Htv Punjabi
Punjab

ਹੁਣ ਫੈਲਾ ਕੇ ਦਿਖਾਵੇ ਕੋਈ ਅਫਵਾਹਾਂ ਆਹ ਸ਼ੋਸ਼ਲ ਮੀਡੀਆ ਐਪ ਤੁਰੰਤ ਫੜ ਲਵੇਗੀ

ਪਟਿਆਲਾ : ਸ਼ੋਸ਼ਲ ਮੀਡੀਆ ਤੇ ਕੋਰੋਨਾ ਵਾਇਰਸ ਨੂੰ ਲੈ ਕੇ ਤੇਜ਼ੀ ਨਾਲ ਫੈਲ ਰਹੀਆਂ ਅਫਵਾਹਾਂ ਤੋਂ ਆਮ ਜਨਤਾ ਨੂੰ ਬਚਾਉਣ ਲਈ ਸਰਕਾਰ ਨੇ ਕੋਰੋਨਾ ਵਾਇਰਸ ਅਲਰਟ (ਕੋਵਾ) ਨਾਮ ਦੀ ਇੱਕ ਸ਼ੋਸ਼ਲ ਮੀਡੀਆ ਐਪ ਬਣਾਈ ਹੈ, ਜਿਸ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਤ ਜਾਣਕਾਰੀਆਂ ਪਲ ਪਲ ਅਪਡੇਟ ਕੀਤੀਆਂ ਜਾ ਰਹੀਆਂ ਹਨ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿੱਥੇ ਕੁਝ ਹੀ ਦੇਰ ਵਿੱਚ ਪੰਜਾਬ ਦੇ ਲਗਭਗ 20000 ਹਜ਼ਾਰ ਲੋਕਾਂ ਨੇ ਇਸ ਐਪ ਨੂੰ ਆਪਣੇ ਮੋਬਾਈਲ ਫੋਨਾਂ ਵਿੱਚ ਡਾਊਨਲੋਡ ਕਰ ਲਿਆ ਹੈ।ਉੱਥੇ ਦੂਜੇ ਪਾਸੇ ਸਰਕਾਰੀ ਮੁਲਾਜ਼ਮਾਂ ਨੇ ਇਸ ਐਪ ਨੂੰ ਡਾਊਲੋਡ ਕਰਨਾ ਹੁਣ ਖੁਦ ਲਾਜ਼ਮੀ ਬਣਾ ਦਿੱਤਾ ਹੈ।

ਦੱਸ ਦਈਏ ਕਿ ਪਲੇ ਸਟੋਰ ਵਿੱਚ ਜਾ ਕੇ ਆਸਾਨੀ ਨਾਲ ਡਾਊਨਲੋਡ ਕੀਤੀ ਜਾ ਸਕਣ ਵਾਲੀ ਇਸ ਐਪ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਵੀ ਕੋਈ ਵਹਿਮ ਫੈਲਾਉਣ ਵਾਲਾ ਦਾਅਵਾ ਸ਼ੋਸ਼ਲ ਮੀਡੀਆ ਤੇ ਆਉਂਦਾ ਹੈ ਤਾਂ ਕੋਈ ਵੀ ਬੰਦਾ ਇਸ ਐਪ ਨੂੰ ਖੋਲ ਕੇ ਉੱਥੋਂ ਇਹ ਚੈਕ ਕਰ ਸਕਦਾ ਹੈ ਕਿ ਇਹ ਦਾਅਵਾ ਸੱਚਾ ਹੈ ਜਾਂ ਝੂਠਾ।ਇਸ ਐਪ ਤੇ ਸਿਰਫ ਪੰਜਾਬ ਹੀ ਨਹੀਂ ਦੁਨੀਆਂ ਭਰ ਦੇ ਅੰਦਰ ਕੋਰੋਨਾ ਵਾਇਰਸ ਸੰਬੰਧੀ ਅਸਲ ਅੰਕੜੇ ਪਲਪਲ ਅਪਡੇਟ ਕੀਤੇ ਜਾ ਰਹੇ ਹਨ ਕਿ ਪੰਜਾਬ ‘ਚ ਕਿੰਨੇ ਮਾਮਲੇ ਕੋਰੋਨਾ ਵਾਇਰਸ ਦੇ ਪਾਜੀਟਿਵ ਆਏ ਹਨ, ਕਿੰਨੇ ਸ਼ੱਕੀ ਹਨ ਤੇ ਕਿੰਨੇ ਠੀਕ ਹੋ ਚੁੱਕੇ ਹਨ ਤੇ ਕਿੰਨਿਆਂ ਨੂੰਬਾਕੀ ਲੋਕਾਂ ਨਾਲੋਂ ਵੱਖ ਕਰਕੇ ਰੱਖਿਆ ਗਿਆ ਹੈ।ਇੱਥੋਂ ਤੱਕ ਕਿ ਇਸ ਐਪ ਤੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਨੇੜਲੇ ਮਨਜ਼ੂਰਸ਼ੁਦਾ ਸਿਹਤ ਕੇਂਦਰਾਂ ਦਾ ਵੇਰਵਾ ਤੇ ਉਨ੍ਹਾਂ ਦੇ ਨਾਲ ਸੰਪਰਕ ਕਰਨ ਦੇ ਤਰੀਕੇ ਵੀ ਦੱਸੇ ਗਏ ਹਨ।ਇੱਥੇ ਹੀ ਬਸ ਨਹੀਂ ਸਰਕਾਰ ਵੱਲੋਂ ਬਣਾਈ ਗਈ ਇਸ ਐਪ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਜਿਹੜੇ ਇਸ ਮਾਹੌਲ ਵਿੱਚ ਵੀ ਮਜ਼ਬੂਰੀਵੱਸ਼ ਯਾਤਰਾ ਕਰਨ ਜਾ ਰਹੇ ਹਨ ਕਿ ਉਨ੍ਹਾਂ ਨੇ ਕੋਰੋਨਾ ਤੋਂ ਕਿਵੇਂ ਬਚਣਾ ਹੈ।ਇੱਧਰ ਨੈਸ਼ਨਲ ਹੈਲਥ ਕਮਿਸ਼ਨ ਦੇ ਨਿਰਦੇਸ਼ਕ ਅਤੇ ਸਿਹਤ ਸਕੱਤਰ ਨੇ ਸਾਰੇ ਡੀਸੀ ਅਤੇ ਸਿਵਲ ਸਰਜਨਾਂ ਨੂੰ ਕੋਰੋਨਾਂ ਵਾਇਰਸ ਅਲਰਟ ਨਾਮ ਦੀ ਇਸ ਕੋਵਾ ਐਪ ਦੇ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਹੁਕਮ ਦਿੱਤੇ ਹਨ।ਜਿਸ ਬਾਰੇ ਸਟੇਟ ਈਗਰਵਨੈਂਸ ਮਿਸ਼ਨ ਟੀਮ ਦੇ ਸੀਨੀਅਰ ਸਲਾਹਕਾਰ ਜਸਵਿੰਦਰਪਾਲ ਸਿੰਘ ਕਹਿੰਦੇ ਹਨ ਕਿ ਗੂਗਲ ਪਲੇ ਸਟੋਰ ਤੇ ਜਾ ਕੇ ਕੋਈ ਵੀ ਬੰਦਾ ਕੋਵਾ ਐਪ ਨੂੰ ਬੜੀ ਆਸਾਨੀ ਨਾਲ ਆਪਣੇ ਮੋਬਾਈਲ ਵਿੰਚ ਡਾਊਨਲੋਡ ਕਰ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜ਼ਰੂਰਤ ਅਨੁਸਾਰ ਕੋਵਾ ਐਪ ਨੂੰ ਅਪਡੇਟ ਕਰਕੇ ਊਸ ਵਿੱਚ ਹੋਰ ਵੀ ਜ਼ਰੂਰੀ ਜਾਣਕਾਰੀਆਂ ਸ਼ਾਮਿਲ ਕੀਤੀਆਂ ਜਾਣਗੀਆਂ।

Related posts

6 ਭੈਣਾਂ ਦੇ ਇਕਲੌਤੇ ਭਰਾ ਨਾਲ ਟ੍ਰੈਕਟਰ ਵਾਲਾ ਕਰ ਗਿਆ ਧੱਕਾ

htvteam

ਆਹ ਸੁਣ ਲਓ ਜੀ ਦਿੱਲੀ ਦਰਬਾਰ ਦੇ ਹੁਕਮ ਤੋਂ ਬਾਅਦ ਹੀ ਹੁੰਦੇ ਨੇ ਪੰਜਾਬ ਦੇ ਫੈਸਲੇ

htvteam

ਮਜੀਠੀਆ ਤੇ ਚੀਮਾ ਨੇ ਰੰਧਾਵਾ ਖਿਲਾਫ ਛੇੜ ਲਿਆ ਨਵਾਂ ਮੁੱਦਾ, ਫਿਰ ਕਹਿੰਦੇ ਅਸਤੀਫਾ ਦੇਵੇ ਰੰਧਾਵਾ, ਦਿਓ ਪਰਚਾ ਉਸਦੇ ਖਿਲਾਫ!

Htv Punjabi

Leave a Comment