Htv Punjabi
Crime Punjab Video

ਜੇਲ੍ਹ ਅੰਦਰ ਦੇਖੋ ਕੀ ਚੱਲਦਾ ਸੀ ?

ਸੰਗਰੂਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ

ਜੇਲ੍ਹ ਅੰਦਰੋਂ ਚੱਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਹੋਇਆ ਭੰਡਾਫੋੜ
ਜੇਲ ਦੇ ਡੀ.ਐਸ.ਪੀ ਸਕਿਉਰਟੀ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ
ਜਿਸਤੇ ਪੈਸੇ ਲੈਕੇ ਜੇਲ ਅੰਦਰ ਮੋਬਾਇਲ, ਨਸ਼ੇ ਸਪਲਾਈ ਕਰਨ ਦੇ ਲੱਗੇ ਇਲਜ਼ਾਮ
ਐਸਐਸਪੀ ਸੰਗਰੂਰ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਜੇਲ੍ਹ ਵਿੱਚ ਕੀਤੀ ਗਈ ਰੇਡ ਦੌਰਾਨ 9 ਮੋਬਾਈਲ ਫੋਨ, 4 ਸਮਾਰਟ ਘੜੀਆਂ, 50 ਗ੍ਰਾਮ ਅਫੀਮ ਅਤੇ ਹੋਰ ਨਜਾਇਜ਼ ਸਮਾਨ ਬਰਾਮਦ ਹੋਇਆ……ਸ਼ੁਰੂਆਤੀ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਜੇਲ੍ਹ ਦਾ ਇੱਕ ਚੌਥੇ ਦਰਜੇ ਦਾ ਮੁਲਾਜ਼ਮ ਨਸ਼ਾ ਤਸਕਰੀ ਦੀ ਗਤੀਵਿਧੀ ‘ਚ ਸ਼ਾਮਿਲ ਸੀ।

ਜਾਂਚ ਦੌਰਾਨ ਪਿੱਛਲੇ ਅਤੇ ਅਗਲੇ ਲਿੰਕ ਖੰਗਾਲਦੇ ਹੋਏ ਪੁਲਿਸ ਨੇ ਅੰਮ੍ਰਿਤਸਰ ਤੋਂ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਜੇਲ੍ਹ ਵਿੱਚ ਬੰਦ ਕੈਦੀ ਗੁਰਵਿੰਦਰ ਸਿੰਘ ਦਾ ਸਾਥੀ ਸੀ। ਮਨਪ੍ਰੀਤ ਕੋਲੋਂ 4 ਕਿਲੋ ਹੈਰੋਇਨ, ₹5.5 ਲੱਖ ਨਕਦ ਨਸ਼ਾ ਪੈਸਾ, ਇੱਕ ਗਲੌਕ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ।
ਜਾਂਚ ਦੌਰਾਨ ਸੰਗਰੂਰ ਜੇਲ ਦੇ ਡੀ.ਐਸ.ਪੀ ਸਕਿਉਰਟੀ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜੋ ਜੇਲ੍ਹ ਵਿੱਚ ਨਸ਼ਿਆਂ ਅਤੇ ਮੋਬਾਈਲ ਦੀ ਤਸਕਰੀ ਵਿੱਚ ਸਿੱਧਾ ਸ਼ਾਮਿਲ ਸੀ। ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦੇ UPI ਖਾਤਿਆਂ ਰਾਹੀਂ ਭੁਗਤਾਨ ਮਿਲਣ ਦੀ ਵੀ ਪੁਸ਼ਟੀ ਹੋਈ ਹੈ।

ਪੰਜਾਬ ਪੁਲਿਸ ਕਿਸੇ ਵੀ ਅਪਰਾਧਿਕ ਤੱਤਾਂ ਨਾਲ ਮਿਲੀਭੁਗਤ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਲਈ ਵਚਨਬੱਧ ਹੈ। ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਅਤੇ ਖੁਲਾਸੇ ਹੋਣ ਦੀ ਉਮੀਦ ਹੈ।
ਪਦਵੀ ਜਾਂ ਅਹੁਦੇ ਦੀ ਪਰਵਾਹ ਕੀਤੇ ਬਿਨਾਂ, ਜੇ ਕੋਈ ਨਾਜਾਇਜ਼ ਗਤੀਵਿਧੀ ‘ਚ ਸ਼ਾਮਿਲ ਮਿਲਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਸ਼ਾਂਤੀ-ਸਦਭਾਵ ਬਣਾਈ ਰੱਖਣ ਲਈ ਵਚਨਬੱਧ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਖੀ ਦੇ ਭੇਸ ‘ਚ ਆਏ ਮੁੰਡਿਆਂ ਨੇ ਫਿਲਮੀ ਸਟਾਇਲ ‘ਚ ਕਰਤਾ ਅਜਿਹਾ ਕਾਰਾ

htvteam

ਰੋਡ ‘ਤੇ ਚੱਲਣ ਵੇਲੇ ਰੱਖਿਆ ਕਰੋ ਧਿਆਨ

htvteam

ਆਹ ਦੇਖੋ ਜੰਗਲ ‘ਚ ਚੱਲਦਾ ਉਹੀ ਧੰਦਾ, ਸੀਨ ਦੇਖ ਤੁਸੀਂ ਰਹਿ ਜਾਓਗੇ ਹੱਕੇ-ਬੱਕੇ

htvteam

Leave a Comment