Htv Punjabi
Punjab

ਦਿਨ ਬ ਦਿਨ ਮਜ਼ਬੂਤ ਹੁੰਦੀਆਂ ਜਾ ਰਹੇ ਨੇ ਸਿੱਖਾਂ ਤੇ ਮੁਸਲਮਾਨਾਂ ਦੇ ਆਪਸੀ ਰਿਸ਼ਤੇ

ਫਤਿਹਗੜ ਸਾਹਿਬ : ਦੇਸ਼ ਭਰ ਵਿੱਚ ਜਿੱਥੇ ਇੱਕ ਪਾਸੇ ਦੱਬ ਕੇ ਫਿਰਕੂ ਫਸਾਦ ਚੱਲ ਰਹੇ ਨੇ ਤੇ ਹਿੰਦੂ ਮੁਸਲਮਾਨਾਂ ਦੇ ਵਿੱਚਕਾਰ ਮਾਰ ਕੱਟ ਮਚੀ ਹੋਈ ਹੈ।ਉੱਥੇ ਸਿੱਖ ਅਤੇ ਮੁਸਲਮਾਨਾਂ ਲਈ ਇਹ ਖਬਰ ਤੱਪਦੇ ਰੇਗਿਸਤਾਨ ਵਿੱਚ ਕਿਸੇ ਠੰਢੀ ਹਵਾ ਦੇ ਬੁੱਲੇ ਵਾਂਗ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਦਾ ਪਿਆਰ ਦਿਨ ਬ ਦਿਨ ਗੂੜਾ ਹੁੰਦਾ ਜਾ ਰਿਹਾ ਹੈ।ਪੰਜਾਬ ਵਿੱਚ ਇਸ ਆਪਸੀ ਪਿਆਰ ਅਤੇੇ ਭਾਈਚਾਰਕ ਸਾਂਝ ਨੂੰ ਬਣਾਏ ਰੱਖਣ ਦਾ ਜਿ਼ੰਮਾ ਜਿੱਥੇ ਕਈ ਸਿੱਖ ਜੱਥੇਬੰਦੀਆਂ ਨੇ ਆਪਣੇ ਮੋਢਿਆਂ ਤੇ ਲੈ ਰੱਖਿਆ, ਉੱਥੇ ਦੂਜੇ ਪਾਸੇ ਸਿੱਖ ਮੁਸਲਿਮ ਸਾਂਝਾ ਨਾਮ ਦੀ ਇੱਕ ਸੰਸਥਾ ਇਸ ਕੰਮ ਵਿੱਚ ਬਿਹਤਰੀਨ ਯੋਗਦਾਨ ਪਾ ਰਹੀ ਹੈ।ਇਹ ਸੰਸਥਾ ਦੇ ਆਗੂ ਡਾਕਟਰਰਨਸੀਰ ਅਖਤਰ ਨੇ ਏਸੇ ਸਾਂਝ ਨੂੰ ਅਗੇ ਵਧਾਉਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਗੁਰਦੁਆਰਾ ਫਤਿਹਗੜ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਹੁਰਾਂ ਨਾਲ ਮੁਲਾਕਾਤ ਕੀਤੀ ਤੇ ਸਿੱਖ ਮੁਸਲਿਮ ਸਾਂਝਾ ਨੂੰ ਹੋਰ ਮਜ਼ਬੂਤ ਕਰਨ ਲਈ ਖੁੱਲ ਕੇ ਵਿਚਾਰ ਚਰਚਾ ਕੀਤੀ।ਇਸ ਦੌਰਾਨ ਦੋਵਾਂ ਵਿਦਵਾਨਾਂ ਨੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਸੀ ਪਿਆਰ ਅਤੇ ਸਮਾਜਿਕ ਭਾਈਚਾਰੇ ਨੂੰ ਵਧਾਉਣ ਦਾ ਸੱਦਾ ਵੀ ਦਿੱਤਾ।

ਦੱਸ ਦਈਏ ਕਿ ਡਾਕਟਰ ਨਸੀਰ ਅਖਤਰ ਸਮੇਂ ਸਮੇਂ ਤੇ ਜਿੱਥੇ ਆਪਣੇ ਗੂਡ ਗਿਆਨ ਰਾਹੀਂ ਸਿੱਖਾਂ ਅਤੇ ਮੁਸਲਮਾਨਾਂ ਵਿੱਚਕਾਰ ਇਤਹਾਸ ਨੂੰ ਲੈ ਕੇ ਫੈਲੇ ਭਰਮ ਭੁਲੇਖੇ ਦੂਰ ਕਰਨ ਦੇ ਪੁਰਜ਼ੋਰ ਯਤਨ ਕਰ ਰਹੇ ਨੇ।ਉੱਥੇ ਦੂਜੇ ਪਾਸੇ ਜੇਕਰ ਪਾਕਿਸਤਾਨ ਵਰਗੇ ਮੁਸਲਮਾਨ ਮੁਲਕ ਅੰਦਰੋਂ ਸਿੱਖਾਂ ਖਿਲਾਫ ਕੋਈ ਗਲਤ ਪ੍ਰਚਾਰਕ ਖਬਰ ਆਉਂਦੀ ਹੈ ਤਾਂ ਉਹ ਉਸ ਖਬਰ ਨੂੰ ਲੈ ਕੇ ਵੀ ਬੇਹੱਦ ਭਾਵੁਕ ਹੋ ਜਾਂਦੇ ਨੇ।ਜਿਸ ਦੀ ਜਿ਼ੰਦਾ ਮਿਸਾਲ ਉਸ ਵੇਲੇ ਮਿਲੀ ਜਦੋਂ ਲੰਘੇ ਦਿਨੀ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਅੰਦਰ ਕੁਝ ਸ਼ਰਾਰਤੀ ਅਨਸਰਾਂ ਨੇ ਪਥਰਾਅ ਕਰਕੇ ਸਿੱਖ ਮੁਸਲਮਾਨਾਂ ਦੇ ਰਿਸ਼ਤਿਆਂ ਵਿੱਚ ਪਾੜ ਪਾਉਣ ਦੀ ਕੋਸਿ਼ਸ਼ ਕੀਤੀ।ਅਜਿਹੇ ਵਿੱਚ ਡਾਕਟਰ ਨਸੀਰ ਅਖਤਰ ਨੇ ਪਾਕਸਤਾਨ ਸਥਿਤ ਸ਼ਰਾਰਤੀ ਅਨਸਰਾਂ ਨੂੰ ਲੱਖ ਲਾਹਨਤਾਂ ਪਾਉਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਦੂਜੇ ਦੇ ਧਰਮ ਖਿਲਾਫ ਕੂੜ ਪ੍ਰਚਾਰ ਕਰਨ ਜਾਂ ਹਮਲੇ ਕਰਨ ਵਾਲੇ ਲੋਕ ਮੁਸਲਮਾਨ ਹੋੋ ਹੀ ਨਹੀਂ ਸਕਦੇ।

Related posts

ਭਾਬੀ ਕਮਲ ਕ/ ਤ/ਲ ਮਾਮਲੇ ਚਾ ਵੱਡਾ ਐਕਸ਼ਨ! ਮਹਿਰੋਂ ਦੀ ਗ੍ਰਿਫ਼ਤਾਰੀ ਪੱਕੀ !

htvteam

ਸ਼ਰੇਆਮ ਮੁੰਡੇ ਨੇ ਸ਼ਹਿਰ ‘ਚ ਕਰਤਾ ਅਜਿਹਾ ਵੱਡਾ ਕਾਂਡ ਅਫਸਰਾਂ ਨੂੰ ਦੇਖੋ ਕਿਵੇਂ ਪਾਤੀਆਂ ਭਾਜੜਾਂ? ਮੱਚ ਗਈ ਹਾਹਾਕਾਰ

htvteam

ਆਹ ਦੇਖੋ ਲੋਕ ਕਿਵੇਂ ਝੀਂਗਾਂ ਵਾਂਗੂੰ ਪੈ ਗਏ ਇਸ ਗੁਰਸਿੱਖ ਬੰਦੇ ਨੂੰ ਪੱਗ ਲਾਹ ਤੀ ਕੇਸ ਖੋਲ੍ਹਤੇ ਕੁਰਸੀਆਂ ਨਾਲ ਕੁੱਟਿਆ ਬੇਕਸੂਰ ਨੂੰ 

Htv Punjabi

Leave a Comment