Htv Punjabi
Uncategorized

ਇਸ ਸਟੇਸ਼ਨ ਦਾ ਨਹੀਂ ਹੇ ਕੋਈ ਨਾਮ, ਦੇਖੋ ਕਿਉਂ ?

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਭਾਰਤੀ ਰੇਲ ਏਸ਼ੀਆ ਦਾ ਦੂਸਰਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ l ਇੰਨਾ ਹੀ ਨਹੀਂ ਵੱਡਾ ਏਕਲ ਸਰਕਾਰੀ ਸਵਾਮੀਤਵ ਦੇ ਮਾਮਲੇ ਵਿੱਚ ਭਾਰਤੀ ਰੇਲ ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ l ਭਾਰਤ ਵਿੱਚ ਕੁੱਲ ਰੇਲਵੇ ਸਟੇਸ਼ਨ ਦੀ ਸੰਖਿਆ 8000 ਦੇ ਕਰੀਬ ਹੈ l ਕਈ ਅਜਿਹੇ ਰੇਲਵੇ ਸਟੇਸ਼ਨ ਜੋ ਕਾਫੀ ਮਸ਼ਹੂਰ ਹਨ ਪਰ ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਅਜਿਹੇ ਅਨੋਖੇ ਰੇਲਵੇ ਸਟੇਸ਼ਨ ਦੇ ਬਾਰੇ ਵਿੱਚ ਦੱਸਣਗੇ, ਜਿਸ ਦੀ ਆਪਣੀ ਕੋਈ ਪਹਿਚਾਣ ਹੀ ਨਹੀਂ ਹੈ l ਇਸ ਸਟੇਸ਼ਨ ਦਾ ਕੋਈ ਨਾਮ ਨਹੀਂ ਹੈ l
ਇਸ ਗੱਲ ਨੂੰ ਜਾਣ ਕੇ ਹੈਰਾਨੀ ਵੀ ਹੋ ਰਹੀ ਹੋਵੇਗੀ ਕਿ ਭਲਾ ਅਜਿਹੇ ਕਿਵੇਂ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸਟੇਸ਼ਨ ਪੱਛਮੀ ਬੰਗਾਲ ਵਿੱਚ ਹੈ ਜਿਸ ਦਾ ਆਪਣਾ ਕੋਈ ਨਾਮ ਨਹੀਂ ਹੈ l ਇਹ ਸਟੇਸ਼ਨ ਪੱਛਮੀ ਬੰਗਾਲ ਦੇ ਬਰਮਾਨ ਤੋਂ ਲਗਭਗ 35 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ l
ਬਾਂਕੁਰਾ ਮੈਸਗਰਾਮ ਰੇਲ ਲਾਈਨ ‘ਤੇ ਸਥਿਤ ਇਹ ਸਟੇਸ਼ਨ ਦੋ ਪਿੰਡ ਰੈਨਾ ਅਤੇ ਰੈਨਾਗੜ ਦੇ ਵਿੱਚ ਪੈਂਦਾ ਹੈ l ਸ਼ੁਰੂਆਤ ਵਿੱਚ ਇਸ ਸਟੇਸ਼ਨ ਨੂੰ ਰੈਨਾਗੜ ਦੇ ਨਾਮ ਤੋਂ ਜਾਣਿਆ ਜਾਂਦਾ ਸੀ l ਰੈਨਾ ਪਿੰਡ ਦੇ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਕਿਉਂਕਿ ਇਸ ਸਟੇਸ਼ਨ ਦੀ ਬਿਲਡਿੰਗ ਦਾ ਨਿਰਮਾਣ ਰੈਨਾ ਪਿੰਡ ਦੀ ਜ਼ਮੀਨ ‘ਤੇ ਕੀਤਾ ਗਿਆ ਸੀ l ਰੈਨਾ ਪਿੰਡ ਦੇ ਲੋਕਾਂ ਦਾ ਮੰਨਣਾ ਸੀ ਕਿ ਇਸ ਸਟੇਸ਼ਨ ਦਾ ਨਾਮ ਰੈਨਾਗੜ ਦੀ ਜਗ੍ਹਾ ਰੈਨਾ ਹੋਣਾ ਚਾਹੀਦਾ ਹੈ l
ਇਸ ਗੱਲ ਨੂੰ ਲੈ ਕੇ ਦੋਨਾਂ ਪਿੰਡ ਵਾਲਿਆਂ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ l ਹੁਣ ਸਟੇਸ਼ਨ ਦੇ ਨਾਮ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਰੇਲਵੇ ਬੋਰਡ ਤੱਕ ਪਹੁੰਚ ਗਿਆ ਹੈ l ਝਗੜੇ ਦੇ ਬਾਅਦ ਭਾਰਤੀ ਰੇਲ ਨੇ ਇੱਥੇ ਲੱਗੇ ਸਾਰੇ ਸਾਈਨ ਬੋਰਡਸ ਤੋਂ ਸਟੇਸ਼ਨ ਦਾ ਨਾਮ ਮਿਟਾ ਦਿੱਤਾ, ਜਿਸ ਦੇ ਕਾਰਨ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ l
ਸਟੇਸ਼ਨ ਦਾ ਕੋਈ ਨਾਮ ਨਾ ਹੋਣ ਕਰਕੇ ਯਾਤਰੀਆਂ ਨੂੰ ਸਟੇਸ਼ਨ ਲੱਭਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ l ਰੇਲ ਸਰਕਾਰ ਵੱਲੋਂ ਹਲੇ ਵੀ ਇਸ ਸਟੇਸ਼ਨ ਦੀ ਟਿਕਟ ਰੈਨਾਗੜ ਦੇ ਨਾਮ ‘ਤੇ ਹੀ ਕੱਟੀ ਜਾਂਦੀ ਹੈ l

Related posts

ਕੋਰੋਨੇ ਦੌਰਾਨ ਇਸ ਬੰਦੇ ਨੇ ਨਵਜੋਤ ਸਿੱਧੂ ਦੀ ਬਣਾਈ LIVE ਰੇਲ, ਵੱਡੇ ਵੱਡੇ ਲੀਡਰਾਂ ਨੂੰ ਕਹਿੰਦਾ ਹੁਣ ਨਿਕਲੋ ਬਾਹਰ !

Htv Punjabi

ਬਾਬਰੀ ਮਸਜਿਦ ਮਾਮਲੇ ‘ਚ ਜੱਜ ਨੇ ਸੁਣਾਇਆ ਵੱਡਾ ਫੈਸਲਾ

htvteam

ਬਰਨਾਲਾ ਪੁਲਿਸ ਦੀ ਇਸ ਕਾਰਵਾਈ ਨੇ ਕੀਤਾ ਪੰਜਾਬ ਪੁਲਿਸ ਦਾ ਸਿਰ ਉੱਚਾ, ਐਸਐਸਪੀ ਸੰਦੀਪ ਗੋਇਲ ਦੀ ਮੁਖ ਮੰਤਰੀ ਤੱਕ ਪਈ ਪੂਰੀ ਧੱਕ 

Htv Punjabi

Leave a Comment