Htv Punjabi
Punjab

ਅਗਵਾ ਕੀਤੇ ਬੱਚੇ ਦੀ ਮਾਂ ਸਮੇਤ ਚਾਰ ਨਾਮਜ਼ਦ

ਪਟਿਆਲਾ : ਆਟੋ ਚਾਲਕ ਨਾਲ ਮਾਰ ਕੁੱਟ ਕਰਕੇ ਅਤੇ ਉਸ ਨੂੰ ਧਮਕੀਆਂ ਦੇ ਕੇ 6 ਸਾਲ ਦੇ ਬੱਚੇ ਨੂੰ ਜ਼ਬਰਦਸਤੀ ਲੈ ਜਾਣ ਦੀ ਮੁਲਜ਼ਮ ਉਸ ਦੀ ਮਾਂ, ਨਾਨੀ ਅਤੇ ਮਾਮੇ ਸਮੇਤ ਲਾਹੌਰੀ ਗੇਟ ਥਾਣਾ ਪੁਲਿਸ ਨੇ 4 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ l ਪਤੀ ਨਾਲ ਘਰੇਲੂ ਵਿਵਾਦ ਦੇ ਕਾਰਨ ਅੱਡ ਰਹਿ ਰਹੀ ਪਤਨੀ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ l
ਆਟੋ ਚਾਲਕ ਕੁਲਦੀਪ ਕੁਮਾਰ ਵਾਸੀ ਅਰਬਨ ਅਸਟੇਟ ਨੇ ਪੁਲਿਸ ਕੋਲ ਬਿਆਨ ਦਿੱਤਾ ਸੀ ਕਿ 3 ਮਾਰਚ ਨੂੰ ਦੁਪਹਿਰ ਕਰੀਬ ਸਾਢੇ 12 ਵਜੇ ਐਸਐਸਟੀ ਨਗਰ ਸਥਿਤ ਹਰਿਕ੍ਰਿਸ਼਼ਨ ਪਬਲਿਕ ਸਕੂਲ ਵਿੱਚੋਂ ਛੁੱਟੀ ਦੇ ਬਾਅਦ ਉਹ ਬਾਕੀ ਬੱਚਿਆਂ ਦੇ ਨਾਲ 6 ਸਾਲ ਦੇ ਹਰਕੀਰਤ ਨੂੰ ਘਰ ਵੱਲ ਲੈ ਜਾ ਰਿਹਾ ਸੀ l ਇਸੀ ਦੌਰਾਨ ਸਕੂਲ ਤੋਂ ਕੁਝ ਦੂਰ ਇੱਕ ਕਾਰ ਸਵਾਰਾਂ ਨੇ ਉਸ ਦਾ ਆਟੋ ਰੁਕਵਾਇਆ ਅਤੇ ਹਰਪ੍ਰੀਤ ਨਾਮ ਦੀ ਔਰਤ, ਜਿਹੜੀ ਹਰਕੀਰਤ ਸਿੰਘ ਦੀ ਮਾਂ ਹੈ, ਉਹ ਜ਼ਬਰਦਸਤੀ ਬੱਚੇ ਨੂੰ ਲਿਜਾਣ ਲੱਗੀ l
ਕੁਲਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੇ ਹਰਪ੍ਰੀਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਹਰਪ੍ਰੀਤ ਕੌਰ ਦੇ ਨਾਲ ਆਏ ਉਸ ਦੇ ਭਰਾ ਅਤੇ ਮਾਂ ਅਤੇ ਕਾਰ ਦੇ ਚਾਲਕ ਨੇ ਉਸ ਦੇ ਨਾਲ ਮਾਰ ਕੁੱਟ ਕੀਤੀ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ l

Related posts

ਆਹ ਖ਼ਤਰਨਾਕ ਬੰਦੇ ਕਰਨ ਜਾ ਰਹੇ ਸੀ ਵੱਡਾ ਕਾਂਡ

htvteam

ਜੇਕਰ ਤੁਸੀਂ ਘਰ ‘ਚ ਵਰਤਦੇ ਹੋ ਨਕਲੀ ਲਾਲ ਮਿਰਚ ਤਾਂ ਹੋਣਗੀਆਂ ਆਹ 6 ਬਿਮਾਰੀਆਂ

htvteam

ਕਾਂਗਰਸੀ ਲੀਡਰ ਤੇ ਪੁਲਿਸ ਆਹਮੋਂ-ਸਾਹਮਣੇ, ਚੰਨੀ ਨੇ ਮੂੰਹ ਤੇ ਹੀ ਦੇਖੋ ਕਿਵੇਂ ਠੋਕੇ ਵੱਡੇ ਅਫਸਰ

htvteam

Leave a Comment