ਬਠਿੰਡਾ : ਵੀਰਵਾਰ ਨੂੰ ਸੀਜੇਐਮ ਦੀ ਅਦਾਲਤ ਨੇ ਐਮਐਲਏ ਹਰਬੰਸ ਸਿੰਘ ਜਲਾਲ ਦੀ ਅਦਾਲਤ ਦਾ ਹੁਕਮ ਨਾ ਮੰਨਣ ਦੇ ਇਲਜ਼ਾਮ ਵਿੱਚ 3 ਘੰਟੇ ਤੱਕ ਬਖ਼ਸ਼ੀਖਾਨੇ ਵਿੱਚ ਬਿਠਾ ਕੇ ਰੱਖਿਆ, ਬਾਅਦ ਵਿੱਚ ਅਦਾਲਤ ਨੇ ਉਸ ਨੂੰ ਸਜ਼ਾ ਦੇ ਤੌਰ ‘ਤੇ 200 ਰੁਪਏ ਜ਼ੁਰਮਾਨਾ ਭਰਵਾ ਕੇ ਛੱਡਦੇ ਹੋਏ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ l ਦਰਅਸਲ ਹਰਬੰਸ ਸਿੰਘ ਜ਼ਮੀਨ ਮਾਮਲੇ ਵਿੱਚ ਗਵਾਹੀ ਦੇਣ ਲਈ ਜੱਜ ਦੇ ਸਾਹਮਣੇ ਪੇਸ਼ ਹੋਏ ਸਨ l ਸੁਣਵਾਈ ਦੇ ਦੌਰਾਨ ਹਰਬੰਸ ਸਿੰਘ ਅਦਾਲਤ ਦੀ ਕਾਰਵਾਈ ‘ਤੇ ਸਵਾਲ ਚੁੱਕਦੇ ਹੋਏ ਇਨਸਾਫ ਨਾ ਦੇਣ ਨੂੰ ਲੈ ਕੇ ਜੱਜ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ l ਜੱਜ ਨੇ ਇਸ ਨੂੰ ਗਲਤੀ ਮੰਨਦੇ ਹੋਏ ਇਹ ਕਾਰਵਾਈ ਕੀਤੀ l
