Htv Punjabi
Punjab

ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਪਰ ਨਾਲ ਹੀ ਮਰੀਜ਼ ਠੀਕ ਹੋਣ ਨਾਲ ਡਰ ਤੇ ਭੈਅ ਦਾ ਮਾਹੌਲ ਕੁਝ ਘਟਿਆ, ਦੇਖੋ ਠੀਕ ਹੋਏ ਮਰੀਜ਼ ਦਾ ਬਿਆਨ 

ਜਲੰਧਰ : ਸੂਬੇ ਵਿੱਚ ਕੋਰੋਨਾ ਨੇ ਰਫਤਾਰ ਫੜ ਲਈ ਹੈ l 19 ਜ਼ਿਲਿ੍ਆਂ ਵਿੱਚ ਹੁਣ ਤੱਕ 246 ਲੋਕ ਇਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ 16 ਦੀ ਮੌਤ ਹੋ ਚੁੱਕੀ ਹੈ l ਜਲੰਧਰ, ਮੋਹਾਲੀ, ਪਠਾਨਕੋਟ, ਲੁਧਿਆਣਾ ਅਤੇ ਪਟਿਆਲਾ ਇਸ ਸਮੇਂ ਕੋਰੋਨਾ ਦੇ ਹਾਟ ਸਪਾਟ ਬਣੇ ਹੋਏ ਹਨ l ਇਨ੍ਹਾਂ 5 ਜ਼ਿਲਿ੍ਹਆਂ ਵਿੱਚ ਪਿਛਲੇ 20 ਦਿਨਾਂ ਵਿੱਚ 160 ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਜਦ ਕਿ 9 ਲੋਕਾਂ ਨੇ ਆਪਣਾ ਦਮ ਤੋੜ ਦਿੱਤਾ ਹੈ l ਸੂਬੇ ਵਿੱਚ 9 ਮਾਰਚ ਨੂੰ ਕੋਰੋਨਾ ਦਾ ਪਹਿਲਾ ਕੇਸ ਹੁਸ਼ਿਆਰਪੁਰ ਵਿੱਚ ਆਇਆ ਸੀ l ਇਸ ਦੇ 22 ਦਿਨ ਬਾਅਦ ਯਾਨੀ 31 ਮਾਰਚ ਤੱਕ 7 ਜ਼ਿਲਿ੍ਹਆਂ ਵਿੱਚ 41 ਕੇਸ ਸਨ ਜਦਕਿ 4 ਦੀ ਮੌਤ ਹੋਈ ਸੀ l ਉੱਧਰ, ਸੂਬੇ ਵਿੱਚ ਸੋਮਵਾਰ ਨੂੰ 20 ਦਿਨ ਬਾਾਅਦ ਇੱਕ ਕੇਸ ਆਇਆ l ਆਖਿਰੀ ਬਾਰ 31 ਮਾਰਚ ਨੂੰ ਸੂਬੇ ਵਿੱਚ ਕੋਈ ਪਾਜ਼ੀਟਿਵ ਕੇਸ ਨਹੀਂ ਆਇਆ ਸੀ l
ਜਲੰਧਰ ਵਿੱਚ ਮਖਦੂਮਪੁਰਾ ਦੇ ਰਹਿਣ ਵਾਲੇ 35 ਸਾਲ ਦੇ ਸ਼ਾਹਿਦ ਦੀ ਰਿਪੋਰਟ ਪਾਜ਼ੀਟਿਵ ਆਈ ਹੈ l ਉਹ ਰਾਜਾ ਗਾਰਡਨ ਦੇ ਜਸਬੀਰ ਸਿੰਘ ਦੇ ਸੰਪਰਕ ਵਿੱਚ ਸੀ l ਸਭ ਤੋਂ ਜ਼ਿਆਦਾ ਕੇਸ ਮੋਹਾਲੀ ਵਿੱਚ 61, ਜਲੰਧਰ ਵਿੱਚ 48, ਪਠਾਨਕੋਟ ਵਿੱਚ 24, ਪਟਿਆਲਾ ਵਿੱਚ 26 ਅਤੇ ਲੁਧਿਆਣਾ ਵਿੱਚ 16 ਹਨ.ਰਾਹਤ ਦੀ ਗੱਲ ਹੈ ਕਿ 31 ਤੱਕ ਨਵਾਂਸ਼ਹਿਰ ਵਿੱਚ 19 ਕੇਸ ਸਨ.ਅਗਲੇ 20 ਦਿਨਾਂ ਵਿੱਚ ਇੱਥੇ ਇੱਕ ਵੀ ਕੇਸ ਨਹੀਂ ਆਇਆ ਹੈ l ਬਲਕਿ 17 ਲੋਕ ਠੀਕ ਵੀ ਹੋ ਚੁੱਕੇ ਹਨ.ਸੂਬੇ ਦੇ 5 ਹਾਟਸਪਾਟ ਜ਼ਿਲਿ੍ਹਆਂ ਦੇ ਇਲਾਵਾ ਹੋਰ ਜ਼ਿਲਿ੍ਹਆਂ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਕੋਈ ਨਵਾਂ ਕੇਸ ਨਹੀਂ ਆਇਆ ਹੈ l ਹੁਣ ਤੱਕ 38 ਮਰੀਜ਼ ਠੀਕ ਹੋ ਚੁੱਕੇ ਹਨ l ਨਵਾਂਸ਼ਹਿਰ ਵਿੱਚ 31 ਮਾਰਚ ਦੇ ਬਾਅਦ ਕੋਈ ਕੇਸ ਨਹੀਂ ਆਇਆ l ਅੰਮਿ੍ਰਤਸਰ ਅਤੇ ਮਾਨਸਾ ਵਿੱਚ 9 ਅਪ੍ਰੈਲ ਅਤੇ ਰੋਪੜ ਵਿੱਚ 8 ਅਪ੍ਰੈਲ ਦੇ ਬਾਅਦ ਕੋਈ ਕੇਸ ਨਹੀਂ l ਹੁਸ਼ਿਆਰਪੁਰ ਵਿੱਚ ਵੀ 31 ਮਾਰਚ ਦੇ ਬਾਅਦ ਕੋਈ ਕੇਸ ਨਹੀਂ ਆਇਆ l ਬਰਨਾਲਾ ਅਤੇ ਗੁਰਦਾਸਪੁਰ ਵਿੱਚ ਹੁਣ ਤੱਕ ਕੋਈ ਐਕਟਿਵ ਕੇਸ ਨਹੀਂ ਹੈ l ਰੋਪੜ ਵਿੱਚ 5 ਅਪ੍ਰੈਲ ਦੇ ਬਾਅਦ ਕੋਈ ਕੇਸ ਨਹੀਂ ਆਇਆ ਹੈ l ਕਈ ਜ਼ਿਲਿ੍ਹਆਂ ਵਿੱਚ 2 ਤੋਂ 3 ਕੇਸ ਹਨ l ਫਿਰੋਜ਼ਪੁਰ ਨੂੰ ਛੱਡ ਕੇ ਉੱਥੇ ਕਈ ਦਿਨਾਂ ਤੋਂ ਕੋਈ ਕੇਸ ਨਹੀਂ ਆਇਆ l
ਸਰਕਾਰ ਨੇ ਕੋਰੋਨਾ ਦੇ ਕਾਰਨ ਪੰਜਾਬ ਸਟੇਟ ਲਾਟਰੀ ਦਾ ਵਿਸਾਖੀ ਬੰਪਰ ਡਰਾਅ ਰੱਦ ਕਰ ਦਿੱਤਾ ਹੈ l ਡਰਾਅ 17 ਅਪ੍ਰੈਲ ਨੂੰ ਕੱਢਿਆ ਜਾਦਾ ਸੀ l ਸਰਕਾਰ ਨੇ ਹੁਕਮ ਦਿੱਤੇ ਹਨ ਕਿ ਜਿਨ੍ਹਾਂ ਲੋਕਾਂ ਨੇ ਟਿਕਟ ਖਰੀਦੇ ਹਨ ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੰਬੰਧਿਤ ਰਿਟੇਲਰ ਨੂੰ ਟਿਕਟ ਵਾਪਸ ਕਰ ਕੇ ਟਿਥਟ ਦੇ 250 ਰੁਪਏ ਵਾਪਸ ਲੈ ਲੈਣ, ਵਾਪਸ ਕਰਨ ਦੀ ਤਾਰੀਖ 31 ਮਈ ਹੈ l
ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕੋਰੋਨਾ ਪਾਜ਼ੀਟਿਵ ਬਲਬੀਰ ਸਿੰਘ ਨੂੰ 20 ਦਿਨ ਬਾਅਦ ਛੁੱਟੀ ਦੇ ਦਿੱਤੀ ਗਈ l ਘਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਉਹ ਡਾਕਟਰ ਦੇ ਹਮਦਰਦੀ ਵਾਲੇ ਸਲੂਕ ਕਾਰਨ ਹੀ ਠੀਕ ਹੋ ਸਕੇ ਹਨ l ਉਹ ਕੋਰੋਨਾ ਲੱਛਣਾਂ ਦੇ ਕਾਰਨਾਂ ਨੂੰ ਦੇਖਦੇ ਹੋਏ ਖੁਦ ਹਸਪਤਾਲ ਪਹੁੰਚੇ ਸਨ l ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰਫਿਊ ਦੇ ਦੌਰਾਨ ਘਰਾਂ ਵਿੱਚ ਰਹਿਣ ਅਤੇ ਜੇਕਰ ਕਿਸੇ ਨੂੰ ਕੋਰੋਨਾ ਬੀਮਾਰੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਘਬਰਾਉਣ ਦੀ ਲੋੜ ਨਹੀਂ, ਬਲਕਿ ਇਸ ਦਾ ਇਲਾਜ ਕਰਵਾਉਣ l ਉਨ੍ਹਾਂ ਕਿਹਾ ਕਿ ਇਸ ਦਾ ਸਾਰਾ ਖਰਚਾ ਸਰਕਾਰ ਕਰ ਰਹੀ ਹੈ l

Related posts

ਭਾਰੀ ਮੀਂਹ ਪੈਣ ਕਾਰਨ ਵੱਡੇ ਸਿਆਸਤਦਾਨ ਦਾ ਸ਼ਹਿਰ ਡੁੱਬਿਆ ਪਾਣੀ ‘ਚ

htvteam

700 ਵਿਦਿਆਰਥੀਆਂ ਨੂੰ ਕੈਨੇਡਾ ‘ਚ ਰੋਲਣ ਵਾਲਾ ਏਜੰਟ ਕਸੂਤਾ ਫਸਿਆ ਕੈਨੇਡਾ ਪੁਲਿਸ ਦੇ ਜਾਲ ‘ਚ

htvteam

ਆਹ ਨੁਸਕਾ ਜਿਸ ਨੇ ਲਿਆ ਅਜ਼ਮਾ ਉਸਨੂੰ ਮੁੜਕੇ ਨਹੀਂ ਚੜਦਾ ਸਾਹ

htvteam

Leave a Comment