ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਨੇ ਲੋਕਾਂ ਦਾ ਲੱਕ ਤੋੜਕੇ ਰੱਖ ਦਿੱਤਾ ਹੈ। ਕਾਰਨ ਐ ਇਸਦਾ ਲਾ ਇਲਾਜ ਹੋਣਾ। ਜਿਸ ਕਾਰਨ ਵਿਸ਼ਵ ਸਿਹਤ ਸੰਸਥਾ ਵਲੋਂ ਸੁਝਾਏ ਗਏ ਨੁਸਖੇ ਅਨੁਸਾਰ ਦੁਨੀਆਂ ਭਰ ਦੇ ਦੇਸ਼ ਆਪੋ ਆਪਣੇ ਨਾਗਰਿਕਾਂ ਨੂੰ ਘਰਾਂ ‘ਚ ਬੰਦ ਰਹਿਣ ਦੇ ਹੁਕਮ ਦੇ ਚੁਕੇ ਹਨ। ਦੇਸ਼ ਵਿੱਚ ਰਾਜਸਥਾਨ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਸੂਬਾ ਸੀ ਜਿਥੋਂ ਦੀ ਸਰਕਾਰ ਨੇ ਸੂਬੇ ਅੰਦਰ ਪਹਿਲਾਂ ਤਾਲਾਬੰਦੀ ਤੇ ਫੇਰ ਕਰਫਿਊ ਲਾਕੇ ਲੋਕਾਂ ਨੂੰ ਸਖਤੀ ਨਾਲ ਘਰਾਂ ਅੰਦਰ ਬੰਦ ਰਹਿਣ ਲਈ ਮਜਬੂਰ ਕੀਤਾ ਸੀ। ਪਰ ਦੱਸ ਦੀਏ ਕਿ ਪਿਛਲੇ 45 ਦਿਨਾਂ ਦੇ ਤਾਲਾਬੰਦੀ ਹੁਕਮਾਂ ਨੇ ਜਿੱਥੇ ਸਰਕਾਰਾਂ ਦੀ ਮਾਲੀਆ ਹਾਲਤ ਖਸਤਾ ਕਰ ਦਿੱਤੀ ਹੈ ਉਥੇ ਆਮ ਲੋਕਾਂ ਨੂੰ ਵੀ ਭੁੱਖੇ ਮਰਨ ਦੀ ਕਗਾਰ ‘ਤੇ ਲੈ ਆਂਦਾ ਹੈ। ਅਜਿਹੇ ਵਿੱਚ ਕੇਂਦਰ ਸਰਕਾਰ ਨੇ ਕੁਝ ਸ਼ਰਤਾਂ ਨਾਲ ਤਾਲਾਬੰਦੀ ਦੇ ਨੀਯਮਾਂ ‘ਚ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਜ਼ਿੰਦਗੀ ਦੀ ਗੱਡੀ ਭਾਂਵੇਂ ਪੈਦਲ ਹੀ ਸਹੀ, ਕੁਝ ਦੇਰ ਲਈ ਹੀ ਸਹੀ ਪਰ ਸੜਕਾਂ ‘ਤੇ ਹੌਲੀ ਹੌਲੀ ਚੱਲਣੀ ਸ਼ੁਰੂ ਹੋ ਗਈ ਹੈ।
ਹੁਣ ਲੋਕਾਂ ਨੂੰ ਜਦੋਂ ਇਹ ਆਸ ਬੱਝੀ ਸੀ ਕਿ ਹੁਣ ਤਾਲਾਬੰਦੀ ਖੁੱਲ੍ਹ ਜਾਏਗੀ, ਤਾਂ ਅਜਿਹੇ ਵਿੱਚ ਸਾਹਮਣੇ ਆਇਆ ਹੈ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਅਜਿਹਾ ਇੰਟਰਵਿਊ, ਜਿਸ ਵਿੱਚ ਉਨ੍ਹਾਂ ਨੇ ਸੰਕੇਤ ਦਿੱਤੋ ਹਨ ਕਿ ਇਹ ਤਾਲਾਬੰਦੀ ਹੋਰ ਅੱਗੇ ਵਧਾਈ ਜਾ ਸਕਦੀ ਹੈ। ਇਹ ਗੱਲ ਸੁਣ ਕੇ ਲੋਕਾਂ ਦੇ ਟਹਿਕਦੇ ਚਿਹਰੇ ਇੱਕ ਵਾਰ ਫਿਰ ਮੁਰਝਾ ਗਏ ਨੇ। ਦੱਸ ਦੀਏ ਕਿ ਇੱਕ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ‘ਚ ਕੈਪਟਨ ਨੇ ਕਿਹਾ ਹੈ ਕਿ ਸੂਬੇ ‘ਚ ਤਾਲਾਬੰਦੀ ਵਧਾਉਣੀ ਹੈ ਜਾ ਨਹੀਂ ਇਸ ਬਾਰੇ 17 ਮਾਈ ਤੋਂ ਬਾਅਦ ਹਾਲਾਤਾਂ ਦਾ ਜਾਇਜ਼ਾ ਲੈਣ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ। ਕੈਪਟਨ ਦੀ ਇਹ ਇੰਟਰਵਿਊ ਸੁਣਨ ਤੋਂ ਬਾਅਦ ਚਰਚਾ ਇਹ ਛਿੜ ਗਈ ਹੈ ਕਿ ਪੰਜਾਬ ਚ ਜਿਸ ਤਰ੍ਹਾਂ ਕੋਰੋਨਾ ਦੇ ਮਰੀਜ਼ਾਂ ਦਾ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਵਿਦੇਸ਼ਾਂ ‘ਚ ਬੈਠੇ 21 ਹਾਜ਼ਰ ਪੰਜਾਬੀ ਵੀ ਸੂਬੇ ‘ਚ ਵਾਪਸ ਆਉਣ ਦੀ ਤਿਆਰੀ ‘ਚ ਨੇ ਉਸ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਤਾਲਾਬੰਦੀ ਅਜੇ ਛੇਤੀ ਕਿੱਧਰੇ ਖੁੱਲ੍ਹਣ ਵਾਲੀ ਨਹੀਂ ਹੈ।