Htv Punjabi
Punjab

ਐਮਾਜ਼ੋਨ ਦੇ ਡਿਲੀਵਰੀ ਬੁਆਏ ਨੇ 35 ਹਜ਼ਾਰ ਦੀ ਲੁੱਟ ਦਾ ਕੀਤਾ ਡਰਾਮਾ, ਐਂਵੇ ਹੋਇਆ ਪਰਦਾਫਾਸ਼

ਲੁਧਿਆਣਾ : ਐਮਾਜ਼ੋਨ ਕੰਪਨੀ ਦੇ ਲਈ ਡਿਲੀਵਰੀ ਦਾ ਕੰਮ ਕਰਨ ਵਾਲੇ ਨੌਜਵਾਨ ਨੇ 35 ਹਜ਼ਾਰ ਦੀ ਲੁੱਟ ਦਾ ਡਰਾਮਾ ਕੀਤਾ ਪਰ ਪੁਲਿਸ ਦੀ ਪੁੱਛਗਿਛ ਦੇ ਦੌਰਾਨ ਉਹ ਟੁੱਟ ਗਿਆ ਅਤੇ ਸਾਰਾ ਸੱਚ ਦੱਸ ਦਿੱਤਾ l ਥਾਣਾ ਸ਼ਿਮਲਾਪੁਰੀ ਪੁਲਿਸ ਨੇ ਉਸਦੇ ਖਿਲਾਫ ਕੇਸ ਦਰਜ ਕਰਕੇ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ l ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ l ਐਸਐਚਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਹਿਚਾਣ ਜਲੰਧਰ ਬਾਈਪਾਸ ਦੇ ਕੋਲ ਗੁਰਨਾਮ ਨਗਰ ਨਿਵਾਸੀ ਅਰਜੁਨ ਸਿੰਘ ਦੇ ਰੂਪ ਵਿੱਚ ਹੋਈ l ਪੁਲਿਸ ਨੇ ਪਿੰਡ ਗਹੌਰ ਨਿਵਾਸੀ ਧਰਮਜੀਤ ਸਿੰਘ ਦੀ ਸ਼ਿਕਾਇਤ ‘ਤੇ ਉਸ ਦੇ ਖਿਲਾਫ ਕੇਸ ਦਰਜ ਕੀਤਾ l ਉਸ ਨੇ ਦੱਸਿਆ ਕਿ ਉਹ ਕੰਪਨੀ ਵਿੱਚ ਸੁਪਰਵਾਈਜ਼ਰ ਹੈ l ਮੁਲਜ਼ਮ ਉਨ੍ਹਾਂ ਦੀ ਕੰਪਨੀ ਗਿੱਲ ਰੋਡ ਆਈਟੀਆਈ ਦੇ ਕੋਲ ਦਫਤਰ ਵਿੱਚ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ l 17 ਜਨਵਰੀ ਨੂੰ ਉਸ ਨੇ ਸਾਰੇ ਦਿਨ ਦੀ ਕਲੈਕਸ਼ਨ ਕੀਤੀ, ਪਰ ਸ਼ਾਮ ਨੂੰ ਉਹ ਜਦੋਂ ਪੇਮੈਂਟ ਜਮ੍ਹਾਂ ਕਰਾਉਣ ਦੀ ਬਜਾਏ ਆਪਦੇ ਕੋਲ ਹੀ ਰੱਖ ਗਿਆ l ਦਫਤਰ ਆ ਕੇ ਉਸ ਨੇ ਝੂਠ ਬੋਲਿਆ ਕਿ ਅਣਪਛਾਤੇ ਬਦਮਾਸ਼ਾਂ ਨੇ ਉਸ ਤੋਂ ਜ਼ਬਰਦਸਤੀ ਪੈਸੇ ਲੁੱਟ ਲਏ ਹਨ, ਪਰ ਪੁਲਿਸ ਦੀ ਜਾਂਚ ਪੜਤਾਲ ਵਿੱਚ ਪਤਾ ਲੱਗਾ ਕਿ ਉਹ ਝੂਠ ਬੋਲ ਰਿਹਾ ਹੈ l ਪੁਲਿਸ ਨੇ ਉਸਦੇ ਨਾਲ ਜਦੋਂ ਸਖ਼ਤੀ ਨਾਲ ਪੁੱਛਗਿਛ ਕਰਨ ਲੱਗੀ ਤਾਂ ਉਸ ਨੇ ਕਬੂਲ ਕੀਤਾ ਕਿ ਉਸ ਨਾਲ ਕੋਈ ਲੁੱਟ ਨਹੀਂ ਹੋਈ ਹੈ l ਪੁਲਿਸ ਨੇ ਉਸਦੇ ਕਬਜ਼ੇ ਤੋਂ 27 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ l

Related posts

ਤਾਲਾਬੰਦੀ ਨੇ ਕੰਮ ਖੋਹਿਆ, ਹੁਣ ਸਰਕਾਰ ਨੇ ਕਰ ਤਾ ਅਜਿਹਾ ਕੰਮ ਲੋਕ ਸੜਕਾਂ ‘ਤੇ ਉਤਰੇ

Htv Punjabi

ਆਹ ਨੁਸਕਾ ਅਜ਼ਮਾਓ ਹਰੇਕ ਤਰ੍ਹਾਂ ਦੀ ਐਲਰਜੀ ਦਾ ਹੱਲ ਪਾਓ

htvteam

ਧਾਮੀ ਸਾਬ੍ਹ ਬਣੇ ਪ੍ਰਧਾਨ, ਗੁੱਸੇ ਚ ਭੜਕੀ ਬੀਬੀ ਜਗੀਰ ਕੌਰ

htvteam

Leave a Comment