ਫਿਰੋਜ਼ਪੁਰ : ਸੜਕ ਹਾਦਸੇ ਦਾ ਸ਼ਿਕਾਰ ਹੋਏ ਪੁਲਿਸ ਵਾਲੇ ਦੀ ਗੱਡੀ ਵਿੱਚੋਂ ਸਰਕਾਰੀ ਰਿਵਾਲਵਰ ਅਤੇ ਕਾਰਤੂਸ ਚੋਰੀ ਕਰ ਕੇ ਲੈ ਜਾਣ ਦੇ ਮਾਮਲੇ ਵਿੱਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ l ਪੁਲਿਸ ਨੂੰ ਦਿੱਤੇ ਬਿਆਨ ਵਿੱਚ ਏਐਸਆਈ ਸੁਖਦੇਵ ਸਿੰਘ ਮੋਗਾ ਨੇ ਦੱਸਿਆ ਕਿ ਉਹ ਆਪਣੀ ਇੰਡੀਗੋ ਗੱਡੀ ਵਿੱਚ ਸਵਾਰ ਹੋ ਕੇ ਆਪਣੀ ਡਿਊਟੀ ਨਾਕਾ ਦਾਰਾਪੁਰ ਨੂੰ ਜਾ ਰਿਹਾਸੀ ਤਾਂ ਰਾਤ 8 ਵੱਜ ਕੇ 40 ਮਿੰਟ ‘ਤੇ ਪਿੰਡ ਸੇਖਵਾਂ ਦੇ ਕੋਲ ਉਸ ਦੀ ਗੱਡੀ ਸੜਕ ‘ਤੇ ਬਣੇ ਡਿਵਾਈਡਰ ਦੇ ਨਾਲ ਜਾ ਵੱਜੀ l ਸੜਕ ਹਾਦਸੇ ਦੇ ਬਾਅਦ ਜਦ ਉਹ ਸੰਭਲਿਆ ਤਾਂ ਦੇਖਿਆ ਕਿ ਉਸ ਦੀ ਗੱਡੀ ਵਿੱਚ ਉਸ ਦਾ ਸਰਕਾਰੀ ਰਿਵਾਲਵਰ 32 ਬੋਰ ਅਤੇ 4 ਜ਼ਿੰਦਾ ਕਾਰਤੂਸ ਗਾਇਬ ਹਨ ਜਿਸ ਦੇ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ.ਇਸ ਮਾਮਲੇ ਦੀ ਮੋਗਾ ਪੁਲਿਸ ਵੱਲੋਂ ਕਾਫੀ ਲੰਬੇ ਸਮੇਂ ਤੱਕ ਜਾਂਚ ਕੀਤੀ ਗਈ ਜਿਸ ਦੇ ਬਾਅਦ ਇਸ ਮਾਮਲੇ ਨੂੰ ਫਿਰੋਜ਼ਪੁਰ ਪੁਲਿਸ ਨੂੰ ਸੌਂਪ ਗਿਆ l ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸਦਰ ਜ਼ੀਰਾ ਪੁਲਿਸ ਸਬ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿਜ਼ਿਲ੍ਹਾ ਪੁਲਿਸ ਦਫਤਰ ਵੱਲੋਂ ਜ਼ਾਰੀ ਨਿਰਦੇਸ਼ਾਂ ਦੇ ਬਾਅਦ ਸ਼ਿਕਾਇਤਕਰਤਾ ਸੁਖਦੇਵ ਸਿੰਘ ਦੇ ਬਿਆਨ ‘ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਸਰਕਾਰੀ ਰਿਵਾਲਵਰ ਅਤੇ 4 ਜ਼ਿੰਦਾ ਕਾਰਤੂਸ ਚੋਰੀ ਕਰਨ ਦੇ ਇਲਜ਼ਾਮ ਵਿੱਚ 379 ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ l
previous post
