ਜਲੰਧਰ : ਸ਼੍ਰੋਮਣੀ ਅਕਾਲੀ ਦਲ ਤੋਂ ਲੀਡਰਸ਼ਿਪ ਟਕਸਾਲੀ ਅਕਾਲੀ ਦਲ ਦੀ ਬੈਠਕ 13 ਫਰਵਰੀ ਨੂੰ ਜੀਟੀਬੀ ਨਗਰ ਸਥਿਤ ਗੁਰਦੁਆਰਾ 9ਵੀਂ ਪਾਤਸ਼ਾਹੀ ਹੋਵੇਗੀ l ਇਹ ਜਾਣਕਾਰੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਹੇ ਗੁਰਚਰਨ ਸਿੰਘ ਚੰਨੀ ਨੇ ਦਿੱਤੀ ਹੈ l ਚੰਨੀ ਲੰਬੇ ਸਮੇਂ ਤੋਂ ਅਕਾਲੀ ਦਲ ਤੋਂ ਅਲੱਗ ਚੱਲ ਰਹੇ ਸਨ l ਉਨ੍ਹਾਂ ਨੇ ਕਿਹਾ ਕਿ ਮੀਟਿੰਗ ਵਿੱਚ ਪੰਜਾਬ ਦੇ ਮੁੱਦਿਆਂ ‘ਤੇ ਵਿਚਾਰ ਹੋਵੇਗਾ l ਸੁਖਦੇਵ ਸਿੰਘ ਢੀਂਡਸਾ, ਰਵੀ ਇੰਦਰ ਸਿੰਘ ਸਾਬਕਾ ਸਪੀਕਰ, ਰਣਜੀਤ ਸਿੰਘ ਬ੍ਰਹਮਪੁਰਾ, ਭਾਈ ਵੀਰ ਸਿੰਘ ਅਤੇ ਸੇਵਾ ਸਿੰਘ ਸੇਖਵਾਂ ਸ਼ਾਮਿਲ ਹੋਣਗੇ l ਸ਼ੁੱਕਰਵਾਰ ਨੂੰ ਚੰਨੀ ਨਾਲ ਪ੍ਰਧਾਨ ਮੋਹਿੰਦਰਪਾਲ ਸਿੰਘ ਬਿਨਾਕਾ, ਹਰਜੀਤ ਕੌਰ ਤਲਵੰਡੀ, ਸਿਮਰਜੀਤ ਕੌਰ ਸਿੱਧੂ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਪਹੁੰਚੇ ਸਨ l
previous post
