Htv Punjabi
Punjab Religion Video

ਸਿੱਖਾਂ ਦੇ ਇਸ ਇਤਿਹਾਸਿਕ ਸ਼ਹਿਰ ‘ਚ ਹੋਣ ਲੱਗੀ ਸੀ ਬਹੁਤ ਵੱਡੀ ਬੇਅਦਬੀ, ਸ਼ਹਿਰ ਦੇ ਇਸ ਵੱਡੇ ਅਫਸਰ ਨੇ ਦਿੱਤਾ ਸਿੱਖਾਂ ਦੇ ਹਿਰਦੇ ਵਲੂੰਧਰਣ ਵਾਲੇ ਹੁਕਮ, ਦੇਖੋ LIVE ਕੀ ਹੋਇਆ  

ਸ੍ਰੀ ਮੁਕਤਸਰ ਸਾਹਿਬ : ਇਨ੍ਹੀ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਅਰਵਿੰਦ ਕੁਮਾਰ ਕਾਫੀ ਸੁਰਖੀਆਂ ‘ਚ ਨੇ। ਕਾਰਨ ਬਣਿਆ ਐ ਬੀਤੇ ਦਿਨੀਂ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਇਕ ਅਜਿਹਾ ਪ੍ਰੈਸ ਬਿਆਨ ਜਿਸ ‘ਚ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸਰਕਾਰ ਵੱਲੋਂ ਵੀਰਵਾਰ, 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਦੇ ਜੋ ਹੁਕਮ ਤੇ ਘਰ ਘਰ ਸ਼ਰਾਬ ਦੀ ਡਿਮਾਂਡ ‘ਤੇ ਹੋਮ ਡਿਲਵਰੀ ਕਰਨ ਦਾ ਜੋ ਫੈਸਲਾ ਲਿਆ ਗਿਆ ਐ, ਉਸ ਫੈਸਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਲਈ ਮੁਨਿਆਦੀ ਧਾਰਮਿਕ ਅਸਥਾਨਾਂ ਤੋਂ ਕਰਵਾਈ ਜਾਏ। ਬੱਸ ਫੇਰ ਕੀ ਇਹ ਨੋਟਿਸ ਸੂਸ਼ਲ ਮੀਡੀਆ ਤੇ ਆਇਆ  ਹੀ ਸੀ ਕਿ ਮੁਕਤਸਰ ਸਾਹਿਬ ਪ੍ਰਸਾਸ਼ਨ ਵੱਲੋਂ ਜਾਰੀ ਇਹ ਲਿਖਤੀ ਹੁਕਮ ਪੂਰੀ ਦੁਨੀਆਂ ‘ਚ ਵਾਇਰਲ ਹਨ ਲੱਗਿਆਂ ਕੁਝ ਪਲ ਹੀ ਲੱਗੇ। ਜਿਸ ‘ਤੇ ਸਭ ਤੋਂ ਤਿੱਖੀ ਪ੍ਰਤੀਕਿਰਿਆ ਸਿੱਖ ਭਾਈਚਾਰੇ ਵਲੋਂ ਉਸ ਵੇਲੇ ਆਈ ਜਦੋਂ ਆਪਣੀ ਫਜ਼ਿਹਤ ਹੁੰਦੀ ਦੇਖ ਜ਼ਿਲ੍ਹਾ ਮੁਕਤਸਰ ਸਾਹਿਬ ਪ੍ਰਸਾਸ਼ਨ ਨੇ ਇਹ ਲਿਖਤੀ ਹੁਕਮ ਰੂਪੀ ਨੋਟਿਸ ਵਾਪਸ ਲੈਣ ਵੇਲੇ ਇਹ ਲਿਖ ਦਿੱਤਾ ਕਿ ”ਜ਼ਿਲ੍ਹਾ ਮੈਜਿਸਟਰੇਟ ਵਲੋਂ ਇਕ ਆਰਡਰ ਪਾਸ ਕੀਤਾ ਗਿਆ ਸੀ  ਜਿਸ ਵਿਚ ਅਣਜਾਣੇ ਵਿਚ ਇਹ ਦੱਸਿਆ ਗਿਆ ਕਿ ਘਰ ਵਿਚ ਸ਼ਰਾਬ ਦੀ ਸਪੁਰਦਗੀ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਣੀ ਚਾਹੀਦੀ ਹੈ। ਇਸ ਵਿੱਚ ਅੱਗੇ ਲਿਖਿਆ ਗਿਆ ਕਿ “ਇਹ ਗਲਤੀ ਨਾਲ ਦੱਸਿਆ ਗਿਆ ਕਿ ਇਹ ਜਾਣਕਾਰੀ ਪਿੰਡ ਦੇ ਗੁਰਦੁਆਰਿਆਂ ਦੇ ਲਾਊਡ ਸਪੀਕਰ ਤੋਂ ਦਿੱਤੀ ਜਾਵੇ ਤਾਂ ਜੋ ਇਹ ਵੱਡੀ ਗਿਣਤੀ ਵਿਚ ਲੋਕਾਂ ਤੱਕ ਪਹੁੰਚ ਸਕੇ”। ਡਿਪਟੀ ਕਮਿਸ਼ਨਰ ਨੇ ਕਿਹਾ ਕਿ “ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੇ ਇਸ ਦਫਤਰੀ ਗਲਤੀ ਨੂੰ ਮੰਨਿਆ ਅਤੇ ਇਸ ‘ਤੇ ਅਫਸੋਸ ਜਾਹਿਰ ਕੀਤਾ ਹੈ ।”
ਇਸ ਤੋਂ ਬਾਅਦ ਸਿੱਖ ਭਾਈਚਾਰੇ ‘ਚ ਗੁੱਸਾ ਉਸ ਵੇਲੇ ਹੋਰ ਜ਼ਿਆਦਾ ਵੱਧ ਗਿਆ ਜਦੋਂ ਉਨ੍ਹਾਂ ਨੇ ਪੜ੍ਹਿਆ ਕਿ ਨੋਟਿਸ ਵਾਪਿਸ ਲਏ ਜਾਣ ਵਾਲੇ ਹੁਕਮਾਂ ਅੰਦਰ ਗੁਰਦੁਆਰਾ ਸ਼ਬਦ ਵਿੱਚ ਪਾ ਦਿੱਤਾ ਗਿਆ ਹੈ । ਜਿੱਥੋਂ ਜ਼ਿਲਾ ਪ੍ਰਸਾਸ਼ਨ ਦੀ ਮੰਨਸ਼ਾ ‘ਤੇ ਸਵਾਲ ਉੱਠਣੇ ਖੜੇ ਹੋਣੇ ਸ਼ੁਰੂ ਹੋ ਗਏ ਤੇ ਲੋਕ ਇਹ ਕਹਿਣ ਲੱਗੇ ਕੀ ਅਸਲ ‘ਚ ਪ੍ਰਸਾਸ਼ਨ ਸ਼ਰਾਬ ਦੀ ਵਿਕਰੀ ਤੇ ਮੁਨਿਆਦੀ ਮੁੱਖ ਤੌਰ ‘ਤੇ ਗੁਰੂ ਘਰਾਂ ਤੋਂ ਹੀ ਕਰਵਾਉਣਾ ਚਾਹੁੰਦਾ ਸੀ। ਸੋ ਪੂਰੇ ਮਾਮਲੇ ਨੂੰ ਲੈਕੇ ਜ਼ਿਲੇ ‘ਚ ਲੋਕਾਂ ਦੀ ਕੀ ਪ੍ਰਤੀਕਰਿਆ ਰਹੀ ਅਤੇ ਪੱਤਰਕਾਰ ਭਾਈਚਾਰੇ ‘ਚ ਇਹ ਪ੍ਰੈਸ ਬਿਆਨ ਚਰਚਾ ਦਾ ਵਿਸ਼ਾ ਕਿਵੇਂ ਬਣਿਆ ਰਿਹਾ, ਇਸ ਪੂਰੇ ਮਾਮਲੇ ‘ਤੇ ਅੰਦਰਲੀਆਂ ਗੱਲਾਂ ਦੱਸਦਿਆਂ ਸਾਡੇ ਮੁਕਤਸਰ ਸਾਹਿਬ ਤੋਂ ਸੀਨੀਅਰ ਪੱਤਰਕਾਰ ਸੋਨੀ ਡੱਲਾ ਨੇ ਫੋਨ ‘ਤੇ ਦੱਸਿਆ ਕਿ ਕਿਵੇਂ ਇਸ ਪ੍ਰੈਸ ਨੋਟ ਉਪਰੰਤ ਡੀ.ਸੀ. ਮੁਕਤਸਰ ਸਾਹਿਬ ਨੇ ਪੱਤਰਕਾਰਾਂ ਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ। ਹੁਣ ਦੇਖਣਾ ਇਹ ਹੋਏਗਾ ਕੀ ਜ਼ਿਲਾ ਪ੍ਰਸਾਸ਼ਨ ਤੀਜੀ ਵਾਰ ਕੀਤੀ ਗਈ ਇਸ ਗਲਤੀ ‘ਤੇ ਪੋਚਾ ਮਾਰਨ ਲਈ ਕੀ ਕਦਮ ਚੁੱਕਦਾ ਐ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਪਿਓ ਨੇ ਕਿਹਾ ਕਿ ਇੱਕ ਬੱਚੇ ਦਾ ਬਾਪ ਬਣਕੇ ਵੀ ਵਿਹਲਾ ਘੁੰਮਦਾ ਐਂ! ਕੋਈ ਕੰਮ ਕਰ ਲੈ, ਪੁੱਤਰ ਨੇ ਪਹਿਲਾਂ ਸਿਰ ‘ਚ ਰਾਡ ਮਾਰੀ ਫੇਰ ਆਰੀ ਨਾਲ ਗਲਾ ਵੱਢ ਤਾ

Htv Punjabi

ਕੰਡੋਮ ਨਾਲ ਸਬੰਧ ਬਣਾਉਣ ਦੇ 11 ਨੁਕਸਾਨ ਨਹੀਂ ਜਾਣਦੇ ਲੋਕ

htvteam

ਸ਼ਰਾਬ ਕਾਰੋਬਾਰੀ ਦੀ ਕੋਠੀ ‘ਤੇ ਜਾਕੇ ਕੀਤਾ ਸੀ ਆਹ ਕੰਮ! ਦੇਖੋ ਸ਼ੂਟਰ ਨਿਤਿਨ ਅੰਮ੍ਰਿਤਸਰ ‘ਚ ਕਿਵੇਂ ਲੱਗਾ ਪੁਲਿਸ ਦੇ ਹੱਥ

Htv Punjabi

Leave a Comment