ਬਠਿੰਡਾ (ਨਰੇਸ਼ ਸ਼ਰਮਾ) : ਇਥੋਂ ਦੇ ਧੋਬੀਆਣਾ ਮੁਹੱਲੇ ‘ਚ ਪੁਲਿਸ ਅਤੇ ਸਥਾਨਕ ਔਰਤਾਂ ਦਰਮਿਆਨ ਮਾਹੌਲ ਉਸ ਵੇਲੇ ਤਲਖੀ ਵਾਲਾ ਹੋ ਗਿਆ ਜਦੋਂ ਸਥਾਨਕ ਪ੍ਰਸ਼ਾਸ਼ਨ ਦੀ ਇੱਕ ਟੀਮ ਗੱਡੀ ਭਰਕੇ ਸਰਕਾਰੀ ਰਾਸ਼ਨ ਵੰਡਣ ਇਲਾਕੇ ਵਿੱਚ ਗਈ ਪਰ ਉਹ ਲੋਕ ਸਿਰਫ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਹੀ ਰਾਸ਼ਨ ਵੰਡਣ ਲੱਗ ਪਏ, ਜਿਨ੍ਹਾਂ ਦਾ ਨਾਮ ਉਨ੍ਹਾਂ ਦੀਆਂ ਲਿਸਟਾਂ ਵਿੱਚ ਸਨ। ਔਰਤਾਂ ਨੇ ਰਾਸ਼ਨ ਵਾਲੀ ਗੱਡੀ ਘੇਰ ਲਈ ਤੇ ਉਨ੍ਹਾਂ ਨੇ ਨਾ ਸਿਰਫ ਰਾਸ਼ਨ ਵੰਡਣ ਵਾਲੇ ਲੋਕਲ ਪ੍ਰਸ਼ਾਸ਼ਨ ਦੇ ਬੰਦਿਆਂ ਨਾਲ ਬਹਿਸ ਕੀਤੀ ਬਲਕਿ ਪੁਲਿਸ ਵਾਲਿਆਂ ਨਾਲ ਵੀ ਗੱਲ ਕਰਦਿਆਂ ਭੱਦੀ ਭਾਸ਼ਾ ਦਾ ਇਸਤੇਮਾਲ ਕੀਤਾ।
ਇਹ ਔਰਤਾਂ ਦਾ ਤਰਕ ਸੀ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਬਰਾਬਰ ਬਰਾਬਰ ਰਾਸ਼ਨ ਵੰਡਣ ਦੀ ਗੱਲ ਆਖੀ ਸੀ ਜਦਕਿ ਰਾਸ਼ਨ ਵੰਡਣ ਵਾਲੇ ਲੋਕ ਇਥੇ ਆਕੇ ਲਿਸਟਾਂ ‘ਚ ਆਏ ਨਾਂਵਾਂ ਵਾਲਿਆਂ ਨੂੰ ਹੀ ਰਾਸ਼ਨ ਵੰਡਣ ਦੀਆਂ ਗੱਲਾਂ ਕਰਦੇ ਨੇ। ਇਸ ਦੌਰਾਨ ਹੈਰਾਨੀ ਵੱਲ ਗੱਲ ਇਹ ਰਹੀ ਕਿ ਜਦੋਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਗੱਲ ਆਖੀ ਤਾਂ ਉਨ੍ਹਾਂ ਔਰਤਾਂ ਨੇ ਇੱਕ ਪੁਲਿਸ ਵਾਲੇ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਤਾਂ 50 ਹਜ਼ਾਰ ਰੁਪਏ ਤਨਖਾਹ ਲੈਂਦੇ ਓ ਤੁਹਾਨੂੰ ਤਾਂ ਗੱਲਾਂ ਆਉਣੀਆਂ ਈ ਨੇ। ਇੰਨਾਂ ਸੁਣਦਿਆਂ ਹੀ ਪੁਲਿਸ ਮੁਲਾਜ਼ਮ ਨੂੰ ਗੁੱਸਾ ਆ ਗਿਆ ਤੇ ਉਸ ਨੇ ਝੱਟ ਆਪਣੇ ਪੈਰ ‘ਚ ਪਾਈ ਜੁੱਤੀ ਉਤਾਰ ਲਈ,….
ਫਿਰ ਅੱਗੇ ਕੀ ਹੋਇਆ ? ਇਨ੍ਹਾਂ ਔਰਤਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕੀ ਕਰਨਾ ਪਿਆ ? ਪੁਲਿਸ ਵਾਲੇ ਜਨਾਨਾ ਪੁਲਿਸ ਸਮੇਤ ਇੱਕ ਔਰਤ ਨੂੰ ਲੈਕੇ ਉਸਦੇ ਘਰ ਕਿਉਂ ਗਏ ? ਤੇ ਉੱਥੇ ਜਾਕੇ ਪੁਲਿਸ ਵਾਲਿਆਂ ਨੇ ਉਸ ਔਰਤ ਦਾ ਕੀ ਹਾਲ ਕੀਤਾ ? ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਇਹ ਪੂਰੀ ਵੀਡੀਓ,….
