ਚੰਡੀਗੜ੍ਹ : ਡੀਜ਼ਲ ਦੇ ਰੇਟ ਵੀ ਇੰਨੀ ਤੇਜ਼ੀ ਨਾਲ ਨਹੀਂ ਵਧੇ, ਜਿੰਨੀ ਤੇਜ਼ੀ ਨਾਲ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ l ਡੇਢ ਸਾਲ ਵਿੱਚ ਨਿਯਮਿਤ ਅੰਤਰਾਲ ਦੇ ਬਾਅਦ ਯਾਤਰੀਆਂ ‘ਤੇ ਮਹਿੰਗੇ ਕਿਰਾਏ ਦੀ ਮਾਰ ਰਹੀ ਹੈ l ਡੀਜ਼ਲ ਦਾ ਰੇਟ ਇਸ ਸਮੇਂ ਕਰੀਬ 63 ਰੁਪਏ ਲੀਟਰ ਹੈ l ਦੋ ਸਾਲ ਤੋਂ ਡੀਜ਼ਲ ਦਾ ਰੇਟ 58 ਤੋਂ 65 ਰੁਪਏ ਦੇ ਵਿੱਚ ਹੀ ਰਿਹਾ ਹੈ l ਬਾਵਜੂਦ ਇਸਦੇ ਬੱਸਾਂ ਦਾ ਕਿਰਾਇਆ ਲਗਾਤਾਰ ਵੱਧਦਾ ਜਾ ਰਿਹਾ ਹੈ l 20 ਮਹੀਨੇ ਵਿੱਚ ਤੀਸਰੀ ਵਾਰ ਬੱਸਾਂ ਦਾ ਕਿਰਾਇਆ 5 ਰੁਪਏ ਤੱਕ ਵਧਾ ਦਿੱਤਾ ਗਿਆ ਹੈ l ਯਾਨੀ ਇਸ ਅੰਤਰਾਲ ਵਿੱਚ ਹੁਣ ਤੱਕ 15 ਰੁਪਏ ਤੱਕ ਬੱਸ ਦਾ ਕਿਰਾਇਆ ਵੱਧ ਚੁੱਕਿਆ ਹੈ l ਚੰਡੀਗੜ੍ਹ ਤੋਂ ਬਾਹਰ ਦੂਜੇ ਰਾਜਾਂ ਵਿੱਚ ਕਿਤ ਵੀ ਜਾਣਾ ਮਹਿੰਗਾ ਹੋ ਗਿਆ ਹੈ l ਸਭ ਤੋਂ ਪਹਿਲਾਂ ਚੰਡੀਗੜ ਟਰਾਂਸਪੋਰਟ ਅੰਡਰਟੇਕਿੰਗ ਨੇ ਬੱਸਾਂ ਦਾ ਕਿਰਾਇਆ ਵਧਾਇਆ ਸੀ l ਸੀਟੀਯੂ ਨੇ ਲੋਕਲ ਦੇ ਨਾਲ ਲੰਬੇ ਰੂਟ ਦਾ ਕਿਰਾਇਆ ਵੀ ਵਧਾ ਦਿੱਤਾ ਸੀ l ਇਸੀ ਨੋਟੀਫਿਕੇਸ਼ਨ ਦੇ ਆਧਾਰ ‘ਤੇ ਚੰਡੀਗੜ੍ਹ ਤੋਂ ਦੂਜੇ ਰਾਜਾਂ ਵਿੱਚ ਵੀ ਬੱਸਾਂ ਦਾ ਕਿਰਾਇਆ ਵੱਧ ਗਿਆ l ਪੰਜਾਬ ਅਤੇ ਹਰਿਆਣਾ ਦੀ ਬੱਸਾਂ ਵਿੱਚ ਵੀ ਹੁਣ ਪੰਜ ਰੁਪਏ ਜ਼ਿਆਦਾ ਦੇਣੇ ਪੈ ਰਹੇ ਹਨ l
