Htv Punjabi
Punjab

ਕਾਸ਼ ਮੁੱਖ ਮੰਤਰੀ ਨੇ ਇਹ ਹੁਕਮ ਨਸ਼ਿਆਂ ਦਾ ਲੱਕ ਤੋੜਨ ਲਈ ਵੀ ਦਿੱਤੇ ਹੁੰਦੇ, ਤਾਂ ਅੱਜ ਲੱਖਾਂ ਲੋਕ ਨਸ਼ੇੜੀ ਨਾ ਬਣਦੇ ! ਹੁਣ ਦੇਖਿਓ ਕਿਵੇਂ ਪੈਂਦੀਆਂ ਭਾਜੜਾਂ ਕੁਰਸੀ ਬਚਾਉਣ ਲਈ 

ਚੰਡੀਗੜ੍ਹ : ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਪੁਲਿਸ ਵਿਭਾਗ ਨੂੰ ਸੂਬੇ ਵਿੱਚ ਸ਼ਰਾਬ ਦੀ ਤਸਕਰੀ, ਨਾਜਾਇਜ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦੇਣ ਦੇ ਨਾਲ ਹੀ ਡੀਜੀਪੀ ਨੂੰ ਕਿਹਾ ਹੈ ਕਿ ਉਹਨਾਂ ਸਾਰੇ ਸਬ ਡੀਵੀਜ਼ਨਾਂ ਦੇ ਡੀਐੱਸਪੀ ਅਤੇ ਐਸਐੱਚਓ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ, ਜਿਹਨਾਂ ਦੇ ਇਲਾਕਿਆਂ ਵਿੱਚ ਅਜਿਹੀਆਂ ਗਤੀਵਿਧੀਆਂ ਸਾਹਮਣੇ ਆਈਆਂ ਹਨ।
ਕੈਪਟਨ ਨੇ ਕਿਹਾ ਕਿ ਇਸ ਵਿਚ ਸ਼ਾਮਿਲ ਕਰਮਚਾਰੀਆਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖਮੰਤਰੀ ਦੇ ਹੁਕਮ ਤੇ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ 23 ਮਈ ਤੱਕ ਜ਼ਿਲਾ ਅਤੇ ਪੁਲਿਸ ਥਾਣਾ ਲੈਵਲ ਤੇ ਸ਼ਰਾਬ ਤਸਕਰਾਂ ਦੀ ਪਹਿਚਾਣ ਕਰਨ ਦੇ ਲਈ ਜ਼ਰੂਰੀ ਹਿਦਾਇਤਾਂ ਜਾਰੀ ਕਰ ਦਿਤੀਆਂ ਹਨ। ਆਫ਼ਤਾਂ ਪ੍ਰਬੰਧਨ ਅਤੇ ਮਹਾਂਮਾਰੀ ਕਨੂੰਨ ਦੀਆਂ ਧਾਰਾਵਾਂ ਸਮੇਤ ਹੋਰ ਕਾਨੂੰਨਾਂ ਦੇ ਤਹਿਤ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ।
ਡੀਜੀਪੀ ਨੇ ਕਿਹਾ ਕਿ ਮੁਖ ਮੰਤਰੀ ਦੇ ਹੁਕਮ ‘ਤੇ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਾਰੇ ਥਾਣਿਆਂ ਖ਼ਾਸਕਰ ਸਰਹੱਦਾਂ ਦੇ ਨਜ਼ਦੀਕੀ ਖੇਤਰਾਂ ਦੇ ਥਾਣਿਆਂ ਦੇ ਐੱਸਐੱਚਓ ਨੂੰ ਹਰ ਸਮੇਂ ਚੌਕਸ ਰਹਿਣ ਅਤੇ ਪੰਜਾਬ ਦੇ ਅੰਦਰ ਸ਼ਰਾਬ ਤਸਕਰੀ ਨੂੰ ਰੋਕਣ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਪੁਲਿਸ ਮੁਖੀ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਇਸ ਟੀਚੇ ਵਿਚ ਅਸਫਲ ਹੋਣ ਦੀ ਹਾਲਤ ਵਿਚ ਸੰਬੰਧਿਤ ਥਾਣਾ ਮੁਖੀ ਦਾ ਹੋਰ ਜਗ੍ਹਾ ਤਬਾਦਲਾ ਕੀਤਾ ਜਾਵੇਗਾ ਅਤੇ ਵਿਭਾਗੀ ਕਾਰਵਾਈ ਹੋਵੇਗੀ।
ਡੀਜੀਪੀ ਨੇ ਕਿਹਾ ਕਿ ਜੇਕਰ ਕਿਸੇ ਖੇਤਰ ਵਿਚ ਸ਼ਰਾਬ ਦੀ ਕੋਈ ਵੀ ਗੈਰ ਕਾਨੂੰਨੀ ਫੈਕਟਰੀ ਚਲਦੀ ਮਿਲੀ, ਜਿਹੋ ਜਿਹਾ ਕਿ ਹਾਲ ਹੀ ਵਿਚ ਖੰਨਾ ਅਤੇ ਰਾਜਪੁਰਾ ਵਿੱਚ ਹੋਇਆ ਤਾਂ ਸੰਬੰਧਿਤ ਅਧਿਕਾਰੀ ਦਾ ਹੋਰ ਖੇਤਰ ਵਿਚ ਤਬਾਦਲਾ ਕਰਕੇ ਕਾਰਵਾਈ ਕੀਤੀ ਜਾਵੇਗੀ।ਇਸ ਦੇ ਇਲਾਵਾ ਅਜਿਹਾ ਅਧਿਕਾਰੀ ਭੱਵਿਖ ਵਿੱਚ ਐੱਸਐੱਚਓ ਬਣਨ ਅਤੇ ਸਾਰਵਜਨਿਕ ਡੀਲਿੰਗ ਦੇ ਲਈ ਆਯੋਗ ਹੋਵੇਗਾ।

Related posts

ਹ/ਮ/ਲੇ ਤੋਂ ਬਾਅਦ ਪੰਜਾਬ ਚ ਹਾਈ ਅਲਰਟ ਜਾਰੀ, ਡ/ਰੇ ਲੋਕ ?

htvteam

ਅੰਮ੍ਰਿਤਪਾਲ ਸਿੰਘ ਨੇ ਲਾਇਵ ਹੋਕੇ ਜਾਰੀ ਕੀਤਾ ਵੀਡੀਓ , ਦੇਖੋ ਕਿਸ ਜਗ੍ਹਾ ਤੇ ਲੁਕਿਆ ਬੈਠਾ ਅੰਮ੍ਰਿਤਪਾਲ

htvteam

ਆਹ ਚਾਰ ਪੱਤੇ ਖਾਕੇ ਤੇਲ ਲਗਾਓ ਚਿਹਰਾ ਗੁਲਾਬ ਵਰਗਾ ਬਣਾਓ

htvteam

Leave a Comment