Htv Punjabi
Punjab

ਘਰੋਂ ਫੋਨ ਆਇਆ ਘਰਵਾਲੀ ਬਿਮਾਰ ਐ, ਮਜ਼ਦੂਰ ਕਰਫ਼ਿਊ ਪਾਸ ਲੈਕੇ ਨਿੱਕਲ ਪਿਆ ਸਾਈਕਲ ‘ਤੇ, ਦੇਖੋ ਯੂਪੀ ਦੇ ਬਾਡਰ ‘ਤੇ ਪੁਲਿਸ ਨੇ ਮਜ਼ਦੂਰ ਨਾਲ ਕੀ ਕੀਤਾ!

ਮੰਡੀ ਗੋਬਿੰਦਗੜ : ਬੀਮਾਰ ਘਰਵਾਲੀ ਦਾ ਇਲਾਜ ਕਰਾਉਣ ਲਈ ਪੰਜਾਬ ਤੋਂ ਯੂਪੀ ਦੇ ਲਈ ਮਜ਼ਦੂਰ ਸਾਈਕਲ ਤੇ ਚੱਲ ਪਿਆ ਪਰ ਪਾਸ ਹੋਣ ਦੇ ਬਾਵਜੂਦ ਉਸ ਨੂੰ ਬਾਰਡਰ ਤੋਂ ਵਾਪਸ ਭੇਜ ਦਿੱਤਾ ਗਿਆ, ਉਸ ਦੀ ਪਤਨੀ ਦੀ ਮੌਤ ਹੋ ਗਈ l ਮਜ਼ਦੂਰ ਸਰਕਾਰੀ ਪਾਸ ਬਣਵਾ ਕੇ ਉੱਤਰ ਪ੍ਰਦੇਸ਼ ਜਾਣ ਦੇ ਲਈ ਪੰਜਾਬ ਤੋਂ ਨਿਕਲਿਆ ਸੀ ਅਤੇ ਕੜੀ ਧੁੱਪ ਵਿੱਚ ਸਾਈਕਲ ਚਲਾ ਕੇ ਹਰਿਆਣਾ ਯੂਪੀ ਬਾਰਡਰ ਤੱਕ ਪਹੁੰਚ ਵੀ ਗਿਆ ਪਰ ਉੱਥੇ ਤੈਨਾਤ ਪੁਲਿਸ ਨੇ ਕਰਫਿਊ ਪਾਸ ਦੇਖੇ ਬਿਨਾਂ ਹੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ l ਸਮੇਂ ਤੇ ਇਲਾਜ ਨਾ ਮਿਲਣ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ.ਪਤਨੀ ਦੀ ਮੌਤ ਦੀ ਖਬਰ ਸੁਣਦੇ ਹੀ ਮਜ਼ਦੂਰ ਬੇਸੁੱਧ ਹੋ ਗਿਆ l
ਮੰਡੀ ਗੋਬਿੰਦਗੜ ਦੇ ਸ਼ਾਂਤੀ ਨਗਰ ਇਲਾਕੇ ਵਿੱਚ ਪ੍ਰਵਾਸੀ ਮਜ਼ਦੂਰ ਮਨੋਜ ਕੁਮਾਰ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਹੈ l ਉਹ ਮੂਲਰੂਪ ਵਿੱਚ ਪਿੰਡ ਚੰਦਰਿਕਾ, ਮਝੌਵਾ, ਮੁੰਡੇਰੀ ਮਹਾਰਾਗੰਜ, ਉੱਤਰ ਪ੍ਰਦੇਸ਼ ਦਾ ਨਿਵਾਸੀ ਹੈ l ਮਜ਼ਦੂਰ ਰੋਜ਼ੀ ਰੋਟੀ ਦੇ ਲਈ ਮੰਡੀ ਗੋਬਿੰਦਗੜ ਦੀ ਇੱਕ ਮਿੱਲ ਵਿੱਚ ਕੰਮ ਕਰਦਾ ਹੈ l ਕੁਝ ਦਿਨ ਪਹਿਲਾਂ ਹੀ ਉਸ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਹਾਰਾਜਗੰਜ ਤੋਂ ਪਤਨੀ ਦਾ ਫੋਨ ਆਇਆ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ l ਇਹ ਸੁਣਦੇ ਹੀ ਮਨੋਜ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਪੰਜਾਬ ਵਿੱਚ ਆਨਲਾਈਨ ਕਰਫਿਊ ਪਾਸ ਦੇ ਲਈ ਅਪਲਾਈ ਕੀਤਾ ਤਾਂ ਤਿੰਨ ਵਾਰ ਪਾਸ ਰਿਜੈਕਟ ਹੋਣ ਦੇ ਬਾਅਦ ਉਸ ਦਾ ਪਾਸ ਬਣ ਗਿਆ l
ਕੋਈ ਸਾਧਨ ਨਾ ਹੋਣ ਦੇ ਕਾਰਨ ਉਹ 22 ਅਪ੍ਰੈਲ ਦੀ ਸ਼ਾਮ ਆਪਣੀ ਸਾਈਕਲ ਤੇ ਹੀ ਯੂਪੀ ਦੇ ਲਈ ਨਿਕਲਿਆ l ਸਾਰੀ ਰਾਤ ਸਾਈਕਲ ਚਲਾਉਣ ਦੇ ਬਾਅਦ ਉਹ ਦੂਸਰੇ ਦਿਨ ਹਰਿਆਣਾ ਯੂਪੀ ਬਾਰਡਰ ਤੇ ਛੋਟੀ ਨਹਿਰ ਤੋਂ ਨਿਕਲ ਕੇ ਸਹਾਰਨਪੁਰ ਦੇ ਕੈਂਚੀ ਗੇਟ ਨਾਕੇ ਤੇ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ, ਜਦ ਕਿ ਉਸ ਦੇ ਕੋਲ ਪਾਸ ਦੀ ਤਰੀਕ 24 ਅਪ੍ਰੈਲ 2020 ਤੱਕ ਦੀ ਸੀ l ਪਾਸ ਅੰਗਰੇਜ਼ੀ ਵਿੱਚ ਬਣਿਆ ਸੀ ਅਤੇ ਡੀਸੀ ਦੇ ਸਾਈਨ ਵੀ ਸਨ ਪਰ ਪੁਲਿਸ ਨੇ ਉਸ ਦਾ ਪਾਸ ਦੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਅਤੇ ਉਸ ਦੀ ਕੋਈ ਗੱਲ ਵੀ ਨਹੀਂ ਸੁਣੀ l
ਇਸ ਦੇ ਬਾਵਜੂਦ ਮਨੋਜ ਨੇ ਹਿੰਮਤ ਨਹੀਂ ਹਾਰੀ ਅਤੇ ਹੋਰ ਰਸਤੇ ਤੋਂ ਯੂਪੀ ਜਾਣ ਦਾ ਰਸਤਾ ਲੱਭਣ ਲੱਗਿਆ ਪਰ ਅੱਗੇ ਪੱਕੇ ਰਸਤੇ ਤੇ ਫੇਰ ਪੁਲਿਸ ਦੇ ਨਾਕੇ ਤੇ ਉਸ ਨੂੰ ਰੋਕ ਲਿਆ ਗਿਆ ਅਤੇ ਵਾਪਸ ਭਜਾ ਦਿੱਤਾ ਗਿਆ l ਦਿਨ ਰਾਤ ਸਾਈਕਲ ਚਲਾ ਕੇ ਥੱਕੇ ਮਜ਼ਦੂਰ ਨੇ ਬਹੁਤ ਕੋਸ਼ਿਸ਼ਾਂ ਦੇ ਬਾਅਦ ਵਾਪਸ ਆਉਣਾ ਹੀ ਠੀਕ ਸਮਝਿਆ ਅਤੇ ਉਹ ਇੱਕ ਟਰੱਕ ਵਿੱਚ ਬੈਠ ਕੇ ਵਾਪਸ ਮੰਡੀ ਗੋਬਿੰਦਗੜ ਆ ਗਿਆ l
ਮਨੋਜ ਨੂੰ ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਉਸ ਦੀ ਪਤਨੀ ਦੀ ਮੌਤ ਦੀ ਖਬਰ ਮਿਲੀ ਤਾਂ ਬੇਚੈਨੀ ਦੇ ਕਾਰਨ ਉਸ ਦਾ ਰੋ ਰੋ ਕੇ ਬੁਰਾ ਹਾਲ ਸੀ l ਮਨੋਜ ਦੀ ਪਤਨੀ ਪੈਰਾਲਾਈਜ਼ ਹੋ ਗਈ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਹਾਲਤ ਖਰਾਬ ਹੋ ਰਹੀ ਸੀ l ਉਸ ਨੂੰ ਇਲਾਜ ਦੀ ਜ਼ਰੂਰਤ ਸੀ.ਹੁਣ ਮਨੋਜ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਕੋਲ ਪਾਸ ਰਿਨਯੂ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪਣੀ ਪਤਨੀ ਦੇ ਅੰਤਿਮ ਸੰਸਕਾਰ ਵਿੱਚ ਜਾ ਸਕੇ l ਮਨੋਜ ਨੇ ਦੱਸਿਆ ਕਿ ਯੂਪੀ ਵਿੱਚ ਉਸ ਦੇ ਦੋ ਬੱਚੇ ਅਤੇ ਬਜ਼ੁਰਗ ਮਾਂ ਬਾਪ ਵੀ ਹਨ l
ਮੰਡੀ ਗੋਬਿੰਦਗਨ ਦੇ ਇੱਕ ਸਮਾਜ ਸੇਵੀ ਰਣਧੀਰ ਸਿੰਘ ਪੱਪੀ ਨੇ ਮਜ਼ਦੂਰ ਦਾ ਪਾਸ ਬਣਵਾਇਆ ਸੀ ਅਤੇ ਮਨੋਜ ਦੇ ਵਾਪਸ ਮੰਡੀ ਗੋਬਿੰਦਗੜ ਆਣ ਤੇ ਮਹਾਰਾਜਗੰਜ ਦੇ ਐਸਐਸਪੀ ਨੇ ਫੋਨ ਤੇ ਗੱਲ ਕਰਕੇ ਮਜ਼ਦੂਰ ਦਾ ਪਤਾ ਲਿਖਵਾਇਆ ਤਾਂ ਕਿ ਉਹ ਕਿਸੀ ਤਰ੍ਹਾਂ ਆਪਣੀ ਪਤਨੀ ਦੇ ਇਲਾਜ ਦੇ ਲਈ ਪਹੁੰਚ ਸਕ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ l ਹੁਣ ਉਹ ਪਤਨੀ ਦੇ ਸੰਸਕਾਰ ਵਿੱਚ ਜਾਣਾ ਚਾਹੁੰਦਾ ਹੈ l

Related posts

ਕੈਨੇਡਾ ਤੋਂ ਗੈਂਗਸਟਰ ਗੋਲਡੀ ਬਰਾੜ ਬਾਰੇ ਆਈ ਵੱਡੀ ਖ਼ਬਰ

htvteam

ਗੁਰੂਦੁਆਰਾ ਸਾਹਿਬ ਦੇ ਬਾਥਰੂਮ ‘ਚ ਮੁੰਡੇ ਲਾਹ ਰਹੇ ਸਨ ਸ਼ਰਮਾਂ

htvteam

ਚਰਚ ‘ਚੋੰ ਚੰਗਾ ਭਲਾ ਬੰਦਾ ਹੋਇਆ ਗਾਇਬ; ਰਿਸ਼ਤੇਦਾਰਾਂ ਨੇ ਕੈਮਰੇ ਮੂਹਰੇ ਖੋਲ੍ਹੇ ਰਾਜ਼

htvteam

Leave a Comment