ਪਟਿਆਲਾ :- ਪਟਿਆਲਾ ਦੀ ਸਬਜ਼ੀ ਮੰਡੀ ‘ਚ ਪੁਲਿਸ ਵਾਲਿਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਮਗਰੋਂ, ਨਿਹੰਗ ਪੈਟਾਇਆ ਤੋਂ ਥੋੜੀ ਦੂਰ ਕਸਬਾ ਬਲਬੇੜਾ ‘ਚ ਬਣੇ ਆਪਣੇ ਡੇਰੇ ਗੁਰੂਦੁਆਰਾ ਖਿਚੜੀ ਸਾਹਿਬ ਚ ਜਾ ਲੂਕੇ ਤੇ ਉਥੇ ਜਾਕੇ ਉਨ੍ਹਾਂ ਨੇ ਜਿਸ ਤਰ੍ਹਾਂ ਗੁਰੂ ਘਰ ਨੂੰ ਹੀ ਜੰਗ ਦਾ ਕਿਲ੍ਹਾ ਬਣਾ ਲਿਆ ਉਸ ਦੀਆਂ ਕੁਝ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਨ੍ਹਾਂ ਤਸਵੀਰਾਂ ‘ਚ ਸਾਫ ਦਿਖਾਈ ਦੇਂਦਾ ਹੈ ਕਿ ਨਿਹੰਗਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਚਾਰਦੀਵਾਰੀ ਉੱਤੇ ਕਿਸ ਤਰ੍ਹਾਂ ਰਸੋਈ ਗੈਸ ਨਾਲ ਭਰੇ ਸਲੰਡਰ ਰੱਖ ਕੇ ਨਾ ਸਿਰਫ ਕਣਕ ਦੀਆਂ ਪੇਕਿਆਂ ਫ਼ਸਲਾਂ ਨੂੰ ਅੱਗ ਲਾਉਣ ਦੀ ਤਿਆਰੀ ਕਰ ਲਈ ਸੀ ਬਲਕਿ ਮਾਹਰਾਂ ਅਨੁਸਾਰ ਉਨ੍ਹਾਂ ਸਲੈਂਡਰਾਂ ਚ ਧਮਾਕੇ ਕਰਕੇ ਪੁਲਿਸ ਵਾਲਿਆਂ ਦੀਆਂ ਜਾਨਾਂ ਲੈਣ ਦਾ ਪਲੈਨ ਵੀ ਬਣਾਇਆ ਹੋਈ ਸੀ।
ਜਿਸ ਬਾਰੇ ਉਨ੍ਹਾਂ ਦੇ ਇਰਾਦੇ ਐਸਐਸਪੀ ਨਾਲ ਹੁੰਦੀ ਉਸ ਲਾਈਵ ਗੱਲਬਾਤ ਦੀ ਵੀਡੀਓ ਵਿਚੋਂ ਵੀ ਸਾਫ ਦਿਖਾਈ ਦੇਂਦੇ ਨੇ, ਜਿਸ ਵਿਚ ਗੁਰਦੁਆਰੇ ਅੰਦਰ ਖੜ੍ਹੇ ਨਿਹੰਗ ਐਸਐਸਪੀ ਮਨਦੀਪ ਸਿੱਧੂ ਨੂੰ ਗੁਰਦੁਆਰੇ ਅੰਦਰ ਵੜਨ ਤੇ ਨਤੀਜੇ ਭੁਗਤਣ ਦੀਆਂ ਚੇਤਾਵਨੀਆਂ ਦੇਂਦੇ ਸਾਫ ਦਿਖਾਈ ਦੇਂਦੇ ਨੇ।
ਇਸ ਪੂਰੀ ਕਾਰਵਾਈ ਦੌਰਾਨ ਪੁਲਿਸ ਨੇ ਕੁੱਲ ਕਿੰਨੇ ਨਿਹੰਗ ਕਿਵੇਂ ਕਾਬੂ ਕੀਤੇ ਤੇ ਉਨ੍ਹਾਂ ਕੋਲੋਂ ਕਿਹੜਾ ਕਿਹੜਾ ਮੌਤ ਦਾ ਸਮਾਨ ਬਰਾਮਦ ਕੀਤਾ ਗਿਆ, ਇਹ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਲਾਈਵ ਮੁਕਾਬਲਾ ..