ਲੁਧਿਆਣਾ (ਸੁਰਿੰਦਰ ਸੋਨੀ) : ਕਰਫਿਊ ਤੇ ਤਾਲਾਬੰਦੀ ਨੇ ਹਰ ਕਿਸੇ ਦਾ ਲੱਕ ਤੋੜ ਕੇ ਰੱਖ ਦਿੱਤੈ, ਵਪਾਰ ਬਰਬਾਦੀ ਦੇ ਕੰਢੇ ਆ ਪੁੱਜੇ ਨੇ ਤੇ ਲੋਕ ਭੁੱਖੇ ਮਰਨ ਕਿਨਾਰੇ, ਅਜਿਹੇ ਵਿੱਚ ਅੱਧਾ ਲੱਖ ਤੋਂ ਵੱਧ ਤਨਖਾਹ ਲੈਣ ਵਾਲੇ ਪੁਲਸੀਏ ਜੇਕਰ ਆਪਣੀ ਵਰਦੀ ਦਾ ਰੋਅਬ ਦੇਕੇ ਕਿਸੇ ਕੋਲੋਂ ਕੁਝ ਮੁਫ਼ਤ ‘ਚ ਭਾਲਣ ਤੇ ਅਗਲਾ ਇਨਕਾਰ ਕਰ ਦੇਵੇ ਤੇ ਉੱਤੋਂ ਪੁਲਸੀਏ ਧੱਕੇਸ਼ਾਹੀ ‘ਤੇ ਉਤਾਰ ਆਉਣ ਤਾਂ ਫੇਰ ਅੱਕੇ ਲੋਕ ਕੀ ਕਰਨ ? ਅਜਿਹੇ ਹੀ ਕੁਝ ਸਵਾਲ ਲੁਧਿਆਣਾ ਦੇ ਦ੍ਰੇਸੀ ਗ੍ਰਾਉਂਡ ਕੋਲ ਸਥਿਤ ਇੱਕ ਦੁਕਾਨ ਦੇ ਮਾਲਕ ਦੇ ਜ਼ਹਿਨ ਵਿਚ ਵੀ ਆਏ ਸਨ ਜਦੋਂ ਉਹ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਵੱਡਾ ਸਾਰਾ ਮੈਸੇਜ ਲਿਖ ਕੇ ਉਥੋਂ ਦੇ ਪੁਲਿਸ ਕਮਿਸ਼ਨਰ ਨੂੰ ਭੇਜ ਰਿਹਾ ਸੀ। ਕਿ ਥਾਣਾ ਡਵੀਜਨ ਨੰਬਰ ਚਾਰ ਦਾ ਐੱਸਆਈ ਕੁਲਦੀਪ ਸਿੰਘ ਉਸ ਨਾਲ ਧੱਕਾ ਕਰ ਰਿਹਾ ਹੈ।
ਪੁਲਿਸ ਕਮਿਸ਼ਨਰ ਨੂੰ ਕੀਤੀ ਗਈ ਇਸ ਸ਼ਿਕਾਇਤ ਵਿੱਚ ਦੁਕਾਨਦਾਰ ਜਸ਼ਨਪ੍ਰੀਤ ਸਿੰਘ ਨੇ ਦੋਸ਼ ਲਾਏ ਨੇ ਕਿ ਐੱਸਆਈ ਕੁਲਦੀਪ ਸਿੰਘ ਉਸਦੀ ਦੁਕਾਨ ‘ਤੇ ਫ੍ਰੀ ‘ਚ ਸਮਾਨ ਲੈਣ ਆਇਆ ਸੀ, ਪਰ ਉਸਨੇ ਸਮਾਨ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸਦੇ ਬਾਅਦ ਐੱਸਆਈ ਕੁਲਦੀਪ ਸਿੰਘ ਨੇ ਉਸਨੂੰ ਨਾਜ਼ਾਇਜ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦੁਕਾਨਦਾਰ ਦਾ ਕਹਿਣੈ ਕਿ ਕੁਝ ਦਿਨ ਬਾਅਦ ਐੱਸਆਈ ਪੁਲਿਸ ਦੀ ਗੱਡੀ ‘ਚ ਆਪਣੇ ਸਾਥੀ ਮੁਲਾਜ਼ਮਾਂ ਨਾਲ ਆਇਆ ਅਤੇ ਕਰਫਿਊ ਪਾਸ ਦਿਖਾਉਣ ਦੇ ਬਾਵਜੂਦ ਉਸਨੂੰ ਜ਼ਬਰਦਸਤੀ ਗੱਡੀ ‘ਚ ਬਿਠਾ ਕੇ ਆਪਣੇ ਨਾਲ ਥਾਣੇ ਲੈ ਗਿਆ। ਜਿਸਦੀ ਲਾਈਵ ਵੀਡੀਓ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਥਾਣੇ ਜਾਕੇ ਜਦੋਂ ਦੁਕਾਨਦਾਰ ਜਸ਼ਨਪ੍ਰੀਤ ਸਿੰਘ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਤਾਂ 5 ਮਿੰਟ ਬਾਅਦ ਹੀ ਥਾਣੇਦਾਰ ਨੇ ਦੁਕਾਨਦਾਰ ਨੂੰ ਛੱਡ ਦਿੱਤਾ।
ਓਧਰ ਜਦ ਦੁਕਾਨਦਾਰ ਨਾਲ ਧੱਕੇਸ਼ਾਹੀ ਕਰਨ ਦੇ ਮਾਮਲੇ ‘ਚ ਐੱਸਆਈ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੁਕਾਨਦਾਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਐੱਸਆਈ ਕੁਲਦੀਪ ਸਿੰਘ ਨੂੰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣੇ ਵੀ ਔਖੇ ਹੋ ਗਏ।
ਹੁਣ ਪੂਰੇ ਮਾਮਲੇ ‘ਚ ਦੇਖਣਾ ਇਹ ਹੋਵੇਗਾ ਕਿ ਪੀੜਿਤ ਦੁਕਾਨਦਾਰ ਵੱਲੋਂ ਪੁਲਿਸ ਦੇ ਵੱਡੇ ਅਫਸਰਾਂ ਨੂੰ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਦੁਕਾਨਦਾਰ ਦੇ ਦੋਸ਼ਾਂ ਮੁਤਾਬਕ ਕਥਿਤ ਪੁਲਿਸ ਮੁਲਾਜ਼ਮਾਂ ‘ਤੇ ਕੀ ਕਾਰਵਾਈ ਕੀਤੀ ਜਾਵੇਗੀ।
ਹੁਣ ਪੂਰੇ ਮਾਮਲੇ ‘ਚ ਦੇਖਣਾ ਇਹ ਹੋਵੇਗਾ ਕਿ ਪੀੜਿਤ ਦੁਕਾਨਦਾਰ ਵੱਲੋਂ ਪੁਲਿਸ ਦੇ ਵੱਡੇ ਅਫਸਰਾਂ ਨੂੰ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਦੁਕਾਨਦਾਰ ਦੇ ਦੋਸ਼ਾਂ ਮੁਤਾਬਕ ਕਥਿਤ ਪੁਲਿਸ ਮੁਲਾਜ਼ਮਾਂ ‘ਤੇ ਕੀ ਕਾਰਵਾਈ ਕੀਤੀ ਜਾਵੇਗੀ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….