਚੱਲੇ ਆ ਰਹੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਇੱਕ ਵਾਰ ਫੇਰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ।ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਕੈਪਟਨ ਦੇ ਨਾਲ ਮਿਲ ਕੇ ਚੱਲਣ ਤੋਂ ਕੋਈ ਇਤਰਾਜ਼ ਨਹੀਂ ਹੈ।ਬਸ਼ਰਤੇ ਕਿ ਮੁੱਖਮੰਤਰੀ ਬੇਅਦਬੀ ਕਾਂਡ ਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ।ਕਿਉਂਕਿ ਉਹ ਉਨ੍ਹਾਂ ਦੇ ਇਸ ਗੁਨਾਹ ਦੀ ਸਜ਼ਾ ਭੁਗਤਨ ਨੂੰ ਤਿਆਰ ਨਹੀਂ ਹਨ।ਬਾਜਵਾ ਅਨੁਸਾਰ ਮੁੱਖਮੰਤਰੀ ਨੇ ਪੰਜਾਬ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਦੌਰਾਨ ਕਿਰਾਏ ਤੋਂ ਜੋ ਪੰਜਾਬ ਫੀਸਦੀ ਛੂਟ ਦਿੱਤੀ ਹੈ ਉਸ ਦਾ ਲਾਭ ਔਰਤਾਂ ਨੂੰ ਕੋਈ ਬਹੁਤਾ ਨਹੀਂ ਹੋਣ ਵਾਲਾ ਕਿਉਂਕਿ ਪੰਜਾਬ ਅੰਦਰ 80 ਫੀਸਦੀ ਬੱਸਾਂ ਨਿੱਜੀ ਕੰਪਨੀਆਂ ਦੀਆਂ ਚਲਦੀਆਂ ਹਨ।
ਬਾਜਵਾ ਨੇ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਨਸਿ਼ਆਂ ਕਾਰਨ ਬਹੁਤ ਜਿ਼ਆਦਾ ਖਰਾਬ ਹੋ ਚੁੱਕੇ ਹਨ, ਕਿਉਂਕਿ ਇਸ ਸਮਾਜਿਕ ਭੈੜ ਤੋਂ ਨਾ ਸਿਰਫ ਮਾਪੇ ਆਪ ਬਲਕਿ ਆਪਣੀ ਔਲਾਦ ਨੂੰ ਵੀ ਲੈ ਕੇ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਪੰਜਾਬੀ ਹੀ ਘੱਟ ਗਿਣਤੀ ਹੋ ਜਾਣਗੇ।