Htv Punjabi
Uncategorized

ਮੁਸਲਿਮ ਭਾਈਚਾਰੇ ਦੇ ਹੱਕ ‘ਚ ਆਈਆਂ ਵਿਸ਼ਵ ਦੀਆਂ ਇਸਲਾਮਿਕ ਤਾਕਤਾਂ, ਭਾਰਤ ਨੂੰ ਵਿਰੁੱਧ ਦਿੱਤਾ ਵੱਡਾ ਬਿਆਨ !

ਨਵੀਂ ਦਿੱਲੀ : ਇਸਲਾਮੀ ਸਹਿਯੋਗ ਸੰਗਠਨ ਵੱਲੋਂ ਭਾਰਤ ਦੀ ਆਲੋਚਨਾ ਕਰਨ ਨੂੰ ਕੇਂਦਰ ਸਰਕਾਰ ਨੇ ਬਹੁਤ ਬੁਰਾ ਦੱਸਿਆ ਹੈ l ਦਰਅਸਲ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਵਿੱਚ ਭਾਰਤ ਵਿੱਚ ਮੁਸਲਮਾਨਾਂ ਦੇ ਕਥਿਤ ਉਤਪੀੜਨ ਨੂੰ ਲੈ ਕੇ ਖਾੜੀ ਦੇਸ਼ਾਂ ਵਿੱਚ ਆਲੋਚਨਾ ਕੀਤੀ ਗਈ, ਜਿਸ ਤੇ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਅਰਬ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਜਾਣ ਬੁੱਝ ਕੇ ਪ੍ਰਚਾਰਿਆ ਜਾ ਰਿਹਾ ਹੈ l
ਭਾਰਤ ਵੱਲੋਂ ਸਰਕਾਰੀ ਸੂਤਰ ਨੇ ਕਿਹਾ ਕਿ ਓਆਈਸੀ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ ਵਿਸ਼ਵ ਲੜਾਈ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ l ਓਆਈਸੀ ਦਾ ਬਿਆਨ ਤੱਥਾਂ ਤੋਂ ਪਰੇ ਹੈ, ਜਿਸ ਸਬੰਧੀ ਭਾਰਤ ਵਿੱਚ ਮੁਸਲਮਾਨਾਂ ਨੂੰ ਤੰਗ ਕਰਨ ਦੇ ਇਲਜ਼ਾਮ ਲਾਏ ਗਏ ਹਨ l
ਇਸ ਤੋਂ ਪਹਿਲਾਂ ਇਲਾਮੀ ਸਹਿਯੋਗ ਸੰਗਠਨ ਨੇ ਭਾਰਤ ਨੂੰ ਬੇਨਤੀ ਕੀਤੀ ਸੀ ਕਿ ਉਹ ਘੱਟ ਗਿਣਤੀ ਮੁਸਲਿਮ ਭਾਈਚਾਰੇ ਵਿਰੁੱਧ ਘੱਟ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਵੱਡੇ ਕਦਮ ਚੁੱਕਣ l
ਉੱਥੇ, ਇਸ ਮਾਮਲੇ ਤੇ ਓਆਈਸੀ ਦੇ ਆਈਪੀਐਚਆਰਸੀ ਨੇ ਇੱਕ ਟਵੀਟ ਕੀਤਾ ਸੀ l ਕਮਿਸ਼ਨ ਨੇ ਇਸ ਟਵੀਟ ਵਿੱਚ ਕਿਹਾ ਸੀ ਕਿ ਭਾਰਤੀ ਮੀਡੀਆ ਮੁਸਲਮਾਨਾਂ ਦੀ ਦੁਨੀਆਂ ਦੀ ਨਜ਼ਰ ਵਿੱਚ ਨਕਾਰਾਤਮਕ ਦਿੱਖ ਬਣਾ ਰਿਹਾ ਹੈ l ਕਮਿਸ਼ਨ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਭਾਰਤੀ ਮੀਡੀਆ ਉਨ੍ਹਾਂ ਨਾਲ ਭੇਦਭਾਵ ਕਰ ਰਿਹਾ ਹੈ l
ਇਸ ਮਾਮਲੇ ਤੇ ਕੇਂਦਰੀ ਘੱਟਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਹਾਲ ਹੀ ਵਿੱਚ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਸਮੇਤ ਸਾਰੇ ਵਰਗਾਂ ਦੇ ਲੋਕ ਸੁਰੱਖਿਅਤ ਹਨ ਪਰ ਕੁਝ ਲੋਕ ਬੁਰਾ ਵਿਵਹਾਰ ਅਤੇ ਜ਼ਾਅਲੀ ਖਬਰਾਂ ਦੇ ਜ਼ਰੀਏ ਦੇਸ਼ ਦੀ ਏਕਤਾ ਦੇ ਖਿਲਾਫ ਸਾਜਿਸ਼ ਕਰ ਰਹੇ ਹਨ l
ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿੱਚ ਸਾਰੇ ਵਰਗਾਂ ਦਾ ਵਿਕਾਸ ਹੋ ਰਿਹਾ ਹੈ ਅਤੇ ਇਸ ਵਿੱਚ ਕਿਸੇ ਦੇ ਨਾਲ ਭੇਦਭਾਵ ਨਹੀਂ ਹੋ ਰਿਹਾ l

Related posts

ਡੀਜੀਪੀ ਨੇ ਕੀਤਾ ਵੱਡਾ ਖੁਲਾਸਾ! ਪਾਕਿਸਤਾਨ ਕਰੋਨਾ ਪਾਜ਼ਿਟਿਵ ਮਰੀਜ਼ ਭੇਜ ਕੇ ਬਿਮਾਰੀ ਫੈਲਾਉਣ ਦੀ ਤਾਕ ‘ਚ

Htv Punjabi

ਕੈਨੇਡਾ ‘ਚ ਡਰੀ ਚੀਨੀ ਕੰਪਨੀ: ਹੁਵਈ ਨੇ ਕਿਹਾ-5ਜੀ ਨੈਟਵਰਕ ਦੇ ਜ਼ਰੀਏ ਜਾਸੂਸੀ ਨਹੀਂ ਕਰਾਂਗੇ

htvteam

ਕੋਰੋਨਾ ਵਾਇਰਸ : ਅਮਰੀਕਾ ਤੋਂ ਬਾਅਦ ਫਰਾਂਸ ਤੇ ਬਰਤਾਨੀਆ ਵੀ ਹੋਏ ਚੀਨ ਦੇ ਖਿਲਾਫ, ਕਿਹਾ ਜਾਂਚ ਕਰਾਉ ਕੌਣ ਕਸੂਰਵਾਰ

Htv Punjabi

Leave a Comment