ਫਿਰੋਜ਼ਪੁਰ : ਭਾਰਤ ਪਾਕਿ ਵੰਡ ਦੇ ਸਮੇਂ ਜਿੰਨੇ ਲੋਕ ਭਾਰਤ ਵਿੱਚ ਆ ਕੇ ਵਸੇ ਹਨ l ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਪੰਜਾਬ ਦੇ ਮਾਝਾ ਖੇਤਰ ਵਿੱਚ ਵਸੇ ਹਨ, ਜਿਹੜੇ ਹੈਰੋਇਨ ਅਤੇ ਅਸਲੇ ਦੀ ਤਸਕਰੀ ਦੇ ਧੰਦੇ ਨਾਲ ਜੁੜੇ ਹਨ l
ਹੁਣ ਤੱਕ ਜਿੰਨੇ ਤਸਕਰ ਪੁਲਿਸ, ਸੁਰੱਖਿਆ ਏਜੰਸੀਆਂ ਦੇ ਇਲਾਵਾ ਬੀਐਸਐਫ ਨੇ ਫੜੇ ਹਨ l ਜਿਨ੍ਹਾਂ ਦਾ ਇਤਿਹਾਸ ਫੋਲਣ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦਾ ਪਾਕਿ ਨਾਲ ਸੰਬੰਧ ਹੈ, ਉੱਥੇ ਦੇ ਲੋਕਾਂ ਨੂੰ ਜਾਣਦੇ ਹਨ ਅਤੇ ਉੱਥੇ ਦੇ ਪਿੰਡਾਂ ਦੇ ਬਾਰੇ ਵਿੱਚ ਪਤਾ ਹੋਣ ਦੇ ਇਲਾਵਾ ਇਨ੍ਹਾਂ ਦੀ ਭਾਸ਼ਾ ਪਾਕਿਸਤਾਨੀ ਲੋਕਾਂ ਨਾਲ ਖੂਬ ਮਿਲਦੀ ਹੈ l ਇਹ ਲੋਕ ਬਾਰਡਰ ਦੇ ਨਾਲ ਨਾਲ ਹੀ ਵਸੇ ਹੋਏ ਹਨ l
ਦੱਸ ਦਈਏ ਕਿ ਵੰਡ ਦੇ ਸਮੇਂ ਬਹੁਤ ਲੋਕ ਪਾਕਿਸਤਾਨ ਤੋਂ ਉੱਠ ਕੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਕੁਝ ਕੁ ਫਿਰੋਜ਼ਪੁਰ ਵਿੱਚ ਆ ਕੇ ਵਸੇ ਹਨ l ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਲਿਆ ਕੇ ਵੇਚਣ ਲੱਗੇ ਸਨ l
ਤੀਹ ਸਾਲ ਪਹਿਲਾਂ ਜੋ ਲੋਕ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਦੇ ਸਨ, ਹੁਣ ਉਨ੍ਹਾਂ ਦੇ ਬੱਚੇ ਅਤੇ ਰਿਸ਼ਤੇਦਾਰ ਹੈਰੋਈਨ ਅਤੇ ਅਸਲਾ ਤਸਕਰੀ ਪਾਕਿ ਤਸਕਰਾਂ ਨਾਲ ਮਿਲਕੇ ਕਰਨ ਲੱਗੇ ਹਨ l ਮਾਝਾ ਵਿੱਚ ਬੈਠੇ ਜ਼ਿਆਦਾਤਰ ਲੋਕਾਂ ਦੀ ਪਾਕਿਸਤਾਨੀ ਲੋਕਾਂ ਨਾਲ ਸ਼ਕਲ ਅਤੇ ਬੋਲੀ ਵੀ ਮਿਲਦੀ ਜੁਲਦੀ ਹੈ l