Htv Punjabi
Punjab

ਪੰਜਾਬ ਕੈਬਨਿਟ ਦੀ ਮੀਟਿੰਗ ਚ ਜ਼ਬਰਦਸਤ ਹੰਗਾਂਮਾ ਕਈ ਮੰਤਰੀ ਮੀਟਿੰਗ ਛੱਡ ਕੇ ਗਏ ਰੰਧਾਵਾ ਨੇ ਕਾਗਜ਼ ਵਗਾਹ ਮਾਰੇ, ਮੁਖ ਸਕੱਤਰ ਨਾਲ ਸਨ ਸਾਰੇ ਨਾਰਾਜ਼

ਚੰਡੀਗੜ੍ਹ : ਕਰਫਿਊ ਤੇ ਤਾਲਾਬੰਦੀ ਦੌਰਾਨ ਪੈਦਾ ਹੋਏ ਹਾਲਾਤਾਂ ਕਾਰਨ ਪੰਜਾਬ ਭਰ ਦੇ ਸ਼ਰਾਬ ਠੇਕੇਦਾਰ ਇਨ੍ਹੀ ਦਿਨੀ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਦੇ ਸਰਕਾਰੀ ਹੁਕਮਾਂ ਦੇ ਬਾਵਜੂਦ, ਠੇਕੇ ਖੋਲ੍ਹਣ ਨੂੰ ਤਿਆਰ ਨਹੀਂ ਹਨ। ਕਾਰਨ ਐ ਠੇਕੇਦਾਰਾਂ ਦੀ ਉਹ ਮੰਗ ਜਿਸ ਵਿੱਚ ਉਹ ਸਾਰੇ ਤਾਲਾਬੰਦੀ ਦੇ 37 ਦਿਨਾਂ ਦੀ ਲਾਇਸੈਂਸ ਫੀਸ ਮਾਫ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧ ਵਿੱਚ ਡੂੰਘੀ ਵਿਚਾਰ ਚਰਚਾ ਰਾਂਹੀ ਐਕਸਾਈਜ਼ ਨੀਤੀ ‘ਚ ਸੋਧ ਕਰਨ ਲਈ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਸਾਡੀ ਗਈ ਸੀ ਜਿਸ ਵਿਚੋਂ ਪੰਜਾਬ ਦੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਕਈ ਹੋਰ ਮੰਤਰੀ ਸਖਤ ਨਾਰਾਜ਼ਗੀ ਦਿਖਾਉਂਦੀਆਂ ਵਾਕ ਆਊਟ ਕਰ ਗਏ। ਇਹ ਮੰਤਰੀ ਪੰਜਾਬ ਦੇ ਮੁਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਠੇਕੇਦਾਰਾਂ ਨੂੰ ਤਾਲਾਬੰਦੀ ਦੇ ਸਮੇ ਦੌਰਾਨ ਦੀ ਲਾਇਸੈਂਸ ਫੀਸ ਮਾਫੀ ਦੀ ਰਾਹਤ ਵਾਲੀ ਗੱਲ ਤੋਂ ਨਾਰਾਜ਼ ਸਨ।
ਪੰਜਾਬ ਕੈਬਨਿਟ ਦੀ ਇਹ ਮੀਟਿੰਗ ਬਾਅਦ ਵਿੱਚ ਅੱਗੇ ਆ ਦਿੱਤੀ ਗਈ ਤੇ ਇਸ ਦੌਰਾਨ ਸ਼ਰਾਬ ਠੇਕੇਦਾਰਾਂ ਤੇ ਸਰਕਾਰ ਵਿਚ ਚਾਲ ਰਿਹਾ ਰੇੜਕਾ ਵਧਣ ਕਾਰਨ ਸੂਬੇ ਦੇ ਜ਼ਿਆਦਾਤਰ ਠੇਕੇ ਹਾਲੇ ਵੀ ਖੁੱਲ੍ਹਣ ਦੇ ਕੋਈ ਅਸਰ ਨਜ਼ਰ ਨਹੀਂ ਆ ਰਹੇ। ਸੂਤਰਾਂ ਅਨੁਸਾਰ ਇਹ ਗੱਲ ਉਦੋਂ ਵਧੀ ਜਦੋਂ ਪੰਜਾਬ ਮੁਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੰਤਰੀਆਂ ਨੂੰ ਸ਼ਰਾਬ ਠੇਕੇਦਾਰਾਂ ਨੂੰ ਤਾਲਾਬੰਦੀ ਦੇ 37 ਦਿਨਾਂ ਦੇ ਸਮੇ ਦੀ ਲਾਇਸੈਂਸ ਫੀਸ ਮਾਫੀ ਦੀ ਰਾਹਤ ਦੇਣ ਸਬੰਧੀ ਸੂਚਿਤ ਕੀਤਾ। ਮੌਕੇ ਤੇ ਮਜੂਦ ਸੂਤਰਾਂ ਅਨੁਸਾਰ ਟੈਕਨਿਕਹਿ ਸਿਖਿਆ ਮੰਤਰੀ ਨੇ ਇਹ ਕਹਿੰਦਿਆਂ ਇਤਰਾਜ਼ ਕੀਤਾ ਕਿ ਜੇਕਰ ਸੂਬੇ ਦੇ ਮਾਲੀਏ ਦੀ ਕੀਮਤ ਤੇ ਸੋਧ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਗਿਆ ਸੀ ਤਾਂ ਇਸ ਮੀਟਿੰਗ ਨੂੰ ਬੁਲਾਏ ਜਾਣ ਦੀ ਕੋਈ ਜ਼ਰੂਰਤ ਨਹੀਂ ਸੀ। ਪਤਾ ਲੱਗਿਆਹੈ ਕਿ ਨੂੰਆਂ ਨੇ ਇਸ ਗੱਲ ਦਾ ਤਰਕ ਦਿੱਤਾ ਕਿ ਕਿਸੇ ਨਸਰਕਾਰੀ ਨੀਤੀ ਨੂੰ ਕੈਬਨਿਟ ਨਾਲ ਸਲਾਹ ਕੀਤੇ ਬਿਨਾ ਫਾਈਨਲ ਕਿਵੇਂ ਕੀਤਾ ਜਾ ਸਕਦਾ ਹੈ। ਗੁੱਸੇ ਵਿਚ ਆਏ ਮੰਤਰੀ ਚੰਨੀ ਨੇ ਇਸ ਗੱਲ ਤੇ ਵੀ ਸਵਾਲ ਕੀਤਾ ਕਿ ਨਵੀ ਪਾਲਸੀ ਸਬੰਧੀ ਖਰੜਾ ਮੰਤਰੀਆਂ ਨੂੰ ਮੀਟਿੰਗ ਤੋਂ ਸਿਰਫ 10 ਮਿੰਟ ਪਹਿਲਾਂ ਕਿਵੇਂ ਭੇਜਿਆ ਜਾ ਸਕਦਾ ਹੈ ?
ਇਸ ਤੋਂ ਇਲਾਵਾ ਇਸ ਮੀਟਿੰਗ ਵਿਚ ਵਿਰੋਧ ਕਾਰਨ ਵਾਲੇ ਮੰਤਰੀਆਂ ਵਿਚ ਸੂਬੇ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨਾਂ ਵੀ ਸ਼ਾਮਲ ਹੈ।  ਜਿਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਨੂੰ ਉਸ ਹਾਲਤ ਚ ਕਿਵੇਂ ਚਲਾਇਆ ਜਾ ਸਕਦਾ ਜਦੋਂ ਹੈ ਸੂਬੇ ਦੀ ਐਕਸਾਈਜ਼ ਕੁਲੈਕਸ਼ਨ ਮਿੱਥੇ 700 ਕਰੋੜ ਰੁਪਏ ਦੇ ਟੀਚੇ ਨੂੰ ਪਹਿਲਾਂ ਹੀ ਪੂਰਾ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਇਹ ਰਾਹਤ ਦੇ ਦਿੱਤੀ ਗਈ ਤਾਂ ਸੂਬਾ ਚਲਾਉਣਾ ਔਖਾ ਹੋ ਜਾਏਗਾ। ਸੂਤਰਾਂ ਅਨੁਸਾਰ ਇਸ ਤੇ ਮੁਖ ਸਕੱਤਰ ਨੇ ਇਹ ਕਹਿੰਦਿਆਂ ਇਤਰਾਜ਼ ਕੀਤਾ ਕਿ ਉਹ ਵੀ ਪੰਜਾਬ ਦੇ ਇੱਕ ਜਿੰਮੇਵਾਰ ਅਧਿਕਾਰੀ ਹਨ। ਇਹ ਗੱਲ ਮਨਪ੍ਰੀਤ ਬਾਦਲ ਨੂੰ ਚੁਭ ਗਈ ਤੇ ਉਹ ਉਦੋਂ ਉਠਕੇ ਤੁਰੇ ਹੀ ਸਨ ਕਿ ਉਨ੍ਹਾਂ ਦੇ ਪਿੱਛੇ ਹੀ ਚਰਨਜੀਤ ਚੰਨੀ ਵੀ ਮੀਟਿੰਗ ਛੱਡ ਗਏ। ਸੂਤਰਾਂ ਅਨੁਸਾਰ ਮੰਤਰੀਆਂ ਨੂੰ ਮੀਟਿੰਗ ਛੱਡਕੇ ਜਾਂਦਾ ਦੇਖ ਮੰਤਰੀ ਬ੍ਰਹਮ ਮਹਿੰਦਰ ਨੇ ਉਨ੍ਹਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ।  ਪਰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਲਸੀ ਨਾਲ ਸਬੰਧਤ ਕਾਗਜ਼ ਵਗਾਹ ਮਾਰੇ ਤੇ ਸੂਤਰਾਂ ਅਨੁਸਾਰ ਉਨ੍ਹਾਂ ਨੇ ਤਾਂ ਕਾਕੀ ਮੰਤਰੀਆਂ ਨਾਲੋਂ ਵੀ ਦੋ ਕਾਡਾਂ ਅੱਗੇ ਜਾਂਦਿਆਂ ਅਧਿਕਾਰੀਆਂ ਵੱਲੋਂ ਸੂਬੇ ਨੂੰ ਲੁੱਟਣ ਤੱਕ ਦੇ ਇਲਜ਼ਾਮ ਲਾ ਦਿੱਤੇ। ਸੂਤਰਾਂ ਅਨੁਸਾਰ 10 ਮਿੰਟ ਦੀ ਇਹ ਮੀਟਿੰਗ ਬੇਹੱਦ ਖੜਕੇ ਦੜਕੇ ਵਾਲੀ ਰਾਹੀ।

Related posts

ਲਾੜੀ ਦੇ ਹੱਥਾਂ ਤੋਂ ਉਤਰੀ ਨਹੀਂ ਸੀ ਮਹਿੰਦੀ ਹੋ ਗਿਆ ਕਾਰਾ

htvteam

ਹਸਪਤਾਲ ਦੀ ਪਾਰਕਿੰਗ ‘ਚ ਮਰੀਜ਼ ਨਾਲ ਟੱਪੀਆਂ ਹੱਦਾਂ; ਵੀਡੀਓ ਵਾਇਰਲ

htvteam

ਜੀਜੇ ਨੇ ਸੋਹਣੀ ਸਾਲੀ ਦੇ ਘਰ ਪਾਇਆ ਪਾੜ; ਦੇਖੋ ਵੀਡੀਓ

htvteam

Leave a Comment