Htv Punjabi
Punjab

ਪਾਗਲ ਕੁੱਤੇ ਦਾ ਆਤੰਕ ਜਾਰੀ 70 ਤੋਂ ਜਿ਼ਆਦਾ ਨੂੰ ਨੋਚਿਆ

ਪਠਾਨਕੋਟ : ਸ਼ਹਿਰ ਵਿੱਚ ਪਾਗਲ ਕੁੱਤੇ ਦਾ ਆਤੰਕ ਦੂਸਰੇ ਦਿਨ ਵੀ ਜਾਰੀ ਰਿਹਾ।ਬੁੱਧਵਾਰ ਦੇਰ ਸ਼ਾਮ ਤੱਕ ਸਿਵਿਲ ਹਸਪਤਾਲ ਵਿੱਚ 56 ਲੋਕ ਐਂਟੀ ਰੈਬੀਜ਼ ਇੰਜੈਕਸ਼ਨ ਲਵਾਉਣ ਪਹੁੰਚੇ।ਵੀਰਵਾਰ ਸਵੇਰ ਤੋਂ ਦੁਪਹਿਰ ਤੱਕ 16 ਹੋਰ ਲੋਕ ਪਹੁੰਚੇ।ਕੁੱਲ ਮਿਲਾ ਕੇ ਦੋ ਦਿਨ ਵਿੱਚ 70 ਤੋਂ ਜਿ਼ਅਾਦਾ ਲੋਕਾਂ ਨੂੰ ਉਸ ਕੁੱਤੇ ਨੇ ਕੱਟਿਆ ਹੈ।ਇਹ ਅੰਕੜਾ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਸਿਵਿਲ ਹਸਪਤਾਲ ਤੋਂ ਇਲਾਜ ਕਰਵਾਇਆ।ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲਿਆਂ ਨੂੰ ਮਿਲਾ ਕੇ ਅੰਕੜਾ ਹੋਰ ਵੱਧ ਸਕਦਾ ਹੈ।ਇੱਥੇ ਹੀ ਨਿਗਮ ਅਧਿਕਾਰੀਆਂ ਨੂੰ ਪਾਗਲ ਕੁੱਤਾ ਨਹੀਂ ਮਿਲਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਕੁੱਤੇ ਨੂੰ ਮਾਰ ਦਿੱਤਾ ਹੈ।ਗੌਰਤਲਬ ਹੈ ਕਿ ਬੁੱਧਵਾਰ ਨੂੰ ਇਸ ਕੁੱਤੇ ਨੇ 7 ਕਿਮੀ ਦੇ ਦਾਇਰੇ ਵਿੱਚ ਪੈਂਦੇ 12 ਤੋਂ ਜਿ਼ਆਦਾ ਲੋਕਾਂ ਨੂੰ ਕੱਟਿਆ ਸੀ।ਇਨ੍ਹਾਂ ਵਿੱਚ ਜਿ਼ਆਦਾ ਬੱਚੇ ਅਤੇ ਬਜ਼ੁਰਗ ਸਨ।

ਇਸ ਸਮੇਂ ਸ਼ਹਿਰੀ ਸੜਕਾਂ ਤੇ ਹੀ 5 ਤੋਂ 7 ਹਜ਼ਾਰ ਤੋਂ ਜਿ਼ਆਦਾ ਕੁੱਤੇ ਘੁੰਮ ਰਹੇ ਹਨ।ਜਿ਼ਆਦਾਤਰ ਮੁੱਹਲਿਆਂ ਵਿੱਚ ਝੁੰਡ ਬਣਾ ਕੇ ਦਿਖਾਈ ਦਿੰਦੇ ਹਨ।ਰੋਜ਼ਾਨਾ 12 ਤੋਂ 15 ਲੋਕ ਐਂਟੀ ਰੈਬੀਜ਼ ਇੰਜੈਕਸ਼ਨ ਲਗਵਾਉਣ ਪਹੁੰਚ ਰਹੇ ਹਨ।ਪਿਛਲੇ 6 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ 2700 ਦੇ ਕਰੀਬ ਲੋਕ ਸਿਵਿਲ ਹਸਪਤਾਲ ਤੋਂ ਹੀ ਐਂਟੀ ਰੈਬੀਜ਼ ਇੰਜੈਕਸ਼ਨ ਲਵਾ ਚੁੱਕੇ ਹਨ।ਉੱਥੇ ਹੀ ਪ੍ਰਾਈਵੇਟ ਹਸਪਤਾਲਾਂ ਦਾ ਡਾਟਾ ਮਿਲਾਿਇਆ ਜਾਵੇ ਤਾਂ ਅੰਕੜਾ ਵੱਧ ਸਕਦਾ ਹੈ।

Related posts

ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ

htvteam

ਹਰਿਆਣਾ ਦੇ ਨੂਹ ਅਤੇ ਗੁਰੁਗਰਾਮ ‘ਚ ਹਿੰਸਾ, ਇਮਾਮ ਦਾ ਕ+ਤ+ਲ ਨਿੰਦਣਯੋਗ

htvteam

ਅੰਮ੍ਰਿਤਪਾਲ ਮਾਮਲੇ ‘ਤੇ ਜਥੇਦਾਰ ਨਾਲ ਮਿਲਣ ਪਹੁੰਚੇ ਪੱਤਰਕਾਰ

htvteam

Leave a Comment