ਨਿਊਜ਼ ਡੈਸਕ : ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਜਿੱਥੇ ਮੋਬਾਈਲ ਫੋਨ ਹੋਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ l ਅੱਜ ਦੀ ਇਸ ਤਕਨੀਕੀ ਦੁਨੀਆਂ ਵਿੱਚ ਛੋਟੇ ਤੋਂ ਛੋਟੇ ਅਤੇ ਬਜ਼ੁਰਗਾਂ ਦੇ ਹੱਥ ਵਿੱਚ ਮੋਬਾਈਲ ਫੋਨ ਹੋਣਾ ਨਾਰਮਲ ਜਿਹੀ ਗੱਲ ਹੋ ਗਈ ਹੈ l ਲੋਕ ਅੱਜ ਕੋਲ ਸਾਰੇ ਕੰਮ ਮੋਬਾਈਲ ਫੋਨ ‘ਤੇ ਹੀ ਕਰਨ ਲੱਗ ਪਏ ਹਨ l ਕੋਈ ਵੀ ਬੈਂਕ ਜਾਂ ਹੋਰ ਕਿਤੇ ਕੰਮ ਜਾਣ ਦੀ ਬਜਾਏ ਮੋਬਾਈਲ ਫੋਨ ‘ਤੇ ਘਰ ਬੈਠੇ ਬੈਠੇ ਸਾਰੇ ਕੰਮ ਕਰ ਲੈਂਦੇ ਹਨ l ਪਰ ਲੋਕ ਇਹ ਭੁੱਲ ਜਾਂਦੇ ਹਨ ਕਿ ਇਹ ਮੋਬਾਈਲ ਫੋਨ ਜਿੰਨਾ ਫਾਇਦਾ ਦਿੰਦੇ ਹਨ ਉੱਥੇ ਇਹ ਖਤਰਨਾਕ ਵੀ ਬਹੁਤ ਹੁੰਦੇ ਹਨ l ਇਨ੍ਹਾਂ ਕਾਰਨ ਜਾਨ ਵੀ ਚਲੇ ਜਾਂਦੀ ਹੈ l ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਮੋਬਾਈਲ ਫੋਨ ਕਾਰਨ ਇੱਕ ਵਿਅਕਤੀ ਦਾ ਮੂੰਹ ਜਲ ਗਿਆ l
ਮਿਲੀ ਜਾਣਕਾਰੀ ਅਨੁਸਾਰ ਯਮਨ ਦੇ 26 ਸਾਲਾ ਨੌਜਵਾਨ ਨੂੰ ਭਾਰਤ ਵਿੱਚ ਨਵੀਂ ਜ਼ਿੰਦਗੀ ਮਿਲੀ ਹੈ l ਸਾਦ ਉਲ ਹਕ ਕੁਝ ਮਹੀਨੇ ਪਹਿਲਾਂ ਦੰਦਾਂ ਦੇ ਵਿੱਚ ਮੂੰਹ ਵਿੱਚ ਮੋਬਾਈਲ ਨੂੰ ਰੱਖ ਕੇ ਕੁਝ ਕਰ ਰਿਹਾ ਸੀ l ਇਸੀ ਦੌਰਾਨ ਮੋਬਾਈਲ ਵਿੱਚ ਵਿਸਫੋਟ ਹੋ ਗਿਆ l ਜਿਸ ਨਾਲ ਉਸ ਦਾ ਮੂੰਹ ਪੂਰੀ ਤਰ੍ਹਾ ਵਿਗੜ ਗਿਆ l ਦੁਰਘਟਨਾ ਦੇ ਬਾਅਦ ਊਹ ਮੁਸ਼ਕਿਲ ਨਾਲ ਹੀ ਬੋਲ ਰਿਹਾ ਸੀ ਨਾ ਠੀਕ ਤਰੀਕੇ ਨਾਲ ਖਾਇਆ ਜਾ ਰਿਹਾ ਸੀ l ਜਿਸਫੋਟ ਇੰਨਾ ਬੁਰਾ ਸੀ ਕਿ ਉਸ ਦਾ ਮੂੰਹ ਅੰਦਰ ਤੋਂ ਜਲ ਗਿਆ ਸੀ, ਮਾਸਪੇਸ਼ੀਆਂ ਜਲ ਗਈਆਂ ਸਨ ਅਤੇ ਜੀਭ ਦੇ ਸਾਰੇ ਨਰਮ ਸੈਲ ਬੁਰੀ ਤਰ੍ਹਾਂ ਖਤਮ ਹੋ ਗਏ ਸਨ l ਭਾਰਤ ਵਿੱਚ ਰਿਕੰਸਟਰਕਟਿਵ ਸਰਜਰੀ ਕਰਾਉਣ ਵਾਲੀ ਟੀਮ ਦੇ ਮੁਖੀ ਡਾ. ਅਜੈ ਕਸ਼ਯਪ ਨੇ ਦੱਸਿਆ ਕਿ ਮੂੰਹ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਸਰੀਰ ਦੇ ਦੂਜੇ ਹਿੱਸੇ ਤੋਂ ਚੰਗੇ ਸੈਲਾਂ ਨੂੰ ਲੈ ਕੇ ਮੂੰਹ ਦੇ ਅੰਦਰ ਲਾਇਆ ਗਿਆ l ਬੁੱਲਾਂ ਦੀ ਟੁੱਟ ਗਈ ਮਾਸਪੇਸ਼ੀਆਂ ਦੀ ਵੀ ਮੁਰੰਮਤ ਕੀਤੀ ਗਈ l ਸਾਦ ਦੀ ਸਰਜਰੀ ਇੱਕ ਹਫਤੇ ਪਹਿਲਾਂ ਕੀਤੀ ਗਈ ਸੀ ਅਤੇ ਹੁਣ ਉਹ ਘਰ ਜਾਣ ਦੀ ਹਾਲਤ ਵਿੱਚ ਹੈ l