ਨਿਊਜ਼ ਡੈਸਕ (ਸਿਮਰਨਜੀਤ ਕੌਰ) : ਅਮਰੀਕਾ ਦੇ ਇੱਕ ਬਿਜਨਸਮੈਨ ਨੂੰ ਆਪਣੇ ਲਈ ਇੱਕ ਗਰਲਫਰੈਂਡ ਦੀ ਤਲਾਸ਼ ਹੈ l ਇਸ ਵਿਅਕਤੀ ਨੇ ਇਸ ਦੇ ਲਈ ਇੱਕ ਡੇਟਿੰਗ ਵੈਬਸਾਈਟ ਵੀ ਲਾਂਚ ਕਰ ਦਿੱਤੀ ਹੈ l ਲਾਂਚ ਹੋਈ ਇਸ ਵੈਬਸਾਈਟ ਦੇ ਜ਼ਰੀਏ ਜੇਕਰ ਕੋਈ ਵੀ ਵਿਅਕਤੀ ਇਸ ਬਿਜਨਸਮੈਨ ਦੇ ਲਈ ਗਰਲਫਰੈਂਡ ਲੱਭ ਕੇ ਦਿੰਦਾ ਹੈ ਤਾਂ 25 ਹਜ਼ਾਰ ਡਾਲਰ (ਕਰੀਬ 18 ਲੱਖ ਰੁਪਏ) ਦਾ ਇਨਾਮ ਮਿਲੇਗਾ l
ਦਰਅਸਲ, ਜੇਫ ਗੇਬਹਾਰਟ ਨਾਮਕ ਇਹ ਵਿਅਕਤੀ ਟਰੇਡੀਸ਼ਨਲ ਡੇਟਿੰਗ ਤੋਂ ਥੱਕ ਗਿਆ ਹੈ ਅਤੇ ਆਨਲਾਈਨ ਡੇਟਿੰਗ ਤੋਂ ਵੀ ਮਨ ਭਰ ਗਿਆ ਹੈ l ਜੇਫ ਨੂੰ ਅਜਿਹੀ ਕੁੜੀ ਦੀ ਤਲਾਸ਼ ਹੈ, ਜੋ ਉਸ ਦੀ ਹਰ ਚੰਗੀ ਅਤੇ ਬੁਰੀ ਗੱਲ ਦੇ ਨਾਲ ਪਿਆਰ ਕਰ ਸਕੇ l ਇਸ ਲਈ ਹੁਣ ਜੇਫ ਨੇ ਆਪਣੀ ਵੈਬਸਾਈਟ ਦੇ ਨਾਲ ਪ੍ਰਾਈਜ਼ ਮਨੀ ਦਾ ਆਈਡਿਆ ਪਲਾਨ ਕਰ ਕੈਂਪੇਨ ਸ਼ੁਰੂ ਕੀਤਾ ਹੈ l
ਜੇਫ ਗੇਬਹਾਰਟ ਆਪਣੇ ਬਾਰੇ ਵਿੱਚ ਕਹਿੰਦੇ ਹਨ ਕਿ ਇੱਕ ਰਿਲੇਸ਼ਨਸ਼ਿਪ ਵਿੱਚ ਮੈਂ ਕਾਫੀ ਸਪੋਰਟਿਵ ਹੋਣ ਦੇ ਨਾਲ ਨਾਲ ਖੁੱਲੇ ਦਿਮਾਗ ਵਾਲਾ, ਦਿਆਲੂ ਅਤੇ ਮਸਤੀ ਮਜ਼ਾਕ ਕਰਦੇ ਰਹਿਣ ਵਾਲਾ ਇਨਸਾਨ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੇਰੀ ਲਾਈਫ ਪਾਰਟਨਰ ਵੀ ਮੈਨੂੰ ਐਵੇਂ ਹੀ ਪਸੰਦ ਕਰੇ l
ਜੇਫ ਗੇਬਹਾਰਟ ਨੂੰ ਅਜਿਹੀ ਕੁੜੀ ਦੀ ਤਲਾਸ਼ ਹੈ ਜਿਹੜੀ ਕਾਨਫੀਡੈਂਟ ਹੋਣ ਦੇ ਨਾਲ ਨਾਲ ਮਸਤੀ ਮਜ਼ਾਕ ਕਰਨ ਵਾਲੀ ਵੀ ਹੋਵੇ l ਜੇਫ ਨੂੰ ਅਜਿਹੀ ਕੁੜੀ ਚਾਹੀਦੀ ਹੈ ਜਿਹੜੀ ਉਸ ਦੇ ਨਾਲ ਆਪਣਾ ਸਮਾਂ ਆਸਾਨੀ ਨਾਲ ਬਿਤਾਵੇ ਅਤੇ ਉਸ ਦੀ ਰੁਚੀਆਂ ਦਾ ਧਿਆਨ ਰੱਖਦੇ ਹੋਏ ਆਪਣੀ ਜ਼ਿੰਦਗੀ ਜ਼ਿੰਦਾਦਿਲੀ ਨਾਲ ਜਾਵੇ l
ਹਾਲਾਂਕਿ ਇਸ ਗੱਲ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ ਕਿ ਗਰਲਫਰੈਂਡ ਲੱਭਣ ਦਾ ਇਹ ਕੈਂਪੇਨ ਕਦੋਂ ਤੱਕ ਚਲਦਾ ਰਹੇਗਾ ਪਰ ਇਸ ਵਿੱਚ ਸਿਲੈਕਟ ਹੋਣਾ ਵੀ ਆਸਾਨ ਨਹੀਂ ਹੈ l ਸਭ ਤੋਂ ਪਹਿਲਾਂ ਜੇਫ ਦੀ ਵੈਬਸਾਈਟ ‘ਤੇ ਜਾ ਕੇ ਅਪਲਾਈ ਕਰਨਾ ਪਵੇਗਾ, ਜਿਸ ਦੇ ਬਾਅਦ ਇੱਕ ਆਨਲਾਈਨ ਸਰਵੇ ਪੂਰਾ ਕਰਨਾ ਹੋਵੇਗਾ l
ਜੇਫ ਦੀ ਵੈਬਸਾਈਟ ‘ਤੇ ਹੋਣ ਵਾਲੇ ਸਰਵੇ ਨੂੰ ਇੱਕ ਕਲੀਨੀਕਲ ਮਨੋਵਿਗਿਆਨੀ ਨੇ ਤਿਆਰ ਕੀਤਾ ਹੈ.ਇਸ ਵਿੱਚ ਜੈਫ ਨੂੰ ਕੁੜੀਆਂ ਨੂੱ ਦੇਖੇ ਬਿਨਾਂ ਇਹ ਅੰਦਾਜ਼ਾ ਲੱਗੇਗਾ ਕਿ ਉਨ੍ਹਾਂ ਦਾ ਤਾਲਮੇਲ ਕਿਸ ਨਾਲ ਬਿਹਤਰ ਬਣੇਗਾ l ਇਸ ਦੇ ਬਾਅਦ ਅੱਗੇ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ l
previous post
next post